ਚੰਗੇ ਬੋਲ ਤੇ ਸੰਗੀਤ ਦੇ ਬਿਨਾਂ ਚੰਗਾ ਕਿਰਦਾਰ ਨਹੀਂ ਬਣ ਸਕਦਾ : ਵਿਜੇ ਵਰਮਾ
Thursday, Nov 27, 2025 - 12:36 PM (IST)
ਮੁੰਬਈ- ਫੈਸ਼ਨ ਜਗਤ ’ਚ ਆਪਣੀ ਖਾਸ ਪਛਾਣ ਬਣਾਉਣ ਵਾਲੇ ਮਨੀਸ਼ ਮਲਹੋਤਰਾ ਹੁਣ ਇਕ ਅਨੋਖੀ ਪ੍ਰੇਮ ਕਹਾਣੀ ਨੂੰ ਸਿਲਵਰ ਸਕ੍ਰੀਨ ’ਤੇ ਪੇਸ਼ ਕਰਨ ਲਈ ਤਿਆਰ ਹਨ। ਉਨ੍ਹਾਂ ਦੀ ਹੋਮ ਪ੍ਰੋਡਕਸ਼ਨ ਫਿਲਮ ‘ਗੁਸਤਾਖ ਇਸ਼ਕ’ ਦੇ ਟ੍ਰੇਲਰ ਅਤੇ ਲੁੱਕ ਨੇ ਦਰਸ਼ਕਾਂ ਦੀ ਉਤਸੁਕਤਾ ਹੋਰ ਵਧਾ ਦਿੱਤੀ ਹੈ। ਫਿਲਮ ਦਾ ਦਰਸ਼ਕ ਲੰਬੇ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਵਿਭੂ ਪੁਰੀ ਵੱਲੋਂ ਲਿਖੀ ਤੇ ਨਿਰਦੇਸ਼ਤ, ਫਿਲਮ ’ਚ ਸੰਗੀਤ ਦਾ ਜਾਦੂ ਵਿਸ਼ਾਲ ਭਾਰਦਵਾਜ ਨੇ ਰਚਿਆ ਹੈ। ਉੱਥੇ ਹੀ ਗੀਤਾਂ ਨੂੰ ਆਪਣੇ ਸ਼ਬਦ ਗੁਲਜ਼ਾਰ ਨੇ ਦਿੱਤੇ ਹਨ। ਨਸੀਰੂਦੀਨ ਸ਼ਾਹ, ਵਿਜੇ ਵਰਮਾ, ਫਾਤਿਮਾ ਸਨਾ ਸ਼ੇਖ ਤੇ ਸ਼ਾਰਿਬ ਹਾਸ਼ਮੀ ਵਰਗੇ ਸ਼ਾਨਦਾਰ ਕਲਾਕਾਰਾਂ ਨਾਲ ਸਜੀ ‘ਗੁਸਤਾਖ ਇਸ਼ਕ’ 28 ਨਵੰਬਰ ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਵਾਲੀ ਹੈ। ਫਿਲਮ ਬਾਰੇ ਵਿਜੇ ਵਰਮਾ ਤੇ ਫਾਤਿਮਾ ਸਨਾ ਸ਼ੇਖ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ.....

ਫਿਲਮ ਦੀ ਸਕ੍ਰਿਪਟ ਪਿਆਰੀ, ਸਰਲ, ਇੰਟੈਂਸ ਤੇ ਖ਼ੂਬਸੂਰਤ : ਫਾਤਿਮਾ ਸਨਾ ਸ਼ੇਖ
ਪ੍ਰ. ਫਿਲਮ ’ਚ ਤੁਹਾਡਾ ਲੁੱਕ ਬੇਹੱਦ ਖ਼ੂਬਸੂਰਤ ਹੈ ਤੇ ਉਸ ਵਿਚ ਪੁਰਾਣੀ ਦੁਨੀਆ ਦਾ ਇਕ ਖਾਸ ਚਾਰਮ ਹੈ। ਤੁਹਾਡੇ ਲਈ ਸਭ ਤੋਂ ਜ਼ਿਆਦਾ ਕੀ ਅੈਕਸਾਈਟਿੰਗ ਰਿਹਾ?
