''ਹਸਰਤੇਂ'' ਸੀਜ਼ਨ 4, ਔਰਤਾਂ ਦੀ ਹਿੰਮਤ, ਸੁਪਨਿਆਂ ਅਤੇ ਬਗਾਵਤ ਦੀਆਂ 6 ਨਵੀਆਂ ਕਹਾਣੀਆਂ ਲੈ ਕੇ ਪਰਤਿਆ ਸ਼ੋਅ

Saturday, Aug 29, 2026 - 01:06 PM (IST)

''ਹਸਰਤੇਂ'' ਸੀਜ਼ਨ 4, ਔਰਤਾਂ ਦੀ ਹਿੰਮਤ, ਸੁਪਨਿਆਂ ਅਤੇ ਬਗਾਵਤ ਦੀਆਂ 6 ਨਵੀਆਂ ਕਹਾਣੀਆਂ ਲੈ ਕੇ ਪਰਤਿਆ ਸ਼ੋਅ

ਮੁੰਬਈ- ਹੰਗਾਮਾ ਓ. ਟੀ. ਟੀ. ਦਾ ਸ਼ੋਅ ‘ਹਸਰਤੇਂ’ ਸੀਜ਼ਨ-4 ਨਾਲ ਇਕ ਵਾਰ ਫਿਰ ਵਾਪਸੀ ਕਰ ਰਿਹਾ ਹੈ। ਤਿੰਨ ਸਫਲ ਸੀਜ਼ਨਾਂ ਅਤੇ ਦਰਸ਼ਕਾਂ ਦੇ ਸ਼ਾਨਦਾਰ ਹੁੰਗਾਰੇ ਤੋਂ ਬਾਅਦ ਇਹ ਨਵਾਂ ਅਧਿਆਏ ਬੰਦ ਦਰਵਾਜ਼ਿਆਂ ਦੇ ਪਿੱਛੇ ਲੜੀਆਂ ਜਾਣ ਵਾਲੀਆਂ ਉਨ੍ਹਾਂ ਖਾਮੋਸ਼ ਜੰਗਾਂ ਵਿਚ ਹੋਰ ਡੂੰਘਾਈ ਨਾਲ ਉਤਰਦਾ ਹੈ-ਉਨ੍ਹਾਂ ਦੀ ਚਾਹਤ, ਬਗਾਵਤ ਅਤੇ ਆਤਮ-ਮੰਥਨ ਵਿਚ, ਜਿਸ ਨੂੰ ਔਰਤਾਂ ਸ਼ਾਂਤ ਬਾਹਰੀ ਸ਼ਖਸੀਅਤ ਦੇ ਪਿੱਛੇ ਸਮੇਟੀ ਰੱਖਦੀਆਂ ਹਨ।

6 ਆਪਸ ਵਿਚ ਜੁੜੀਆਂ ਕਹਾਣੀਆਂ ਦੇ ਜ਼ਰੀਏ ਇਹ ਸੀਜ਼ਨ ਉਨ੍ਹਾਂ ਔਰਤਾਂ ਦੀ ਜ਼ਿੰਦਗੀ ਨੂੰ ਸਾਹਮਣੇ ਲਿਆਉਂਦਾ ਹੈ, ਜੋ ਫ਼ਰਜ਼ ਅਤੇ ਇੱਛਾ ਦੇ ਵਿਚਕਾਰ ਖੜ੍ਹੀਆਂ ਹਨ। ਹਰ ਔਰਤ ਉਨ੍ਹਾਂ ਨਿਯਮਾਂ ਨੂੰ ਤੋੜਨ ਲਈ ਤਿਆਰ ਹੈ, ਜਿਨ੍ਹਾਂ ਨੇ ਉਸ ਨੂੰ ਪਰਿਭਾਸ਼ਿਤ ਕੀਤਾ ਹੈ, ਉਨ੍ਹਾਂ ਡਰਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ ਜਿਨ੍ਹਾਂ ਨੇ ਉਸ ਦੀ ਆਵਾਜ਼ ਦਬਾ ਦਿੱਤੀ ਹੈ ਅਤੇ ਮਹਿਸੂਸ ਕਰਨ, ਚਾਹੁਣ ਅਤੇ ਪੂਰੀ ਤਰ੍ਹਾਂ ਜਿਊਣ ਦੇ ਆਪਣੇ ਸਰਲ ਪਰ ਕ੍ਰਾਂਤੀਕਾਰੀ ਅਧਿਕਾਰ ਨੂੰ ਫਿਰ ਤੋਂ ਹਾਸਲ ਕਰਨ ਲਈ ਤਿਆਰ ਹੈ। ‘ਹਸਰਤੇਂ’ ਸੀਜ਼ਨ-4 ਦਾ ਪ੍ਰੀਮੀਅਰ 25 ਅਗਸਤ ਨੂੰ ਹੋ ਰਿਹਾ ਹੈ, ਜਿਸ ਦੇ ਤਹਿਤ ਹਰ ਹਫ਼ਤੇ ਦੋ ਨਵੇਂ ਐਪੀਸੋਡ ਰਿਲੀਜ਼ ਹੋਣਗੇ। ‘ਹਸਰਤੇਂ’ ਸੀਜ਼ਨ-4 ਵਿਚ ਇਕ ਸ਼ਾਨਦਾਰ ਅਦਾਕਾਰਾਂ ਦੀ ਟੋਲੀ ਨਜ਼ਰ ਆਵੇਗੀ, ਜਿਸ ’ਚ ਨਿਸ਼ਾ ਰਾਵਲ, ਧ੍ਰੁਵ ਚੌਧਰੀ, ਮੀਰਾ ਦੇਵਸਥਲੇ, ਜਾਨ ਖਾਨ, ਆਕਾਂਕਸ਼ਾ ਪੁਰੀ, ਰਿਆਂਸ਼ ਵੀਰ ਚੱਢਾ, ਚਾਹਤ ਖੰਨਾ, ਅੰਸ਼ ਬਾਗੜੀ ਅਤੇ ਅਮਿਕਾ ਸ਼ੈਲ ਸ਼ਾਮਲ ਹਨ। 


author

cherry

Content Editor

Related News