‘ਖਿਡਾਰੀ’ ਦੀ ਪ੍ਰਮੋਸ਼ਨ ਲਈ ਗੁਰਨਾਮ ਭੁੱਲਰ ਪਹੁੰਚੇ ‘ਜਗ ਬਾਣੀ’ ਦੇ ਦਫ਼ਤਰ

01/17/2024 11:53:13 AM

ਜਲੰਧਰ (ਬਿਊਰੋ) - ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਨੂੰ ਕਈ ਹਿੱਟ ਫ਼ਿਲਮਾਂ ਤੇ ਗੀਤ ਦੇਣ ਵਾਲੇ ਗੁਰਨਾਮ ਭੁੱਲਰ ਹੁਣ ‘ਖਿਡਾਰੀ’ ਬਣਨ ਜਾ ਰਹੇ ਹਨ ਤੇ ਜਲਦ ਹੀ ਉਹ ਮੈਦਾਨ ’ਚ ਕੁਸ਼ਤੀ ਕਰਦੇ ਨਜ਼ਰ ਆਉਣਗੇ। ਦੱਸ ਦੇਈਏ ਕਿ ਗੁਰਨਾਮ ਭੁੱਲਰ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਖਿਡਾਰੀ’ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਇਸ ਫ਼ਿਲਮ ਦੀ ਪ੍ਰਮੋਸ਼ਨ ਲਈ ਹੀ ਗੁਰਨਾਮ ਭੁੱਲਰ ਬੀਤੇ ਦਿਨੀਂ ‘ਜਗ ਬਾਣੀ’ ਦੇ ਦਫਤਰ ਪਹੁੰਚ, ਜਿੱਥੇ ਉਨ੍ਹਾਂ ਨੇ ਫ਼ਿਲਮ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ।

ਇਹ ਖ਼ਬਰ ਵੀ ਪੜ੍ਹੋ :  ਕੈਨੇਡਾ ਦੀ ਹੱਡ ਚੀਰਵੀਂ ਠੰਡ 'ਚ ਭਾਰਤੀ ਡਰਾਈਵਰ ਬਣਿਆ ਮਸੀਹਾ, ਬੇਘਰੇ ਲੋਕਾਂ ਦੀ ਕਰ ਰਿਹੈ ਮਦਦ

ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਮੈਂ ਪਹਿਲੀ ਵਾਰ ਕੋਈ ਐਕਸ਼ਨ ਫ਼ਿਲਮ ਕਰ ਰਿਹਾ ਹਾਂ ਹਾਲਾਂਕਿ ਇਹ ਪੂਰੀ ਤਰ੍ਹਾਂ ਐਕਸ਼ਨ ਫ਼ਿਲਮ ਨਹੀਂ ਹੈ ਕਿਉਂਕਿ ਇਹ ਰਿਸ਼ਤਿਆਂ ਦੀ ਬਾਤ ਵੀ ਪਾਉਂਦੀ ਤੇ ਇਮੋਸ਼ਨਲ ਵੀ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨੂੰ ਮਾਨਵ ਸ਼ਾਹ ਨੇ ਲਿਖਿਆ ਹੈ ਅਤੇ ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਧੀਰਜ ਕੇਦਾਰਨਾਥ ਰਤਨ ਨੇ ਲਿਖੇ ਹਨ। ਡਾਇਲਾਗ ਧੀਰਜ ਰਤਨ, ਗੁਰਪ੍ਰੀਤ ਭੁੱਲਰ, ਜਿੰਮੀ ਰਾਮਪਾਲ ਨੇ ਲਿਖੇ ਹਨ। ਫ਼ਿਲਮ ਨੂੰ ਪਰਮਜੀਤ ਸਿੰਘ, ਰਵੀਸ਼ ਅਬਰੋਲ, ਅਕਾਸ਼ਦੀਪ ਝੱਲੀ ਤੇ ਗਗਨਦੀਪ ਝੱਲੀ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਯੁੱਧਿਆ : ਰਾਮ ਮੰਦਰ ਤੋਂ 15 ਮਿੰਟ ਦੀ ਦੂਰੀ ’ਤੇ ਅਮਿਤਾਭ ਬੱਚਨ ਨੇ ਖ਼ਰੀਦਿਆ ਪਲਾਟ, ਕੀਮਤ ਜਾਣ ਲੱਗੇਗਾ ਝਟਕਾ

ਫ਼ਿਲਮ ’ਚ ਗੁਰਨਾਮ ਭੁੱਲਰ ਦੇ ਨਾਲ ਸੁਰਭੀ ਜੋਤੀ, ਕਰਤਾਰ ਚੀਮਾ, ਪ੍ਰਭ ਗਰੇਵਾਲ, ਲਖਵਿੰਦਰ, ਨਵਦੀਪ ਕਲੇਰ, ਮਨਜੀਤ ਸਿੰਘ, ਸੰਜੂ ਸੋਲੰਕੀ, ਧੀਰਜ ਕੁਮਾਰ ਤੇ ਰਾਹੁਲ ਜੁੰਗਰਾਲ ਵਰਗੇ ਕਲਾਕਾਰ ਅਹਿਮ ਭੂਮਿਕਾ ’ਚ ਨਜ਼ਰ ਆਉਣਗੇ। ਜੀ. ਐੱਫ. ਐੱਮ. ਤੇ ਰਵੀਸ਼ਿੰਗ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ‘ਖਿਡਾਰੀ’ ਫ਼ਿਲਮ 9 ਫਰਵਰੀ ਨੂੰ ਵੱਡੇ ਪੱਧਰ ’ਤੇ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News