ਹਿਨਾ ਖ਼ਾਨ ਨੇ ਨਿੱਕੀ ਤੰਬੋਲੀ ਦੇ ਭਰਾ ਦੇ ਦਿਹਾਂਤ ਨੂੰ ਲੈ ਸਾਂਝੀ ਕੀਤੀ ਭਾਵੁਕ ਪੋਸਟ

Wednesday, May 05, 2021 - 06:17 PM (IST)

ਮੁੰਬਈ-'ਬਿੱਗ ਬੌਸ 14' ਫੇਮ ਨਿੱਕੀ ਤੰਬੋਲੀ ਦੇ ਘਰ 'ਤੇ ਹਾਲ ਹੀ 'ਚ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਕੋਰੋਨਾ ਸੰਕਰਮਣ ਕਾਰਨ ਨਿੱਕੀ ਦੇ ਭਰਾ ਜਤਿਨ ਦਾ ਦਿਹਾਂਤ ਹੋ ਗਿਆ ਹੈ ਜਿਸ ਤੋਂ ਬਾਅਦ ਨਿੱਕੀ ਸਦਮੇ ਵਿੱਚ ਹੈ। ਕੁਝ ਦਿਨ ਪਹਿਲਾਂ ਅਦਾਕਾਰਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੇ ਭਰਾ ਦਾ ਕੋਵਿਡ ਟੈਸਟ ਪਾਜ਼ੇਟਿਵ ਆਇਆ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਭਰਾ ਦੀ ਸਲਾਮਤੀ ਲਈ ਨਿੱਕੀ ਨੇ ਘਰ ਵਿਚ ਪੂਜਾ ਵੀ ਰੱਖੀ ਸੀ ਪਰ ਉਪਰ ਵਾਲੇ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ।

PunjabKesari
ਨਿੱਕੀ ਨੇ 4 ਮਈ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦਾ ਭਰਾ ਹੁਣ ਇਸ ਦੁਨੀਆ 'ਚ ਨਹੀਂ ਰਿਹਾ। ਨਿੱਕੀ ਦੇ ਪੋਸਟ 'ਤੇ ਰੂਬਿਨਾ ਦਿਲੈਕ, ਅਭਿਨਵ ਸ਼ੁਕਲਾ, ਅਲੀ ਗੋਨੀ, ਜੈਸਮੀਨ ਭਸੀਨ, ਮੰਨੂ ਪੰਜਾਬੀ, ਕਿਸ਼ਵਰ ਮਰਚੇਂਟ, ਯੁਵਿਕਾ ਚੌਧਰੀ ਸਮੇਤ ਕਈ ਸਿਤਾਰਿਆਂ ਨੇ ਕੁਮੈਂਟ ਕਰ ਜਤਿਨ ਨੂੰ ਸ਼ਰਧਾਂਜਲੀ ਦਿੱਤੀ। ਉੱਧਰ ਇਸ ਦੇ ਨਾਲ ਹੀ ਮਸ਼ਹੂਰ ਟੀ.ਵੀ. ਅਦਾਕਾਰਾ ਹਿਨਾ ਖ਼ਾਨ ਨੇ ਨਿੱਕੀ ਲਈ ਇਕ ਭਾਵੁਕ ਟਵੀਟ ਕੀਤਾ ਹੈ। 

 

ਆਪਣੇ ਟਵੀਟ ਵਿੱਚ ਹਿਨਾ ਨੇ ਲਿਖਿਆ ਹੈ ਕਿ ਉਹ ਨਿੱਕੀ ਦੇ ਦੁੱਖ ਨੂੰ ਸਮਝ ਸਕਦੀ ਹੈ। ਕੋਈ ਵੀ ਪਰਿਵਾਰ ਦੇ ਮੈਂਬਰ ਦੇ ਨੂੰ ਖੋਹਣ ਦੀ ਭਰਪਾਈ ਕੋਈ ਨਹੀਂ ਕਰ ਸਕਦਾ। ਅਦਾਕਾਰਾ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਮੈਨੂੰ ਤੁਹਾਡੇ ਭਰਾ ਬਾਰੇ ਜਾਣ ਕੇ ਬਹੁਤ ਬੁਰਾ ਮਹਿਸੂਸ ਹੋਇਆ। ਮੈਂ ਚੰਗੀ ਤਰ੍ਹਾਂ ਸਮਝ ਸਕਦੀ ਹਾਂ ਕਿ ਤੁਸੀਂ ਇਸ ਸਮੇਂ ਕੀ ਮਹਿਸੂਸ ਕਰ ਰਹੇ ਹੋ।  ਤੁਸੀਂ ਮੇਰੀਆਂ ਦੁਆਵਾਂ ਵਿੱਚ ਹੋ। ਉਪਰ ਵਾਲਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤਾਕਤ ਦੇਵੇ ਅਤੇ ਉਸ ਦੀ (ਜਤਿਨ) ਆਤਮਾ ਨੂੰ ਸ਼ਾਂਤੀ ਦੇਵੇ'। ਤੁਹਾਨੂੰ ਦੱਸ ਦੇਈਏ ਕਿ ਹਿਨਾ ਖ਼ਾਨ  ਨੇ ਵੀ ਕੁਝ ਦਿਨ ਪਹਿਲਾਂ ਆਪਣੇ ਪਿਤਾ ਨੂੰ ਖੋਹਿਆ ਹੈ।

PunjabKesari
ਤੁਹਾਨੂੰ ਦੱਸ ਦੇਈਏ ਕਿ ਨਿੱਕੀ ਤੰਬੋਲੀ ਜਲਦੀ ਹੀ ‘ਖਤਰੋਂ ਕੇ ਖਿਲਾੜੀ 11’ ਵਿੱਚ ਨਜ਼ਰ ਆਉਣ ਵਾਲੀ ਹੈ। ਖਬਰਾਂ ਅਨੁਸਾਰ ਅਭਿਨੇਤਰੀ 6 ਮਈ ਨੂੰ ਕੇਪ ਟਾਊਨ ਲਈ ਰਵਾਨਾ ਹੋਣ ਵਾਲੀ ਸੀ ਪਰ ਉਸ ਤੋਂ ਪਹਿਲਾਂ ਨਿੱਕੀ ਦੇ ਭਰਾ ਦਾ ਦਿਹਾਂਤ ਹੋ ਗਿਆ।

 


Aarti dhillon

Content Editor

Related News