''ਤੁਹਾਡੇ ਤੋਂ ਇਹ ਉਮੀਦ ਨਹੀਂ..!'', ਪਤਨੀ ਵੱਲੋਂ ਗਾਲ੍ਹਾਂ ਕੱਢੇ ਜਾਣ 'ਤੇ ਗੋਵਿੰਦਾ ਨੇ ਦਿੱਤਾ ਵੱਡਾ ਬਿਆਨ

Saturday, Aug 15, 2026 - 04:45 PM (IST)

''ਤੁਹਾਡੇ ਤੋਂ ਇਹ ਉਮੀਦ ਨਹੀਂ..!'', ਪਤਨੀ ਵੱਲੋਂ ਗਾਲ੍ਹਾਂ ਕੱਢੇ ਜਾਣ 'ਤੇ ਗੋਵਿੰਦਾ ਨੇ ਦਿੱਤਾ ਵੱਡਾ ਬਿਆਨ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰ ਗੋਵਿੰਦਾ ਨੇ ਆਪਣੀ ਪਤਨੀ ਸੁਨੀਤਾ ਆਹੂਜਾ ਵੱਲੋਂ ਕੀਤੇ ਜਾ ਰਹੇ ਗਾਲੀ-ਗਲੋਚ 'ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ। ਇੱਕ ਵੀਡੀਓ ਸ਼ੇਅਰ ਕਰਦੇ ਹੋਏ ਗੋਵਿੰਦਾ ਨੇ ਸੁਨੀਤਾ ਨੂੰ ਅਜਿਹੀ ਭਾਸ਼ਾ ਬੋਲਣ ਤੋਂ ਬਾਜ਼ ਆਉਣ ਲਈ ਕਿਹਾ ਹੈ।

ਵੀਡੀਓ 'ਚ ਗੋਵਿੰਦਾ ਨੇ ਕਿਹਾ, "ਸੁਨੀਤਾ ਜੀ, ਤੁਸੀਂ ਅੱਜ-ਕੱਲ੍ਹ ਮਾਂ-ਭੈਣਾਂ ਦੀਆਂ ਗਾਲ੍ਹਾਂ ਦੀ ਵਰਤੋਂ ਬਹੁਤ ਜ਼ਿਆਦਾ ਕਰਨ ਲੱਗ ਪਏ ਹੋ। ਜੇ ਨੌਜਵਾਨ ਪੀੜ੍ਹੀ ਤੁਹਾਨੂੰ ਦੇਖ ਕੇ ਇਹ ਸਭ ਸਿੱਖੇਗੀ ਤਾਂ ਅਸੀਂ ਸਾਰੇ ਬਹੁਤ ਸ਼ਰਮਿੰਦਾ ਹੋਵਾਂਗੇ। ਅਜਿਹੀਆਂ ਗਾਲ੍ਹਾਂ ਨਾਲ ਤੁਸੀਂ 'ਮਾਂ' ਅਤੇ 'ਭੈਣ' ਵਰਗੇ ਸ਼ਬਦਾਂ ਨੂੰ ਬਹੁਤ ਸਸਤਾ ਬਣਾ ਰਹੇ ਹੋ। ਅਸੀਂ ਤੁਹਾਡੇ ਤੋਂ ਅਜਿਹੇ ਵਿਵਹਾਰ ਦੀ ਉਮੀਦ ਨਹੀਂ ਕਰਦੇ।"

ਇਹ ਵੀ ਪੜ੍ਹੋ- ਚੀਨ 'ਚ ਧੂਮਧਾਮ ਨਾਲ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ ! ਭਾਰੀ ਬਾਰਿਸ਼ ਦੇ ਬਾਵਜੂਦ...

ਜ਼ਿਕਰਯੋਗ ਹੈ ਕਿ ਸੁਨੀਤਾ ਆਹੂਜਾ ਨੇ ਰਿਐਲਿਟੀ ਸ਼ੋਅ ਲਾਕ ਅੱਪ-2 ਦੌਰਾਨ ਅਤੇ ਮੀਡੀਆ ਇੰਟਰਵਿਊਜ਼ 'ਚ ਗੋਵਿੰਦਾ ਦੇ ਕਥਿਤ ਅਫੇਅਰਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਇਸ ਸ਼ੋਅ ਦੌਰਾਨ ਉਸ ਵੱਲੋਂ ਵਰਤੀ ਗਈ ਭਾਸ਼ਾ ਅਤੇ ਗਾਲ੍ਹਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਸੀ।

ਬਾਲੀਵੁੱਡ ਅਦਾਕਾਰ ਗੋਵਿੰਦਾ ਨੇ ਆਪਣੀ ਪਤਨੀ ਸੁਨੀਤਾ ਆਹੂਜਾ ਵੱਲੋਂ ਕੀਤੇ ਜਾ ਰਹੇ ਗਾਲੀ-ਗਲੋਚ 'ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ। ਇੱਕ ਵੀਡੀਓ ਸ਼ੇਅਰ ਕਰਦੇ ਹੋਏ ਗੋਵਿੰਦਾ ਨੇ ਸੁਨੀਤਾ ਨੂੰ ਅਜਿਹੀ ਭਾਸ਼ਾ ਬੋਲਣ ਤੋਂ ਬਾਜ਼ ਆਉਣ ਲਈ ਕਿਹਾ ਹੈ।

ਇਹ ਵਿਵਾਦ ਉਦੋਂ ਹੋਰ ਭਖ਼ ਗਿਆ ਜਦੋਂ ਗੋਵਿੰਦਾ ਨੂੰ ਨਵੀਂ ਅਦਾਕਾਰਾ ਕੋਮਲ ਰਾਣੀ ਸਵਰਨਕਾਰ, ਜੋ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਰੂਪਾ' 'ਚ ਕੰਮ ਕਰ ਰਹੀ ਹੈ, ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਤੋਂ ਬਾਅਦ ਸੁਨੀਤਾ ਨੇ ਗੋਵਿੰਦਾ 'ਤੇ ਤੰਜ ਕੱਸਦਿਆਂ ਕਿਹਾ ਸੀ ਕਿ "ਉਹ ਆਪਣੀ ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹਾ ਹੈ" ਅਤੇ ਇੱਥੋਂ ਤੱਕ ਕਿ ਸੁਨੀਤਾ ਨੇ ਗੋਵਿੰਦਾ ਨੂੰ 'ਸ਼ੂਗਰ ਡੈਡੀ' ਕਹਿ ਦਿੱਤਾ ਸੀ।  ਦੋਵਾਂ ਦੇ ਵਿਵਾਦਪੂਰਨ ਬਿਆਨਾਂ ਕਾਰਨ ਸੋਸ਼ਲ ਮੀਡੀਆ 'ਤੇ ਇਹ ਮਾਮਲਾ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ- ITBP ਦੇ DIG ਪਰਮਿੰਦਰ ਸਿੰਘ ਦੀ ਦਰਦਨਾਕ ਮੌਤ ! 15 ਅਗਸਤ ਵਾਲੇ ਦਿਨ ਭਿਆਨਕ ਹਾਦਸੇ 'ਚ ਗੁਆਈ ਜਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News