ਹਿਨਾ ਖ਼ਾਨ ਪੁੱਜੀ ਹਾਜੀ ਅਲੀ, ਮੰਗੀ ਦੁਆ

Friday, Oct 18, 2024 - 03:49 PM (IST)

ਹਿਨਾ ਖ਼ਾਨ ਪੁੱਜੀ ਹਾਜੀ ਅਲੀ, ਮੰਗੀ ਦੁਆ

ਮੁੰਬਈ- ਮਸ਼ਹੂਰ ਟੀ.ਵੀ. ਅਦਾਕਾਰਾ ਹਿਨਾ ਖ਼ਾਨ ਨੇ ਆਪਣੇ ਅੰਦਾਜ਼ ਨਾਲ ਕਾਫੀ ਲੋਕਾਂ ਦਾ ਦਿਲ ਜਿੱਤ ਲਿਆ ਹੈ। ਹਿਨਾ ਖਾਨ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ ਅਤੇ ਇਸ ਸਮੇਂ ਕੀਮੋਥੈਰੇਪੀ ਦੇ ਆਖਰੀ ਪੜਾਅ 'ਤੇ ਹੈ। ਪ੍ਰਸ਼ੰਸਕ ਵੀ ਹਿਨਾ ਖ਼ਾਨ ਦੀ ਸਿਹਤਯਾਬੀ ਲਈ ਲਗਾਤਾਰ ਦੁਆਵਾਂ ਕਰ ਰਹੇ ਹਨ।

PunjabKesari

ਹਾਲ ਹੀ 'ਚ ਹਿਨਾ ਖ਼ਾਨ ਖੁਦ ਹਾਜੀ ਅਲੀ ਦਰਗਾਹ 'ਤੇ ਆਪਣੀ ਸਿਹਤ ਲਈ ਦੁਆ ਮੰਗਣ ਪੁੱਜੀ। ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਸ ਨਾਲ ਜੁੜੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਹਿਜਾਬ ਪਾਈ ਨਜ਼ਰ ਆ ਰਹੀ ਹੈ।

PunjabKesari

ਹਿਨਾ ਖਾਨ ਦੀਆਂ ਇਹ ਤਸਵੀਰਾਂ ਕੁਝ ਹੀ ਸਮੇਂ 'ਚ ਸੁਰਖੀਆਂ 'ਚ ਆ ਗਈਆਂ ਹਨ। ਹਿਨਾ ਖ਼ਾਨ ਹਿਜਾਬ ਪਾ ਕੇ ਹਾਜੀ ਅਲੀ ਦਰਗਾਹ ਪੁੱਜੀ।

PunjabKesari

ਜਦੋਂ ਤੋਂ ਅਦਾਕਾਰਾ ਕੈਂਸਰ ਤੋਂ ਪੀੜਤ ਹੈ, ਉਸ ਨੇ ਪਹਿਲੀ ਵਾਰ ਆਪਣੇ ਸੋਸ਼ਲ ਮੀਡੀਆ 'ਤੇ ਹਾਜੀ ਅਲੀ ਦਰਗਾਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਪ੍ਰਸ਼ੰਸਕਾਂ ਨੂੰ ਦਰਗਾਹ ਦੇ ਕਰਵਾਏ ਦਰਸ਼ਨ 
ਹਿਨਾ ਖ਼ਾਨ ਨੇ ਪ੍ਰਸ਼ੰਸਕਾਂ ਨੂੰ ਸਫੇਦ ਸੰਗਮਰਮਰ ਨਾਲ ਬਣੀ ਹਾਜੀ ਅਲੀ ਦਰਗਾਹ ਦੇ ਦਰਸ਼ਨ ਵੀ ਕਰਵਾਏ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ, "ਹਾਜੀ ਅਲੀ ਦਰਗਾਹ 'ਤੇ ਫਜਰ। ਹੈਪੀ ਜੁਮਾ।"

PunjabKesari

ਹਿਨਾ ਖਾਨ ਨੇ ਕੁਝ ਸਮਾਂ ਪਹਿਲਾਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਹਿਨਾ ਖਾਨ ਦੀਆਂ ਤਸਵੀਰਾਂ 'ਤੇ ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, "ਮੈਂ ਤੁਹਾਡੇ ਲਈ ਦੁਆ ਕਰ ਰਿਹਾ ਹਾਂ, ਅੱਲ੍ਹਾ ਚਾਹੇ, ਤੁਸੀਂ ਜਲਦੀ ਠੀਕ ਹੋ ਜਾਓਗੇ।"

PunjabKesari

PunjabKesari

 


author

Priyanka

Content Editor

Related News