ਮੈਨੂੰ ਮਨੀਸ਼ ਮਲਹੋਤਰਾ ਜੀ ਨੇ ਕਾਲ ਕੀਤੀ 15 ਮਿੰਟਾਂ ਵਿਚ ਸਕ੍ਰਿਪਟ ਭੇਜ ਦਿੱਤੀ। ਪਤਾ ਲੱਗਿਆ ਵਿਜੇ ਹਨ ਤਾਂ ਹੋਰ ਖ਼ੁਸ਼ੀ ਹੋਈ। ਸਕ੍ਰਿਪਟ ਪਿਆਰੀ, ਸਰਲ, ਇੰਟੈਂਸ ਅਤੇ ਖ਼ੂਬਸੂਰਤ ਸੀ। ਇਹ ਮੇਰੀ ਪਹਿਲੀ ਲਵ ਸਟੋਰੀ ਹੈ। ਫਿਲਮ ਦਾ ਮਾਹੌਲ ਇੰਨਾ ਪਿਆਰਾ ਸੀ ਵਿਜੇ ਨੇ ਮੈਨੂੰ ਬਹੁਤ ਸਪੋਰਟ ਕੀਤੀ। ਸ਼ੁਰੂ ਦੇ ਕੁਝ ਦਿਨਾਂ ’ਚ ਨਰਵਸ ਸੀ ਪਰ ਉਨ੍ਹਾਂ ਨੇ ਹੱਥ ਫੜ ਕੇ ਕਾਨਫੀਡੈਂਸ ਦਿੱਤਾ। ਨਸੀਰ ਜੀ ਨਾਲ ਕੰਮ ਕਰਨਾ ਤਾਂ ਵਰਦਾਨ ਵਰਗਾ ਹੈ।
ਪ੍ਰ. ਦੰਗਲ ਵਰਗੀ ਬਲਾਕਬਸਟਰ ਫਿਲਮ ਤੋਂ ਬਾਅਦ ਇਕ ਐਕਟਰ ਦੀ ਲਾਈਫ ਆਸਾਨ ਹੋ ਜਾਂਦੀ ਹੈ ਜਾਂ ਮੁਸ਼ਕਲ?
ਮੌਕਾ ਮਿਲਣਾ ਆਸਾਨ ਹੋ ਜਾਂਦਾ ਹੈ। ਪਹਿਲਾਂ ਵਿਚ ਠੀਕ ਠਾਕ ਕੰਮ ਵੀ ਕਰ ਲੈਂਦੀ ਸੀ। ਹੁਣ ਪੋਜ਼ੀਸ਼ਨ ਹੈ ਕਿ ਨਾ ਬੋਲ ਸਕਦੀ ਹਾਂ। ਲੋਕਾਂ ਨੇ ਕੰਮ ਦੇਖਿਆ ਹੈ, ਇੱਜ਼ਤ ਮਿਲੀ ਹੈ। ਦੰਗਲ ਇਕ ਸਿਗਨੀਫਿਕੈਂਟ ਫਿਲਮ ਸੀ ਜਿਸ ਨੇ ਮੈਨੂੰ ਪਛਾਣ ਦਿੱਤੀ ਤਾਂ ਸ਼ੁਰੂਆਤ ’ਚ ਤੁਸੀਂ ਜਦੋਂ ਇਕ ਚੰਗੀ ਤੇ ਵੱਡੀ ਫਿਲਮ ਦਾ ਹਿੱਸਾ ਹੁੰਦੇ ਹੋ ਤਾਂ ਤੁਹਾਡੇ ਲਈ ਕਈ ਰਸਤੇ ਖੁੱਲ੍ਹ ਜਾਂਦੇ ਹਨ।
ਨਸੀਰੂਦੀਨ ਜੀ ਦਾ ਕੰਮ ਬਿਲਕੁਲ ਸਟੀਕ, ਪੂਰੀ ਤਿਆਰੀ ਨਾਲ ਅਤੇ ਨਿਰਦੋਸ਼ ਹੁੰਦਾ ਹੈ : ਵਿਜੇ ਵਰਮਾ
ਪ੍ਰ. ਕੋਵਿਡ ਤੋਂ ਬਾਅਦ ਤੁਹਾਡੀ ਫਿਲਮ ਥੀਏਟਰ ’ਚ ਰਿਲੀਜ਼ ਹੋ ਰਹੀ ਹੈ ਤੁਹਾਡੇ ਲਈ ਕਿੰਨੀ ਵੱਡੀ ਗੱਲ ਹੈ?
ਬਹੁਤ ਵੱਡੀ ਗੱਲ ਹੈ। ਪਿਛਲੀ ਥੀਏਟਰ ਰਿਲੀਜ਼ ਪੈਨੇਡੇਮਿਕ ਤੋਂ ਪਹਿਲਾਂ ਆਈ ਸੀ। 5 ਸਾਲ ਲੋਕਾਂ ਦੇ ਘਰ ’ਤੇ ਓ.ਟੀ.ਟੀ ਨਾਲ ਮਿਲਿਆ ਹਾਂ। ਹੁਣ ਉਮੀਦ ਹੈ ਕਿ ਉਹ ਥੀਏਟਰ ਤੱਕ ਜ਼ਰੂਰ ਆਉਣਗੇ। ਦਰਸ਼ਕ ਥੀਏਟਰ ਤੱਕ ਆ ਕੇ ਮੇਰੇ ਕੰਮ ਨੂੰ ਪਿਆਰ ਦੇਣ ਇਹੀ ਬਹੁਤ ਵੱਡੀ ਗੱਲ ਹੈ।
ਪ੍ਰ. ਟ੍ਰੇਲਰ ’ਚ ਗੁਲਜ਼ਾਰ ਸਾਹਿਬ ਦੇ ਲਿਰਿਕਸ ਤੇ ਵਿਸ਼ਾਲ ਭਾਰਦਵਾਜ਼ ਦਾ ਮਿਊਜ਼ਿਕ ਜੁੜ ਜਾਵੇ ਤਾਂ ਕਿਵੇਂ ਦਾ ਲੱਗਦਾ ਹੈ?
