ਕੀ ''ਇੰਡੀਅਨ ਆਈਡਲ'' ਦੇ ਹੋਸਟ ਆਦਿੱਤਿਆ ਨਾਰਾਇਣ ਬਣਨ ਵਾਲੇ ਹਨ ਪਾਪਾ ?

2021-07-22T11:44:25.657

ਮੁੰਬਈ: ਸ਼ੋਅ ਇੰਡੀਅਨ ਆਇਡਲ ਦੇ ਹੋਸਟ ਆਦਿੱਤਿਆ ਨਾਰਾਇਣ ਨੇ ਹਾਲ ਹੀ ’ਚ ਹੋਸਟ ਦੇ ਰੂਪ ’ਚ ਆਪਣੀ ਜਰਨੀ ’ਤੇ ਬ੍ਰੇਕ ਲਗਾਉਣ ਦੀ ਗੱਲ ਕੀਤੀ। ਗਾਇਕ ਅਦਾਕਾਰ ਛੋਟੇ ਪਰਦੇ ਤੋਂ ਬ੍ਰੇਕ ਲੈਣ ਦੀ ਯੋਜਨਾ ਬਣਾ ਰਹੇ ਹਨ। ਇਕ ਇੰਟਰਵਿਊ ਦੌਰਾਨ ਆਦਿੱਤਿਆ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਆਦਿੱਤਿਆ ਦੇ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਉਹ ਇਸ ਲਈ ਹੋਸਟਿੰਗ ਨੂੰ ਅਲਵਿਦਾ ਕਹਿ ਰਹੇ ਹਨ ਕਿਉਂਕਿ ਉਹ ਪਾਪਾ ਬਣਨ ਜਾ ਰਹੇ ਹਨ। ਸਿੰਗਰ ਨੇ ਇੰਟਰਵਿਊ ਦੌਰਾਨ ਇਸ ਗੱਲ ਦਾ ਹਿੰਟ ਦਿੱਤਾ ਸੀ ਕਿ ਉਹ ਪਾਪਾ ਬਣਨ ਵਾਲੇ ਹਨ।

PunjabKesari
ਇਕ ਚੈਨਲ ਨਾਲ ਗੱਲਬਾਤ ਦੌਰਾਨ ਆਦਿੱਤਿਆ ਨੇ ਕਿਹਾ, 2022 ’ਚ ਟੀਵੀ ’ਤੇ ਇਕ ਹੋਸਟ ਦੇ ਰੂਪ ’ਚ ਮੇਰਾ ਆਖਰੀ ਸਾਲ ਹੋਵੇਗਾ। ਮੈਂ ਉਸ ਦੇ ਬਾਅਦ ਹੋਸਟ ਕਰੂਗਾ, ਵੱਡੇ ਕੰਮ ਕਰਨ ਦਾ ਸਮਾਂ ਆ ਗਿਆ ਹੈ। ਮੈਂ ਪੁਰਾਣੇ ਕਮਿਟਮੈਂਟ ਨਾਲ ਬੰਨਿ੍ਹਆ ਹੋਇਆ ਹਾਂ, ਜਿਸ ਨੂੰ ਮੈਂ ਆਉਣ ਵਾਲੇ ਮਹੀਨਿਆਂ ’ਚ ਪੂਰਾ ਕਰ ਲਵਾਂਗਾ। ਇਸ ਇੰਡਜਸਟਰੀ ਨਾਲ ਮੇਰੇ ਵਧੀਆ ਸਬੰਧ ਹਨ ਅਤੇ ਜੇ ਮੈਂ ਹੁਣ ਕੰਮ ਛੱਡ ਦਵਾਂਗਾ ਤਾਂ ਇਹ ਜਹਾਜ਼ ਨੂੰ ਵਿਚਕਾਰ ਛੱਡਣ ਵਾਂਗ ਹੋਵੇਗਾ। ਮੈਂ ਆਪਣੇ ਰਸਤੇ ਦਾ ਨੀਂਹ ਪੱਥਰ ਰੱਖ ਰਿਹਾ ਹਾਂ।


Aarti dhillon

Content Editor Aarti dhillon