''ਡਾਇਮੰਡ ਸਟਾਰ'' ਗੁਰਨਾਮ ਭੁੱਲਰ ਦਾ ਫੈਨਜ਼ ਨੂੰ ਵੱਡਾ ਸਰਪ੍ਰਾਈਜ਼

05/31/2024 1:49:58 PM

ਜਲੰਧਰ : ਪੰਜਾਬੀ ਫ਼ਿਲਮ ਇੰਡਸਟਰੀ ਦੇ 'ਡਾਇਮੰਡ ਸਟਾਰ' ਗੁਰਨਾਮ ਭੁੱਲਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਗੁਰਨਾਮ ਭੁੱਲਰ ਨੇ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦਾ ਐਲਾਨ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - IPL ਫਾਈਨਲ 'ਚ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨੇ ਪਾਈ ਸੀ 5.45 ਕਰੋੜ ਦੀ ਘੜੀ, ਤਸਵੀਰਾਂ ਵੇਖ ਲੱਗੇਗਾ ਝਟਕਾ

ਦੱਸ ਦਈਏ ਕਿ ਗਾਇਕ ਗੁਰਨਾਮ ਭੁੱਲਰ ਗਾਇਕੀ ਤੇ ਅਦਾਕਾਰੀ ਦੇ ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਗੁਰਨਾਮ ਭੁੱਲਰ ਨੇ ਆਪਣੇ ਇੱਕ ਇੰਟਰਵਿਊ ਦੌਰਾਨ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਗੱਲ ਕੀਤੀ। ਗੁਰਨਾਮ ਭੁੱਲਰ ਨੇ ਹਾਲ ਹੀ 'ਚ ਦੱਸਿਆ ਕਿ ਉਹ ਆਪਣੇ ਫੈਨਜ਼ ਦੀ ਡਿਮਾਂਡ ਤੋਂ ਬਾਅਦ ਜਲਦ ਹੀ ਆਪਣੀਆਂ ਨਵੀਆਂ ਫ਼ਿਲਮਾਂ ਲੈ ਕੇ ਆ ਰਹੇ ਹਨ। ਇਹ ਫ਼ਿਲਮਾਂ ਬਾਰੇ ਭੁੱਲਰ ਨੇ ਦੱਸਿਆ ਕਿ ਇਸ ਲਿਸਟ 'ਚ ਦਰਸ਼ਕਾਂ ਦੀ ਪਸੰਦੀਦਾ ਫ਼ਿਲਮ 'ਲੇਖ 2', 'ਸੁਰਖੀ ਬਿੰਦੀ 2' ਅਤੇ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦਾ ਸੀਕਵਲ ਵੀ ਆਵੇਗਾ। 

ਇਹ ਖ਼ਬਰ ਵੀ ਪੜ੍ਹੋ - 12 ਜੁਲਾਈ ਨੂੰ ਰਾਧਿਕਾ ਮਰਚੈਂਟ ਤੇ ਅਨੰਤ ਅੰਬਾਨੀ ਬੱਝਣਗੇ ਵਿਆਹ ਦੇ ਬੰਧਨ 'ਚ

ਗੁਰਨਾਮ ਭੁੱਲਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ 'ਚ 'ਸੁਰਖੀ ਬਿੰਦੀ', 'ਲੇਖ', 'ਸਹੁਰਿਆਂ ਦਾ ਪਿੰਡ', 'ਗੁੱਡੀਆਂ ਪਟੋਲੇ' ਵਰਗੀਆਂ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ। ਗਾਇਕ ਦੀਆਂ ਇਹ ਫ਼ਿਲਮਾਂ ਕਾਫ਼ੀ ਹਿੱਟ ਹੋਈਆਂ ਹਨ ਅਤੇ ਦਰਸ਼ਕਾਂ ਨੇ ਗੁਰਨਾਮ ਵੱਲੋਂ ਨਿਭਾਏ ਕਿਰਦਾਰਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News