ਕੰਗਨਾ ਦੀਆਂ ਬਿਕਨੀ ਤਸਵੀਰਾਂ ਵੇਖ ਭੜਕੇ ਲੋਕ, ਕਿਹਾ ''ਫਟੀ ਜੀਨਸ ''ਤੇ ਗਿਆਨ ਦੇਣ ਵਾਲੀਏ ਨਹੀਂ ਜਚਦੇ ਇਹ ਕੱਪੜੇ''

Monday, Aug 16, 2021 - 12:26 PM (IST)

ਕੰਗਨਾ ਦੀਆਂ ਬਿਕਨੀ ਤਸਵੀਰਾਂ ਵੇਖ ਭੜਕੇ ਲੋਕ, ਕਿਹਾ ''ਫਟੀ ਜੀਨਸ ''ਤੇ ਗਿਆਨ ਦੇਣ ਵਾਲੀਏ ਨਹੀਂ ਜਚਦੇ ਇਹ ਕੱਪੜੇ''

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੀ ਧਾਕੜ ਅਦਾਕਾਰਾ ਕੰਗਨਾ ਰਣੌਤ ਅੱਜ-ਕੱਲ੍ਹ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾ ਰਹੀ ਹੈ। ਸੋਸ਼ਲ ਮੀਡੀਆ 'ਤੇ ਕੰਗਨਾ ਦੀਆਂ Family Holiday ਤਸਵੀਰਾਂ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪਿਛਲੇ ਦਿਨੀਂ ਕੰਗਨਾ ਨੇ ਆਪਣੀ ਫ਼ਿਲਮ 'ਰੈਪ ਪਾਰਟੀ' 'ਚ ਬ੍ਰਾਅਲੈੱਸ ਡਪੈੱਸ ਪਾ ਕੇ ਪਹੁੰਚੀ ਸੀ, ਜਿਸ ਦੀ ਇਕ ਤਸਵੀਰ ਉਸ ਨੇ ਸ਼ੇਅਰ ਵੀ ਕੀਤੀ ਸੀ।

PunjabKesari

ਇਸ ਨੂੰ ਲੈ ਕੇ ਉਸ ਨੂੰ ਕਾਫ਼ੀ ਟਰੋਲ ਵੀ ਹੋਣ ਪਿਆ ਸੀ। ਹੁਣ ਕੰਗਨਾ ਨੇ ਪੂਲ 'ਚ ਹੌਟ ਅੰਦਾਜ਼ 'ਚ ਤਸਵੀਰ ਸ਼ੇਅਰ ਕਰਕੇ ਟਰੋਲਸ ਨੂੰ ਕਰਾਰਾ ਜਵਾਬ ਦਿੱਤਾ ਹੈ। ਹਾਲਾਂਕਿ ਟਰੋਲਸ ਨੇ ਇਸ ਵਾਰ ਵੀ ਕੰਗਨਾ ਦਾ ਪਿੱਛਾ ਨਹੀਂ ਛੱਡਿਆ।

PunjabKesari

ਤਸਵੀਰਾਂ 'ਚ ਕੰਗਨਾ Budapest water parks 'ਚ ਹੌਟ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਦੀ ਭੈਣ ਰੰਗੋਲੀ ਚੰਦੇਲ ਤੇ ਉਸ ਦਾ ਬੇਟਾ ਪ੍ਰਿਥਵੀ ਵੀ ਨਾਲ ਹੈ। ਕੰਗਨਾ ਦੀਆਂ ਇਹ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੂੰ ਪਸੰਦ ਨਹੀਂ ਆ ਰਹੀਆਂ।

PunjabKesari

ਦੇਸ਼ ਅਤੇ ਸਿਆਸਤ 'ਤੇ ਖੁੱਲ੍ਹ ਕੇ ਆਪਣੀ ਰਾਏ ਰੱਖਣ ਵਾਲੀ ਕੰਗਨਾ ਨੂੰ ਲੋਕ ਟਰੋਲ ਕਰ ਰਹੇ ਹਨ। ਟਰੋਲਸ ਦਾ ਕਹਿਣਾ ਹੈ ਕਿ ''ਦੂਜਿਆਂ ਨੂੰ ਫਟੀ ਜੀਨਸ ਪਾਉਣ 'ਤੇ ਗਿਆਨ ਦੇਣ ਵਾਲੀ 'ਤੇ ਇਸ ਤਰ੍ਹਾਂ ਦੇ ਕੱਪੜੇ ਚੰਗੇ ਨਹੀਂ ਲੱਗਦੇ।''

PunjabKesari
ਕੰਗਨਾ ਨੇ ਆਪਣੀ ਤਸਵੀਰ ਪੋਸਟ ਕਰਦਿਆਂ ਲਿਖਿਆ, ''ਮੇਰੇ ਬੱਚੇ ਨਾਲ ਇਕ ਦਿਨ... ਇਕ ਵਾਟਰ ਪਾਰਕ 'ਚ ਹਾਹਾ ਮੈਂ ਬਿਲਕੁੱਲ ਵੀ ਵ੍ਹਹਾਟਰ ਪਰਸਨ ਨਹੀਂ ਹਾਂ ਤੇ ਪਾਣੀ ਪਸੰਦ ਹੈ ਪਰ ਮੈਂ ਇਸ ਦਾ ਆਨੰਦ ਲਿਆ ਕਿਉਂਕਿ ਉਹ ਇੱਥੇ ਬਹੁਤ ਖੁਸ਼ ਸੀ... ਮੈਨੂੰ ਲੱਗਦਾ ਹੈ ਇਹੀ ਪਿਆਰ ਹੈ।''

PunjabKesari

ਇਨ੍ਹਾਂ ਤਸਵੀਰਾਂ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਜ਼ ਕੰਗਨਾ ਨੂੰ ਭਾਰਤੀ ਸੰਸਕ੍ਰਿਤੀ ਦੀ ਯਾਦ ਦਿਵਾ ਰਹੇ ਹਨ। ਇਕ ਯੂਜ਼ਰਜ਼ ਨੇ ਲਿਖਿਆ ਕਿ ''ਮੈਮ ਦੂਜਿਆਂ ਨੂੰ ਤਾਂ ਗਿਆਨ ਦਿੰਦੇ ਹੋ ਤੇ ਖੁਦ ਇੰਨੇ ਘੱਟ ਕੱਪੜਿਆਂ 'ਚ ਤਸਵੀਰ ਸ਼ੇਅਰ ਕਰਦੀ ਹੈ।'' ਤਾਂ ਕਿਸੇ ਨੇ ਕੰਗਨਾ ਨੂੰ ''ਸ਼ਰਮ ਕਰਨ'' ਦੀ ਸਲਾਹ ਦਿੱਤੀ।

PunjabKesari

PunjabKesari


author

sunita

Content Editor

Related News