''ਸ਼ੇਕੀ-ਸ਼ੇਕੀ'' ਤੋਂ ਬਾਅਦ ''ਬੈਂਗਲਸ'' ਗਾਣੇ ਨਾਲ ਮੁੜ ਪਰਤੀ ਸੰਜੂ ਰਾਠੌੜ ਤੇ ਈਸ਼ਾ ਮਾਲਵੀਆ ਦੀ ਹਿੱਟ ਜੋੜੀ

Tuesday, Apr 21, 2026 - 04:53 PM (IST)

''ਸ਼ੇਕੀ-ਸ਼ੇਕੀ'' ਤੋਂ ਬਾਅਦ ''ਬੈਂਗਲਸ'' ਗਾਣੇ ਨਾਲ ਮੁੜ ਪਰਤੀ ਸੰਜੂ ਰਾਠੌੜ ਤੇ ਈਸ਼ਾ ਮਾਲਵੀਆ ਦੀ ਹਿੱਟ ਜੋੜੀ

ਮੁੰਬਈ (ਏਜੰਸੀ) : 'ਗੁਲਾਬੀ ਸਾੜੀ' ਅਤੇ 'ਸ਼ੇਕੀ' ਵਰਗੇ ਚਾਰਟਬਸਟਰ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਤੋਂ ਬਾਅਦ, ਸੰਜੂ ਰਾਠੌੜ ਆਪਣੇ ਨਵੇਂ ਗਾਣੇ 'ਬੈਂਗਲਸ' ਰਾਹੀਂ ਇੱਕ ਵਾਰ ਫਿਰ ਆਪਣੇ ਸੰਗੀਤ ਨੂੰ ਨਵੇਂ ਪੱਧਰ 'ਤੇ ਲਿਜਾ ਰਹੇ ਹਨ। ਉੱਭਰਦੀ ਮਰਾਠੀ ਪੌਪ ਲਹਿਰ ਨੂੰ ਨਵਾਂ ਰੂਪ ਦੇਣ ਵਾਲੇ ਸੰਜੂ ਇਸ ਸਾਲ ਆਪਣੇ ਇਸ ਵੱਡੇ ਮਿਊਜ਼ਿਕ ਪ੍ਰੋਜੈਕਟ ਨਾਲ ਇਸ ਜੋਨਰ ਨੂੰ ਹੋਰ ਅੱਗੇ ਵਧਾ ਰਹੇ ਹਨ।

ਇਸ ਗਾਣੇ ਵਿੱਚ ਉਨ੍ਹਾਂ ਨੇ ਰੇਗੇ ਅਤੇ ਮਰਾਠੀ ਲੋਕ ਧੁਨਾਂ ਦਾ ਮੇਲ ਕੀਤਾ ਗਿਆ ਹੈ, ਜੋ ਇਸਨੂੰ ਨਵਾਂ ਬਣਾਉਣ ਦੇ ਨਾਲ-ਨਾਲ ਆਪਣੀਆਂ ਜੜ੍ਹਾਂ ਨਾਲ ਵੀ ਜੋੜੀ ਰੱਖਦਾ ਹੈ। ਈਸ਼ਾ ਮਾਲਵੀਆ ਨਾਲ ਮੁੜ ਜੁੜਦੇ ਹੋਏ 'ਸ਼ੇਕੀ-ਸ਼ੇਕੀ' ਗਾਣੇ ਦੀ ਹਿੱਟ ਜੋੜੀ ਮੁੜ ਉਹੀ ਜਾਦੂ ਲੈ ਕੇ ਆਈ ਹੈ, ਜਿਸ ਨੇ ਉਸ ਗਾਣੇ ਨੂੰ ਸੁਪਰਹਿੱਟ ਬਣਾਇਆ ਸੀ। ਇਹ ਗਾਣੀ ਇੱਕ ਹਲਕੀ-ਫੁਲਕੀ ਲਵ ਸਟੋਰੀ ਦੇ ਆਲੇ-ਦੁਆਲੇ ਬੁਣਿਆ ਗਿਆ ਹੈ।

ਮਿਊਜ਼ਿਕ ਵੀਡੀਓ ਦੀ ਕਹਾਣੀ 'ਕੂਲ ਵਾੜੀ' ਦੀ ਇੱਕ ਕਾਲਪਨਿਕ ਦੁਨੀਆ ਵਿੱਚ ਸੈੱਟ ਕੀਤੀ ਗਈ ਹੈ, ਜਿੱਥੇ ਪੇਂਡੂ ਭਾਰਤ ਦੀ ਆਤਮਾ ਨੂੰ ਇੱਕ ਸਟਾਈਲਿਸ਼ ਅਤੇ ਆਧੁਨਿਕ ਸ਼ਹਿਰੀ ਰੰਗ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦਾ ਨਿਰਦੇਸ਼ਨ ਅਤੇ ਕੋਰੀਓਗ੍ਰਾਫੀ ਪਿਊਸ਼-ਸ਼ਾਜ਼ੀਆ ਦੀ ਜੋੜੀ ਨੇ ਕੀਤੀ ਹੈ, ਜਦਕਿ ਸੰਗੀਤ ਗੌਰਵ ਰਾਠੌੜ (ਜੀ-ਸਪਾਰਕ) ਦੁਆਰਾ ਤਿਆਰ ਕੀਤਾ ਗਿਆ ਹੈ। ਆਪਣੇ ਕੈਚੀ ਹੁੱਕ ਅਤੇ ਬਿਹਤਰੀਨ ਵਾਈਬਸ ਕਾਰਨ ਇਹ ਗਾਣਾ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।


author

cherry

Content Editor

Related News