ਹੁਣ ਸੈਂਸ ਆਫ਼ ਸੇਫਟੀ ਹੈ। ਬਹੁਤ ਚੰਗਾ ਲੱਗਦਾ ਹੈ, ਵੱਡੀ ਟੀਮ ਹੈ, ਚੰਗੇ ਲੋਕ ਹਨ ਤਾਂ ਕੰਮ ਆਸਾਨ ਹੋ ਜਾਂਦਾ ਹੈ। ਚੰਗੇ ਬੋਲ, ਚੰਗਾ ਸੰਗੀਤ ਬਿਨਾਂ ਇਸ ਦੇ ਚੰਗਾ ਕਿਰਦਾਰ ਬਣ ਹੀ ਨਹੀਂ ਸਕਦਾ। ਲੋਕ ਰੋਜ਼ਾਨਾ ਸਾਡੇ ਗੀਤ ਸੁਣ ਰਹੇ ਹਨ। ਇਹ ਗੀਤ 20-25 ਸਾਲ ਬਾਅਦ ਵੀ ਜ਼ਿੰਦਾ ਰਹਿਣਗੇ।
ਪ੍ਰ. ਨਸੀਰੂਦੀਨ ਸ਼ਾਹ ਜੀ ਨੂੰ ਲੋਕ ਸੰਸਥਾ ਕਹਿੰਦੇ ਹਨ। ਤੁਸੀਂ ਦੋਵਾਂ ਨੇ ਉਨ੍ਹਾਂ ਨਾਲ ਕੰਮ ਕਰ ਕੇ ਕੀ ਅਨੁਭਵ ਕੀਤਾ?
ਉਹ ਹਮੇਸ਼ਾ ਕਹਿੰਦੇ ਹਨ ਕਿ ਉਹ ਕਿਸੇ ਵਿਸ਼ੇਸ਼ ਪ੍ਰਤਿਭਾ ਦਾ ਨਹੀਂ, ਬਲਕਿ ਨਿਰੰਤਰ ਅਭਿਆਸ ਦਾ ਨਤੀਜਾ ਹੈ। ਉਨ੍ਹਾਂ ਦਾ ਕੰਮ ਬਿਲਕੁਲ ਸਟੀਕ, ਪੂਰੀ ਤਿਆਰੀ ਦੇ ਨਾਲ ਅਤੇ ਨਿਰਦੇਸ਼ ਹੁੰਦਾ ਹੈ। ਚਾਰ ਪੰਨਿਆਂ ਦਾ ਸੰਵਾਦ ਉਨ੍ਹਾਂ ਨੇ ਇਕ ਹੀ ਟੇਕ ’ਚ ਬੋਲ ਦਿੱਤਾ, ਸੈੱਟ ’ਤੇ ਲੋਕ ਭਾਵੁਕ ਹੋ ਕੇ ਰੋ ਪਏ। ਭਾਸ਼ਾ ’ਤੇ ਉਨ੍ਹਾਂ ਦੀ ਪਕੜ ਅਦਭੁਤ ਹੈ।
ਪ੍ਰ. ਤੁਹਾਡੀ ਫਿਲਮ ਸਾਨੂੰ ਪੁਰਾਣੇ ਜ਼ਮਾਨੇ ਦੀ ਯਾਦ ਦਿਵਾਉਂਦੀ ਹੈ। ਪਹਿਲਾਂ ਕੀ ਹੁੰਦਾ ਸੀ ਜੋ ਹੁਣ ਨਹੀਂ ਹੁੰਦਾ?
ਮੋਬਾਈਲ ਫੋਨ ਨਹੀਂ ਸੀ। ਮਿਸ ਕਾਲ ਕਲਚਰ ਸੀ। ਚਿੱਠੀਆਂ ਲਿਖੀਆਂ ਜਾਂਦੀਆਂ ਸੀ। ਘਰ ਤੋਂ ਨਿਕਲ ਕੇ ਹਰ 10 ਮਿੰਟ ਵਿਚ ਲੋਕੇਸ਼ਨ ਅਪਡੇਟ ਨਹੀਂ ਦਿੰਦੇ ਸੀ। ਪਾਵਰ ਕੱਟ ਹੋ ਜਾਂਦਾ ਸੀ ਤਾਂ ਤਾਰੇ ਦੇਖਦੇ ਸੀ।
