ਜਸਲੀਨ ਮਥਾਰੂ ਨੂੰ ਮਿਲੀ ਹਸਪਤਾਲੋਂ ਛੁੱਟੀ, ਬਿਆਨ ਕੀਤਾ ਆਪਣਾ ਦਰਦ

Wednesday, Sep 08, 2021 - 02:01 PM (IST)

ਮੁੰਬਈ (ਬਿਊਰੋ)– ਸਿਧਾਰਥ ਸ਼ੁਕਲਾ ਦੇ ਦਿਹਾਂਤ ਨਾਲ ਜਸਲੀਨ ਮਥਾਰੂ ਨੂੰ ਇੰਨਾ ਡੂੰਘਾ ਸਦਮਾ ਪਹੁੰਚਿਆ ਕਿ ਉਹ ਬੀਮਾਰ ਹੋ ਗਈ। ਜਸਲੀਨ ਹਸਪਤਾਲ ’ਚ ਦਾਖ਼ਲ ਸੀ, ਜਿਥੋਂ ਉਸ ਨੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਸੀ ਤੇ ਪ੍ਰਸ਼ੰਸਕਾਂ ਨੂੰ ਆਪਣੀ ਚੰਗੀ ਸਿਹਤ ਲਈ ਦੁਆ ਕਰਨ ਨੂੰ ਕਿਹਾ ਸੀ। ਹਾਲਾਂਕਿ ਹੁਣ ਜਸਲੀਨ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੀ ਹੈ ਪਰ ਅਜੇ ਵੀ ਉਸ ਦੀ ਸਿਹਤ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੈ।

ਇਕ ਇੰਟਰਵਿਊ ਦੌਰਾਨ ਜਸਲੀਨ ਨੇ ਦੱਸਿਆ, ‘ਮੈਂ ਅੱਜ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੀ ਹਾਂ ਪਰ ਬੁਖਾਰ ਅਜੇ ਵੀ ਹੈ। ਮੈਨੂੰ ਨਹੀਂ ਪਤਾ ਕਿ ਮੈਨੂੰ ਕੀ ਹੋ ਰਿਹਾ ਹੈ। ਮੇਰੀ ਰਿਪੋਰਟ ਵੀ ਨਾਰਮਲ ਹੈ। ਐਤਵਾਰ ਨੂੰ ਮੈਂ ਹਸਪਤਾਲ ’ਚ ਦਾਖ਼ਲ ਹੋਈ ਸੀ ਤੇ ਬਹੁਤ ਅਸਹਿਜ ਮਹਿਸੂਸ ਕਰ ਰਹੀ ਸੀ। ਮੈਂ ਡਿਸਚਾਰਜ ਹੋਣ ਲਈ ਕਿਹਾ ਸੀ ਕਿਉਂਕਿ ਮੈਨੂੰ ਉਥੇ ਚੰਗਾ ਨਹੀਂ ਲੱਗ ਰਿਹਾ ਸੀ।’

 
 
 
 
 
 
 
 
 
 
 
 
 
 
 
 

A post shared by Jasleen Matharu ਜਸਲੀਨ ਮਠਾੜੂ (@jasleenmatharu)

ਜਸਲੀਨ ਨੇ ਇਹ ਵੀ ਕਿਹਾ ਕਿ ਉਹ ਖ਼ੁਦ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਖ਼ਾਸ ਕਰਕੇ ਹਸਪਤਾਲ ਤੋਂ ਵੀਡੀਓ ਪੋਸਟ ਕਰਨ ਤੋਂ ਬਾਅਦ ਜਿਸ ਤਰ੍ਹਾਂ ਦੇ ਨੈਗੇਟਿਵ ਕੁਮੈਂਟਸ ਉਸ ਨੂੰ ਮਿਲੇ ਹਨ। ਜਸਲੀਨ ਨੇ ਕਿਹਾ, ‘ਮੇਰੇ ਵੀਡੀਓ ਪੋਸਟ ਕਰਨ ਤੋਂ ਬਾਅਦ ਜੋ ਪ੍ਰਸ਼ੰਸਕ ਸਨ, ਉਨ੍ਹਾਂ ਨੇ ਮੇਰੀ ਸਿਹਤ ਨੂੰ ਲੈ ਕੇ ਫਿਕਰ ਜਤਾਈ ਤੇ ਮੇਰੇ ਜਲਦੀ ਠੀਕ ਹੋਣ ਦੀ ਦੁਆ ਕੀਤੀ ਪਰ ਇਸ ਵਿਚਾਲੇ ਕਈ ਅਜਿਹੇ ਵੀ ਲੋਕ ਸਨ, ਜਿਨ੍ਹਾਂ ਨੇ ਕਾਫੀ ਮਾੜੇ ਕੁਮੈਂਟਸ ਕੀਤੇ।’

ਜਸਲੀਨ ਨੇ ਕਿਹਾ, ‘ਪਹਿਲੀ ਵਾਰ ਮੈਂ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਕਿ ਮੇਰੀ ਸਿਹਤ ਠੀਕ ਨਹੀਂ ਹੈ ਕਿਉਂਕਿ ਸਿਧਾਰਥ ਸ਼ੁਕਲਾ ਨਾਲ ਜੋ ਹੋਇਆ ਹੈ, ਮੈਂ ਉਸ ਤੋਂ ਕਾਫੀ ਹੈਰਾਨ ਤੇ ਪ੍ਰੇਸ਼ਾਨ ਸੀ ਪਰ ਮੈਂ ਲੋਕਾਂ ਦੀ ਪ੍ਰਤੀਕਿਰਿਆ ਦੇਖ ਕੇ ਹੈਰਾਨ ਰਹਿ ਗਈ, ਉਨ੍ਹਾਂ ਦਾ ਧਿਆਨ ਮੇਰੀ ਸਿਹਤ ਤੋਂ ਜ਼ਿਆਦਾ ਮੇਰੇ ਮੇਕਅੱਪ ’ਤੇ ਸੀ। ਉਨ੍ਹਾਂ ਨੂੰ ਮੇਰੀ ਸਿਹਤ ਨਾਲ ਨਹੀਂ, ਸਗੋਂ ਮੇਰੇ ਮੇਕਅੱਪ ਨਾਲ ਫਰਕ ਪੈਂਦਾ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News