ਜਾਨ੍ਹਵੀ ਕਪੂਰ ਦੇ ਸਟਾਈਲਿਸ਼ ਲੁੱਕ ਦੀਆਂ ਤਸਵੀਰਾਂ ਵਾਇਰਲ, ਦਿੱਤੇ ਦਿਲਕਸ਼ ਪੋਜ਼

Monday, Jul 12, 2021 - 05:53 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਆਪਣੀਆਂ ਤਸਵੀਰਾਂ ਕਾਰਨ ਆਏ ਦਿਨ ਸੁਰਖ਼ੀਆਂ ’ਚ ਰਹਿੰਦੀ ਹੈ। ਜਾਨ੍ਹਵੀ ਕਪੂਰ ਭਾਵੇਂ ਜਿਮ ਦੇ ਬਾਹਰ ਨਜ਼ਰ ਆਵੇ ਜਾਂ ਦੋਸਤਾਂ ਨਾਲ, ਅਦਾਕਾਰਾ ਖ਼ੁਦ ਨੂੰ ਜਿਵੇਂ ਸਟਾਈਲ ਕਰਦੀ ਹੈ, ਉਸ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੇ ਦੀਵਾਨੇ ਹੋ ਜਾਂਦੇ ਹਨ। ਜਾਨ੍ਹਵੀ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਰਹਿੰਦੀ ਹੈ।

PunjabKesari

ਹਾਲ ਹੀ ’ਚ ਜਾਨ੍ਹਵੀ ਨੇ ਆਪਣੇ ਇੰਸਟਾਗ੍ਰਾਮ ’ਤੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਹ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਇੰਨੀ ਗਲੈਮਰੈੱਸ ਲੱਗ ਰਹੀ ਹੈ ਕਿ ਦੇਖਣ ਵਾਲਿਆਂ ਦੀ ਉਸ ਤੋਂ ਨਜ਼ਰ ਨਹੀਂ ਹੱਟ ਰਹੀ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਆਪਣੀਆਂ 4 ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤੇ ਹਰ ਤਸਵੀਰ ’ਚ ਉਹ ਇਕ ਅਲੱਗ ਅੰਦਾਜ਼ ’ਚ ਨਜ਼ਰ ਆ ਰਹੀ ਹੈ।

PunjabKesari

ਤਸਵੀਰਾਂ ’ਚ ਅਦਾਕਾਰਾ ਨੇ ਸਕਿਨ ਕਲਰ ਦੀ ਬਾਡੀਕਾਨ ਡਰੈੱਸ ਪਹਿਨੀ ਹੈ, ਜਿਸ ’ਚ ਉਸ ਦੀ ਪਰਫੈਕਟ ਫਿੱਗਰ ਨਜ਼ਰ ਆ ਰਹੀ ਹੈ। ਇਸ ਡਰੈੱਸ ਨਾਲ ਅਦਾਕਾਰਾ ਨੇ ਕੋਈ ਜਿਊਲਰੀ ਨਹੀਂ ਪਹਿਨੀ, ਸਿਰਫ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੈ, ਜਿਸ ਕਾਰਨ ਉਹ ਕਾਫੀ ਆਕਰਸ਼ਕ ਲੱਗ ਰਹੀ ਹੈ। ਜਾਨ੍ਹਵੀ ਦੀ ਇਸ ਤਸਵੀਰ ’ਤੇ ਉਸ ਦੀ ਕਜ਼ਨ ਸ਼ਨਾਇਆ ਕਪੂਰ ਨੇ ਵੀ ਕੁਮੈਂਟ ਕਰਕੇ ਉਸ ਦੀ ਤਾਰੀਫ਼ ਕੀਤੀ ਹੈ।

PunjabKesari

ਗੱਲ ਜੇਕਰ ਜਾਨ੍ਹਵੀ ਕਪੂਰ ਦੇ ਵਰਕਫਰੰਟ ਦੀ ਕਰੀਏ ਤਾਂ ਉਹ ਜਲਦ ਹੀ ਸਿਧਾਰਥ ਸੇਨ ਗੁਪਤਾ ਦੇ ਨਿਰਦੇਸ਼ਨ ’ਚ ਬਣ ਰਹੀ ਫ਼ਿਲਮ ‘ਗੁੱਡ ਲੱਕ ਜੈਰੀ’ ’ਚ ਨਜ਼ਰ ਆਉਣ ਵਾਲੀ ਹੈ। ਇਹ ਇਕ ਕਾਮੇਡੀ ਡਰਾਮਾ ਫ਼ਿਲਮ ਹੈ। ਫ਼ਿਲਮ ਨੂੰ ਆਨੰਦ ਐੱਲ. ਰਾਏ ਪ੍ਰੋਡਿਊਸ ਕਰ ਰਹੇ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News