ਮਾਮਲਾ ਸ਼ਿੰਦੇ ਵਿਰੁੱਧ ਟਿੱਪਣੀ ਦਾ; ਕਾਮੇਡੀਅਨ ਕੁਨਾਲ ਕਾਮਰਾ ਵਿਰੁੱਧ ਜਾਂਚ ਸ਼ੁਰੂ
Wednesday, Mar 26, 2025 - 09:58 AM (IST)

ਮੁੰਬਈ (ਏਜੰਸੀ)- ਮੁੰਬਈ ਪੁਲਸ ਨੇ ‘ਸਟੈਂਡ-ਅੱਪ ਕਾਮੇਡੀਅਨ’ ਕੁਨਾਲ ਕਾਮਰਾ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਵਿਰੁੱਧ ਕਥਿਤ ਤੌਰ ’ਤੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਹੇਠ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: ਕੁਨਾਲ ਕਾਮਰਾ ਵਿਵਾਦ 'ਤੇ ਬੋਲੀ ਕੰਗਨਾ ਰਣੌਤ; 'ਕਾਮੇਡੀ ਦੇ ਨਾਮ 'ਤੇ ਕਿਸੇ ਦਾ ਵੀ ਅਪਮਾਨ ਕਰਨਾ ਗਲਤ'
ਅਧਿਕਾਰੀਆਂ ਨੇ ਮੰਗਲਵਾਰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਮਰਾ ਨੂੰ ਉਸ ਵਿਰੁੱਧ ਦਰਜ ਮਾਮਲੇ ਸਬੰਧੀ ਖਾਰ ਪੁਲਸ ਦੇ ਸਾਹਮਣੇ ਪੇਸ਼ ਹੋਣ ਲਈ ਵੀ ਕਿਹਾ ਗਿਆ ਹੈ। ਉਸ ਨੂੰ ਇਕ ਮੁੱਢਲਾ ਨੋਟਿਸ ਜਾਰੀ ਕਰ ਦਿੱਤਾ ਹੈ। ਉਸ ਵਿਰੁੱਧ ਜਾਂਚ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ: ਬਲੱਡ ਕੈਂਸਰ ਤੋਂ ਜੰਗ ਹਾਰਿਆ ਇਹ ਮਸ਼ਹੂਰ ਅਦਾਕਾਰ
ਇਸ ਦੌਰਾਨ ਕੁਨਾਲ ਨੇ ਕਿਹਾ ਕਿ ਮੈਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਬਾਰੇ ਆਪਣੀਆਂ ਵਾਦ-ਵਿਵਾਦ ਵਾਲੀਆਂ ਟਿੱਪਣੀਆਂ ਲਈ ਮੁਆਫ਼ੀ ਨਹੀਂ ਮੰਗਾਂਗਾ। ਇਸ ਦੇ ਨਾਲ ਹੀ ਉਸ ਨੇ ਮੁੰਬਈ ’ਚ ਉਸ ਥਾਂ ’ਤੇ ਹੋਈ ਭੰਨਤੋੜ ਦੀ ਆਲੋਚਨਾ ਕੀਤੀ ਜਿੱਥੇ ‘ਕਾਮੇਡੀ ਸ਼ੋਅ’ ਰਿਕਾਰਡ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰੇ ਕਾਮੇਡੀਅਨ ਕੁਨਾਲ ਦਾ ਬਿਆਨ- ਆਪਣੀ ਟਿੱਪਣੀ ਲਈ ਨਹੀਂ ਮੰਗਾਂਗਾ ਮਾਫੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8