‘ਹਿੱਟ : ਦਿ ਫਰਸਟ ਕੇਸ’ ਦੇ ਟਰੇਲਰ ਨੂੰ ਮਿਲੀ ਪ੍ਰਸ਼ੰਸਾ, ਜਲਦ ਰਿਲੀਜ਼ ਹੋਵੇਗਾ ਗੀਤ ‘ਕਿਤਨੀ ਹਸੀਨ ਹੋਗੀ’

06/28/2022 11:32:35 AM

ਮੁੰਬਈ (ਬਿਊਰੋ)– ‘ਹਿੱਟ : ਦਿ ਫਰਸਟ ਕੇਸ’ ਦੇ ਟਰੇਲਰ ਨੂੰ ਕਾਫੀ ਤਾਰੀਫ਼ ਮਿਲ ਰਹੀ ਹੈ। ਹੁਣ ਨਿਰਮਾਤਾਵਾਂ ਨੇ ਪ੍ਰਸ਼ੰਸਕਾਂ ਨੂੰ ਆਪਣੇ ਉਤਸ਼ਾਹ ਨੂੰ ਬਰਕਰਾਰ ਰੱਖਣ ਦਾ ਇਕ ਹੋਰ ਕਾਰਨ ਦੱਸਿਆ ਹੈ ਕਿਉਂਕਿ ਉਹ ਜਲਦ ਹੀ ਇਕ ਪਿਆਰਾ ਗੀਤ ‘ਕਿਤਨੀ ਹਸੀਨ ਹੋਗੀ’ ਰਿਲੀਜ਼ ਕਰਨ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪੰਜਾਬੀ ਅਦਾਕਾਰ ਤੇ ਕਾਮੇਡੀਅਨ ਸੁਰਿੰਦਰ ਸ਼ਰਮਾ ਦਾ ਦਿਹਾਂਤ

ਇਸ ਗੀਤ ਨੂੰ ਅਰਿਜੀਤ ਸਿੰਘ ਨੇ ਗਾਇਆ ਹੈ। ਇਸ ਦੇ ਬੋਲ ਸਈਦ ਕਾਦਰੀ ਨੇ ਲਿਖੇ ਹਨ ਤੇ ਸੰਗੀਤ ਮਿਥੁਨ ਦਾ ਹੈ। ਪ੍ਰਸ਼ੰਸਕਾਂ ਨੂੰ ਮਿਥੁਨ, ਸਈਦ ਕਾਦਰੀ ਤੇ ਅਰਿਜੀਤ ਸਿੰਘ ਦੀ ਇਸ ਸ਼ਾਨਦਾਰ ਤਿਕੜੀ ਨੂੰ ਇਕ ਵਾਰ ਮੁੜ ਮਹਿਸੂਸ ਕਰਨ ਦਾ ਮੌਕਾ ਮਿਲੇਗਾ।

ਰਾਜਕੁਮਾਰ ਰਾਓ ਤੇ ਸਾਨੀਆ ਮਲਹੋਤਰਾ ਸਟਾਰਰ ਫ਼ਿਲਮ 15 ਜੁਲਾਈ, 2022 ਨੂੰ ਸਿਨੇਮਾਘਰਾਂ ’ਚ ਆਵੇਗੀ। ‘ਹਿੱਟ : ਦਿ ਫਰਸਟ ਕੇਸ’ 15 ਜੁਲਾਈ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਸਿਨੇਮਾ ਪ੍ਰੇਮੀ ਲਾਪਤਾ ਲੜਕੀ ਦੇ ਭੇਤ ਤੇ ਵਿਕਰਮ ਦੀ ਜੀਵਨ ਕਹਾਣੀ ਨੂੰ ਜਾਣਨ ਲਈ ਉਤਸ਼ਾਹਿਤ ਹਨ।

ਗੁਲਸ਼ਨ ਕੁਮਾਰ ਤੇ ਟੀ-ਸੀਰੀਜ਼ ਤੇ ਦਿਲ ਰਾਜੂ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਬਣੀ ਫ਼ਿਲਮ ਡਾ. ਸ਼ੈਲੇਸ਼ ਕੋਲਾਨੂ ਨੇ ਡਾਇਰੈਕਟ ਕੀਤੀ ਹੈ। ਫ਼ਿਲਮ ਦਾ ਨਿਰਮਾਣ ਭੂਸ਼ਣ ਕੁਮਾਰ, ਦਿਲ ਰਾਜੂ, ਕ੍ਰਿਸ਼ਨ ਕੁਮਾਰ ਤੇ ਕੁਲਦੀਪ ਰਾਠੌਰ ਨੇ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News