ਆਂਟੀ-ਅੰਕਲ Honey Singh ਨੂੰ ਸਮਝਾਅ ਲਓ ਨਹੀਂ ਤਾਂ...! ਰੈਪਰ ਨੂੰ ਸਿੱਧਾ ਹੋਇਆ ਗਾਇਕ ਜਸਬੀਰ ਜੱਸੀ

Thursday, Jan 15, 2026 - 05:23 PM (IST)

ਆਂਟੀ-ਅੰਕਲ Honey Singh ਨੂੰ ਸਮਝਾਅ ਲਓ ਨਹੀਂ ਤਾਂ...! ਰੈਪਰ ਨੂੰ ਸਿੱਧਾ ਹੋਇਆ ਗਾਇਕ ਜਸਬੀਰ ਜੱਸੀ

ਐਂਟਰਟੇਨਮੈਂਟ ਡੈਸਕ- ਰੈਪਰ-ਗਾਇਕ ਹਨੀ ਸਿੰਘ ਇਕ ਵਾਰ ਫਿਰ ਵਿਵਾਦਾਂ ਵਿੱਚ ਘਿਰੇ ਦਿਖਾਈ ਦੇ ਰਹੇ ਹਨ। ਹਨੀ ਸਿੰਘ ਨੇ ਦਿੱਲੀ ਵਿੱਚ ਆਪਣੇ ਇੱਕ ਲਾਈਵ ਸ਼ੋਅ ਦੌਰਾਨ ਸਟੇਜ 'ਤੇ ਖੜ੍ਹ ਕੇ ਦਿੱਲੀ ਦੇ ਠੰਡੇ ਮੌਸਮ ਬਾਰੇ ਇੱਕ ਵਿਵਾਦਪੂਰਨ ਬਿਆਨ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ। 


ਇਸੇ ਦੌਰਾਨ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਹਨੀ ਸਿੰਘ ਨੂੰ ਝਾੜ ਪਾਈ ਹੈ। ਜਸਬੀਰ ਜੱਸੀ ਨੇ ਇਸ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਸਾਡੇ ਵੀਰ ਹਨੀ ਸਿੰਘ ਨੇ ਹੁਣ ਤਾਂ ਸਾਰੀਆਂ ਹੱਦਾਂ ਟੱਪ ਦਿੱਤੀਆਂ ਹਨ। ਜਸਬੀਰ ਜੱਸੀ ਨੇ ਹਨੀ ਸਿੰਘ ਦੇ ਮਾਤਾ-ਪਿਤਾ ਅਤੇ ਭੈਣ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਉਸ ਨੂੰ ਸਮਝਾਉਣ, ਹੋ ਸਕਦਾ ਹੈ ਕਿ ਉਹ ਉਨ੍ਹਾਂ ਦੀ ਗੱਲ ਮੰਨ ਲਵੇ, ਹੋਰ ਤਾਂ ਉਹ ਕਿਸੇ ਦੀ ਗੱਲ ਮੰਨ ਨਹੀਂ ਰਿਹਾ।

ਜ਼ਿਕਰਯੋਗ ਹੈ ਕਿ ਗਾਇਕ ਜਸਬੀਰ ਨੇ ਪੰਜਾਬ ’ਚ ਹੋਏ ਪੰਜਾਬੀ ਫਿਲਮ ਫੇਅਰ ਅਵਾਰਡਾਂ ਦੌਰਾਨ ਵੀ ਹਨੀ ਸਿੰਘ ਦਾ ਵਿਰੋਧ ਕੀਤਾ ਸੀ। ਜਸਬੀਰ ਸਿੰਘ ਜੱਸੀ ਨੇ ਕਿਹਾ ਸੀ ਕਿ ਇਹ ਸ਼ੋਅ ਇੱਕ ਚੰਗੀ ਚੀਜ਼ ਹੈ, ਪਰ ਉਹ ਇੱਕ ਗੱਲ ਦਾ ਵਿਰੋਧ ਕਰਦੇ ਹਨ ਕਿ “ਇੱਕ ਆਦਮੀ ਜਿਸਨੂੰ ਅਸੀਂ ਸਾਰੀ ਉਮਰ ਕਹਿੰਦੇ ਰਹੇ ਹਾਂ ਕਿ ਉਸਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਵੱਲ ਧੱਕਿਆ, ਉਨ੍ਹਾਂ ਨੂੰ ਨਸ਼ਿਆਂ ਦੇ ਨਾਮ ਅਤੇ ਬ੍ਰਾਂਡ ਯਾਦ ਕਰਵਾਏ...ਉਹੀ ਯੋ-ਯੋ ਹਨੀ ਸਿੰਘ ਪ੍ਰੋਗਰਾਮ ’ਚ ਪ੍ਰਦਰਸ਼ਨ ਕਰਨ ਜਾ ਰਿਹਾ ਹੈ। ਮੈਨੂੰ ਇਸ ਗੱਲ ਦਾ ਦੁੱਖ ਹੈ। ਕੀ ਸਾਡੇ ਕੋਲ ਕਲਾਕਾਰ ਖਤਮ ਹੋ ਗਏ ਹਨ?”
 


author

Aarti dhillon

Content Editor

Related News