ਸੋਸ਼ਲ ਮੀਡੀਆ ਦੇ ਯੁੱਗ ਵਿਚ ਸੈਂਸਰਸ਼ਿਪ ਬੇਲੋੜੀ : ਦਿਵਿਆ ਦੱਤਾ

Sunday, Nov 29, 2015 - 11:34 AM (IST)

 ਸੋਸ਼ਲ ਮੀਡੀਆ ਦੇ ਯੁੱਗ ਵਿਚ ਸੈਂਸਰਸ਼ਿਪ ਬੇਲੋੜੀ : ਦਿਵਿਆ ਦੱਤਾ

ਪਣਜੀ—ਅਦਾਕਾਰਾ ਦਿਵਿਆ ਦੱਤਾ ਦਾ ਮੰਨਣਾ ਹੈ ਕਿ ਜਦੋਂ ਸਭ ਕੁਝ ਆਸਾਨੀ ਨਾਲ ਆਨਲਾਈਨ ਮੁਹੱਈਆ ਹੈ ਤਾਂ ਦੇਸ਼ ਵਿਚ ਫਿਲਮਾਂ ''ਤੇ ਸੈਂਸਰਸ਼ਿਪ ਦਾ ਕੋਈ ਮਤਲਬ ਨਹੀਂ ਹੈ। ''ਭਾਗ ਮਿਲਖਾ ਭਾਗ'' ਦੀ 38 ਸਾਲਾ ਅਦਾਕਾਰਾ ਨੇ ਕਿਹਾ ਕਿ ਉਹ ਫਿਲਮ ਨਿਰਮਾਤਾ ਸ਼ਿਆਮ ਬੇਨੇਗਲ ਨਾਲ ਸਹਿਮਤ ਹੈ, ਜਿਨ੍ਹਾਂ ਨੇ ਹਾਲ ਹੀ ਵਿਚ ਕਿਹਾ ਕਿ ਸੈਂਸਰਸ਼ਿਪ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ।
ਦਿਵਿਆ ਨੇ ਕਿਹਾ ਕਿ ਅੱਜ ਦਰਸ਼ਕ ਬਹੁਤ ਹੀ ਸਮਝਦਾਰ ਹਨ ਅਤੇ ਉਹ ਕੀ ਦੇਖਣਾ ਚਾਹੁੰਦੇ ਹਨ, ਉਨ੍ਹਾਂ ਕੋਲ ਇਸਦਾ ਅਧਿਕਾਰ ਹੋਣਾ ਚਾਹੀਦਾ ਹੈ। ਉਸਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸਹਿਣਸ਼ੀਲਤਾ ਹਰ ਕਿਸੇ ਲਈ ਨਾਜਾਇਜ਼ ਹੋ ਗਈ ਹੈ। ਜੇ ਤੁਸੀਂ ਸੈਂਸਰਸ਼ਿਪ ਬਾਰੇ ਗੱਲ ਕਰਦੇ ਹੋ ਤਾਂ ਮੈਂ ਬੇਨੇਗਲ ਨਾਲ ਸਹਿਮਤ ਹਾਂ। ਸਿਨੇਮਾ ਇਕ ਰਚਨਾਤਮਕ ਮਾਧਿਅਮ ਹੈ। ਨਿਰਦੇਸ਼ਕ ਨੂੰ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ। ਸੋਸ਼ਲ ਮੀਡੀਆ ਦੇ ਯੁੱਗ ਵਿਚ ਇੰਟਰਨੈੱਟ ''ਤੇ ਸਭ ਕੁਝ ਇਕ ਕਲਿੱਕ ਦੂਰ ਹੈ, ਮੈਨੂੰ ਹੈਰਾਨੀ ਹੋ ਰਹੀ ਹੈ ਕਿ ਕਿਵੇਂ ਕੁਝ ਗੱਲਾਂ ਨੂੰ ਰੋਕਿਆ ਜਾ ਸਕਦਾ ਹੈ। ਦਰਸ਼ਕ ਬਹੁਤ ਸਮਝਦਾਰ ਹਨ। ਅਸੀਂ ਜਾਣਦੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਸਾਨੂੰ ਇਹ ਚੁਣਨ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ।


Related News