ਨਹੀਂ ਰਹੀ 28 ਸਾਲਾ ਮਸ਼ਹੂਰ Influencer

Tuesday, Nov 26, 2024 - 02:34 PM (IST)

ਮੁੰਬਈ- ਮਸ਼ਹੂਰ ਬਿਊਟੀ ਇਨਫਲੂੰਸਰ Jennifer Soares Martins ਦੀ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਹੈ। ਜੈਨੀਫਰ ਨੇ ਅਚਾਨਕ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਇਸ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸੋਸ਼ਲ ਮੀਡੀਆ ਇਨਫਲੂੰਸਰ  ਦਾ ਸਿਰਫ 28 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਅਚਾਨਕ ਆਏ ਹੜ੍ਹ ਵਿੱਚ ਰੁੜ੍ਹ ਜਾਣ ਕਾਰਨ ਇਸ ਇਨਫਲੂੰਸਰ ਦੀ ਮੌਤ ਹੋ ਗਈ ਹੈ ਅਤੇ ਇਹ ਭਿਆਨਕ ਦ੍ਰਿਸ਼ ਕੈਮਰੇ ਵਿੱਚ ਕੈਦ ਹੋ ਗਿਆ ਹੈ। ਉਸ ਦੀ ਮੌਤ ਤੋਂ ਕੁਝ ਪਲ ਪਹਿਲਾਂ ਇਨਫਲੂੰਸਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਮੌਤ ਤੋਂ ਪਹਿਲਾਂ ਦਾ ਦਰਦਨਾਕ ਦ੍ਰਿਸ਼ ਕੈਮਰੇ 'ਚ ਕੈਦ
ਜੈਨੀਫਰ Soares Martins ਇੱਕ ਮਸ਼ਹੂਰ ਬ੍ਰਾਜ਼ੀਲ ਦੀ ਬਿਊਟੀ ਇਨਫਲੂੰਸਰ ਸੀ ਜਿਸਦੀ 24 ਨਵੰਬਰ ਨੂੰ ਅਚਾਨਕ ਹੜ੍ਹ 'ਚ ਵਹਿ ਜਾਣ ਤੋਂ ਬਾਅਦ ਮੌਤ ਹੋ ਗਈ ਸੀ। ਜੈਨੀਫਰ ਅਤੇ ਉਸ ਦੇ ਪਤੀ ਦਾ ਨਾਮ ਵੈਲੀਸਨ ਲੀਮਾ ਦਾ ਇੱਕ ਦਿਲ ਦਹਿਲਾਉਣ ਵਾਲਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਜੈਨੀਫ਼ਰ ਅਤੇ ਉਸ ਦੇ ਪਤੀ ਵੈਲੀਸਨ ਉਬਰਲੈਂਡੀਆ, ਮਿਨਾਸ ਗੇਰੇਸ ਵਿੱਚ ਇੱਕ ਦੂਜੇ ਨਾਲ ਚਿੰਬੜੇ ਹੋਏ ਹਨ, ਹੜ੍ਹ ਦੇ ਪਾਣੀ ਵਿੱਚ ਆਪਣੇ ਆਪ ਨੂੰ ਵਹਿਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਡੇਲੀਮੇਲ ਨੇ ਜੈਨੀਫਰ ਦੀ ਮੌਤ ਤੋਂ ਪਹਿਲਾਂ ਦੀ ਇਹ ਆਖਰੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।

ਮੌਤ ਤੋਂ ਪਹਿਲਾਂ ਦੇ ਆਖਰੀ ਪਲ
ਇਕ ਰਿਪੋਰਟ ਮੁਤਾਬਕ ਜੈਨੀਫਰ ਅਤੇ ਉਸ ਦੇ ਪਤੀ ਵੈਲੀਸਨ ਦੀ ਕਾਰ ਹੜ੍ਹ ਦੇ ਪਾਣੀ 'ਚ ਡਿੱਗ ਗਈ। ਜਿਸ ਤੋਂ ਦੋਵੇਂ ਬਾਹਰ ਨਿਕਲ ਆਏ ਅਤੇ ਪਾਣੀ ਦੇ ਵਹਾਅ ਤੋਂ ਆਪਣੇ ਆਪ ਨੂੰ ਬਚਾਉਣ ਲਈ ਆਪਣੀ ਕਾਰ ਨੂੰ ਫੜ ਲਿਆ। ਇਸ ਦੌਰਾਨ ਕੁਝ ਲੋਕ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਮਰਥ ਰਹੇ। ਆਖ਼ਰਕਾਰ ਕਾਰ ਰੁੜ੍ਹ ਜਾਂਦੀ ਹੈ ਅਤੇ ਇਨਫਲੂੰਸਰ ਵਹਿ ਜਾਂਦੀ ਹੈ ਅਤੇ ਕਿਸੇ ਤਰ੍ਹਾਂ ਉਸ ਦਾ ਪਤੀ ਬਚ ਜਾਂਦਾ ਹੈ। 

ਇਨਫਲੂੰਸਰ ਦੇ ਆਖਰੀ ਸ਼ਬਦ
ਰਿਪੋਰਟ ਮੁਤਾਬਕ ਬਿਊਟੀ ਇਨਫਲੂੰਸਰ ਜੈਨੀਫਰ Soares Martins ਨੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ। ਸਭ ਤੋਂ ਖਾਸ ਗੱਲ ਇਹ ਹੈ ਕਿ ਉਸ ਨੇ ਉਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਸੀ, 'ਮੈਂ ਫਿਰ ਤੋਂ ਜਵਾਨ ਹੋਣ ਜਾ ਰਹੀ ਹਾਂ।' ਇਨਫਲੂੰਸਰ ਦੀ ਮੌਤ ਨੇ ਉਸ ਦੇ ਪਤੀ ਨੂੰ ਡੂੰਘਾ ਸਦਮਾ ਦਿੱਤਾ ਹੈ, ਜੋ ਕਿਸੇ ਤਰ੍ਹਾਂ ਇਸ ਹਾਦਸੇ 'ਚ ਬਚ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Priyanka

Content Editor

Related News