Movie Review: ''ਘਾਯਲ: ਵਨਸ ਅਗੇਨ''
Saturday, Feb 06, 2016 - 02:23 PM (IST)

ਇਸ ਸ਼ੁੱਕਰਵਾਰ ਸਿਨੇਮਾਘਰਾਂ ''ਚ ''ਘਾਯਲ: ਵਨਸ ਅਗੇਨ'' ਰਿਲੀਜ਼ ਹੋਈ ਹੈ, ਜਿਸ ਦਾ ਨਿਰਦੇਸ਼ਨ ਫ਼ਿਲਮ ''ਚ ਖੁਦ ਮੁੱਖ ਕਿਰਦਾਰ ਨਿਭਾ ਰਹੇ ਸੰਨੀ ਦਿਓਲ ਨੇ ਕੀਤਾ ਹੈ। ਇਹ ਫ਼ਿਲਮ ਇਕ ਐਕਸ਼ਨ ਡਰਾਮਾ ਫ਼ਿਲਮ ਹੈ। ਕ੍ਰਿਟਿਕਸ ਅਨੁਸਾਰ ਇਹ ਫ਼ਿਲਮ 1990 ''ਚ ਆਈ ਬਲਾਕਬਸਟਰ ਫ਼ਿਲਮ ''ਘਾਯਲ'' ਦਾ ਸੀਕੁਅਲ ਹੈ ਪਰ ਸੰਨੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ।
ਖਾਸ ਗੱਲ ਇਹ ਹੈ ਕਿ ਇਸ ਫ਼ਿਲਮ ਦੇ ਜ਼ਰੀਏ ਸੰਨੀ ਨੇ 17 ਸਾਲ ਬਾਅਦ ਫਿਰ ਤੋਂ ਨਿਰਦੇਸ਼ਨ ''ਚ ਵਾਪਸੀ ਕੀਤੀ ਹੈ। ਇਸ ਤੋਂ ਪਹਿਲੇ 1999 ''ਚ ਸੰਨੀ ਨੇ ''ਦਿਲੱਗੀ'' ਦਾ ਨਿਰਦੇਸ਼ਨ ਕੀਤਾ ਸੀ। ਫ਼ਿਲਮ ''ਘਾਯਲ: ਵਨਸ ਅਗੇਨ'' ਦੀ ਕਹਾਣੀ ਸਾਧਾਰਣ ਜਿਹੀ ਹੈ, ਜੋ ਕਿ ਅੱਜਕਲ ਦੇ ਨੌਜਵਾਨਾਂ ''ਤੇ ਆਧਾਰਿਤ ਹੈ ਅਤੇ ਨੌਜਵਾਨਾਂ ਨੂੰ ਚੰਗਾ ਸੰਦੇਸ਼ ਵੀ ਦਿੰਦੀ ਹੈ। ਫ਼ਿਲਮ ਦੇ ਐਕਸ਼ਨ ਸੀਨ ਵੀ ਬੇਹੱਦ ਜ਼ਬਰਦਸਤ ਹਨ ਜੋ ਕਿ ਹਾਲੀਵੁੱਡ ਦੇ ਐਕਸ਼ਨ ਕੋਰੀਓਗ੍ਰਾਫੀ ਵਲੋਂ ਕੋਰਿਓਗ੍ਰਾਫ ਕੀਤੇ ਗਏ ਹਨ।
ਫ਼ਿਲਮ ਦੇ ਐਕਸ਼ਨ ਸੀਨ ਹੀ ਫ਼ਿਲਮ ਦੀ ਜਾਨ ਹੈ। ਸੰਨੀ ਦੀ ਦਮਦਾਰ ਅਦਾਕਾਰੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਅਦਾਕਾਰੀ ਦੇ ਨਾਲ-ਨਾਲ ਨਿਰਦੇਸ਼ਨ ਦੇ ਜ਼ਰੀਏ ਵੀ ਸੰਨੀ ਨੇ ਪੂਰੀ ਤਰ੍ਹਾਂ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।