ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਬੋਲੇ ਜੈਜ਼ੀ ਬੀ, ਕਿਹਾ - "ਸਿੱਧੂ ਨਾਲ ਕੰਮ ਕਰਨਾ ਸੀ ਪਰ..."

Saturday, Apr 15, 2023 - 04:33 AM (IST)

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਬੋਲੇ ਜੈਜ਼ੀ ਬੀ, ਕਿਹਾ - "ਸਿੱਧੂ ਨਾਲ ਕੰਮ ਕਰਨਾ ਸੀ ਪਰ..."

ਜਲੰਧਰ (ਵੈੱਬ ਡੈਸਕ): ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਏ ਨੂੰ ਭਾਵੇਂ 1 ਵਰ੍ਹਾ ਹੋਣ ਵਾਲਾ ਹੈ ਪਰ ਅਜੇ ਵੀ ਉਸ ਦੇ ਚਰਚੇ ਜ਼ੋਰਾਂ 'ਤੇ ਹਨ। ਹਾਲ ਹੀ ਵਿਚ ਆਏ ਸਿੱਧੂ ਮੂਸੇਵਾਲਾ ਦੇ ਗਾਣੇ 'ਮੇਰਾ ਨਾਂ' ਨੇ ਵੀ ਕਈ ਰਿਕਾਰਡ ਕਾਇਮ ਕੀਤੇ ਸਨ। ਅੱਜ ਵੀ ਸਿੱਧੂ ਦੇ ਫੈਨਜ਼ ਦੇ ਨਾਲ-ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਹਰ ਕਿਸੇ ਦੀ ਜ਼ੁਬਾਨ 'ਤੇ ਸਿੱਧੂ ਮੂਸੇਵਾਲਾ ਦਾ ਨਾਂ ਹੈ। ਇਸ ਵਿਚਾਲੇ ਹੁਣ ਪੰਜਾਬੀ ਗਾਇਕ ਤੇ ਅਦਾਕਾਰ ਜੈਜ਼ੀ ਬੀ ਦਾ ਵੀ ਬਿਆਨ ਸਾਹਮਣੇ ਆਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਰਾਜਸਥਾਨ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਦਿੱਤਾ ਵਿਸਾਖੀ ਦਾ ਤੋਹਫ਼ਾ, ਕੀਤਾ ਵੱਡਾ ਐਲਾਨ

ਇਕ ਚੈਨਲ ਨਾਲ ਇੰਟਰਵਿਊ ਦੌਰਾਨ ਜੈਜ਼ੀ ਬੀ ਨੇ ਸਿੱਧੂ ਮੂਸੇਵਾਲਾ ਦਾ ਰੱਝ ਕੇ ਤਾਰੀਫ਼ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸਿੱਧੂ ਨਾਲ ਕੰਮ ਕਰਨਾ ਚਾਹੁੰਦੇ ਸਨ, ਪਰ ਅਜਿਹਾ ਨਹੀਂ ਹੋ ਸਕਿਆ। ਸਿੱਧੂ ਮੂਸੇਵਾਲਾ ਦਾ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਤੋਂ ਕੈਨੇਡਾ ਆ ਕੇ ਤੇ ਮੁੜ ਪਿੰਡ ਜਾ ਕੇ ਇਹ ਸਭ ਕਰਨਾ ਬਹੁਤ ਵੱਡੀ ਗੱਲ ਹੈ। ਇਸ ਦੇ ਨਾਲ ਹੀ ਜਿਸ ਤਰ੍ਹਾਂ ਉਹ ਆਪਣੇ ਮਾਪਿਆਂ ਦੀ ਇੱਜ਼ਤ ਕਰਦਾ ਸੀ, ਉਹ ਸਾਰਿਆਂ ਲਈ ਇਕ ਮਿਸਾਲ ਸੀ। ਇਸ ਸਭ ਕਾਰਨ ਅਸੀਂ ਕਹਿੰਦੇ ਹਾਂ ਕਿ ਉਹ ਕਮਾਲ ਦਾ ਬੰਦਾ ਸੀ। 

ਇਹ ਖ਼ਬਰ ਵੀ ਪੜ੍ਹੋ - ਇਨਸਾਨੀਅਤ ਮੱਥੇ ਲੱਗਿਆ ਕਲੰਕ! ਪਤੀ ਨੇ ਪਤਨੀ ਸਾਹਮਣੇ ਰੋਲ਼ੀ ਨਾਬਾਲਗਾ ਦੀ ਪੱਤ

ਦਰਅਸਲ, ਜੈਜ਼ੀ ਬੀ ਨੇ ਮਿਊਜ਼ਿਕ ਇੰਡਸਟਰੀ ਵਿਚ 30 ਸਾਲਾਂ ਦਾ ਸਫ਼ਰ ਪੂਰਾ ਕੀਤਾ ਹੈ। ਜੈਜ਼ੀ ਬੀ ਨੇ 1993 ਵਿਚ ਆਪਣੀ ਟੇਪ 'ਘੁੱਗੀਆਂ ਦਾ ਜੋੜਾ' ਨਾਲ ਇੰਡਸਟਰੀ ਵਿਚ ਕਦਮ ਰੱਖਿਆ ਸੀ। ਅਪ੍ਰੈਲ ਮਹੀਨੇ ਵਿਚ ਹੀ ਉਨ੍ਹਾਂ ਦੀ ਇਸ ਟੇਪ ਨੂੰ 30 ਵਰ੍ਹੇ ਮੁਕੰਮਲ ਹੋਣ ਜਾ ਰਹੇ ਹਨ। ਇਕ ਇੰਟਰਵਿਊ ਦੌਰਾਨ ਆਪਣੇ ਸਫ਼ਰ ਬਾਰੇ ਗੱਲਬਾਤ ਕਰਦਿਆਂ ਜੈਜ਼ੀ ਨੇ ਕਿਹਾ, "ਇਕ ਚੀਜ਼ ਜੋ ਮੈਂ ਨਹੀਂ ਕਰ ਸਕਿਆ, ਸਿੱਧੂ ਨਾਲ ਕੰਮ ਕਰਨਾ ਸੀ, ਪਰ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ। ਉਹ ਹਮੇਸ਼ਾ ਅਮਰ ਰਹੇਗਾ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News