ਲਾਲ ਰੰਗ ਦੀ ਬਿੰਦੀ ਲਗਾ ਕੇ ਤਸਵੀਰਾਂ ਸਾਂਝੀਆ ਕਰਦੇ ਨਜ਼ਰ ਆਏ ਇਹ ਕਲਾਕਾਰ
Sunday, Nov 08, 2020 - 02:02 PM (IST)
ਮੁੰਬਈ(ਬਿਊਰੋ) - ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਬਹੁ-ਚਰਚਿਤ ਫਿਲਮ 'ਲਕਸ਼ਮੀ' 9 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਅਕਸ਼ੇ ਕੁਮਾਰ ਨੇ ਟਰਾਂਸਜੇਂਡਰ ਦਾ ਕਿਰਦਾਰ ਨਿਭਾਇਆ ਹੈ।ਇਸ ਫਿਲਮ ਦੀ ਅਕਸ਼ੇ ਕੁਮਾਰ ਸੋਸ਼ਲ ਮੀਡੀਆ 'ਤੇ ਬੇਹੱਦ ਜ਼ਬਰਦਸਤ ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਅਕਸ਼ੇ ਕੁਮਾਰ ਆਪਣੇ ਵੱਲੋਂ ਨਿਭਾਏ ਟਰਾਂਸਜੇਂਡਰ ਦੇ ਕਿਰਦਾਰ ਨੂੰ ਸਮਾਜ 'ਚ ਸਵੀਕਾਰਤਾ ਤੇ ਸਨਮਾਨ ਦਿਵਾਉਣ ਦੀ ਗੱਲ ਵੀ ਕਰ ਰਹੇ ਹਨ।
ਇਸ ਦੇ ਚਲਦਿਆਂ ਅਕਸ਼ੇ ਕੁਮਾਰ ਨੇ ਮੱਥੇ 'ਤੇ ਲਾਲ ਰੰਗ ਦੀ ਬਿੰਦੀ ਲਗਾ ਕੇ ਆਪਣੀ ਤਸਵੀਰ ਸਾਂਝੀ ਕੀਤੀ ਹੈ ਅਤੇ ਹੋਰਨਾਂ ਲੋਕਾਂ ਨੂੰ ਵੀ ਮੁਹਿੰਮ ਨਾਲ ਜੁੜਨ ਦੀ ਗੱਲ ਆਖੀ ਹੈ।ਇਸ ਮੁਹਿੰਮ ਦਾ ਨਾਂ ਅਕਸ਼ੇ ਕੁਮਾਰ ਨੇ 'ਅਬ ਹਮਾਰੀ ਬਾਰੀ ਹੈ' ਰੱਖਿਆ ਹੈ।ਅਕਸ਼ੇ ਦੀ ਇਸ ਮੁiਹਿੰਮ ਨਾਲ ਕਈ ਕਲਾਕਾਰ ਵੀ ਜੁੜ ਰਹੇ ਹਨ। ਹਾਲ ਹੀ 'ਚ ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਨੇ ਵੀ ਮੱਥੇ 'ਤੇ ਬਿੰਦੀ ਲਗਾ ਕੇ ਇਕ ਮੈਸੇਜ ਫੈਨਜ਼ ਨਾਲ ਸਾਂਝਾ ਕੀਤਾ ਹੈ।ਸਿਧਾਰਥ ਸ਼ੁਕਲਾ ਨੇ ਅਕਸ਼ੇ ਕੁਮਾਰ ਦੀ ਇਸ ਮੁਹਿੰਮ ਦੀ ਸਰਾਹਨਾ ਕੀਤੀ ਹੈ ਤੇ ਹੋਰਨਾਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦੀ ਗੱਲ ਆਖੀ ਹੈ।
ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੀ ਇਸ ਮੁਹਿੰਮ ਦਾ ਦੇਸੀ ਰੌਕਸਟਾਰ ਵੀ ਗਿੱਪੀ ਗਰੇਵਾਲ ਵੀ ਸਮਰਥਨ ਕਰ ਰਹੇ ਹਨ। ਗਿੱਪੀ ਗਰੇਵਾਲ ਨੇ ਵੀ ਆਪਣੇ ਮੱਥੇ 'ਤੇ ਲਾਲ ਰੰਗ ਦੀ ਬਿੰਦੀ ਲੱਗਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰ ਸਾਂਝੀ ਕੀਤੀ ਹੈ ਤੇ ਇਕ ਖਾਸ ਮੈਸੇਜ ਲਿਖਿਆ ਤੇ ਇਸ ਮੁਹਿੰਮ ਦੀ ਤਾਰੀਫ ਵੀ ਕੀਤੀ ਹੈ।