"ਪਤੀ ਪਤਨੀ ਔਰ ਵੋਹ ਦੋ" ਦਾ ਪਹਿਲਾ ਗਾਣਾ "ਰੂਪ ਦੀ ਰਾਣੀ" ਹੋਇਆ ਰਿਲੀਜ਼

Wednesday, Apr 22, 2026 - 04:48 PM (IST)

"ਪਤੀ ਪਤਨੀ ਔਰ ਵੋਹ ਦੋ" ਦਾ ਪਹਿਲਾ ਗਾਣਾ "ਰੂਪ ਦੀ ਰਾਣੀ" ਹੋਇਆ ਰਿਲੀਜ਼

ਮੁੰਬਈ (ਏਜੰਸੀ)- "ਪਤੀ ਪਤਨੀ ਔਰ ਵੋਹ ਦੋ" ਦੇ ਨਿਰਮਾਤਾ, ਟੀ-ਸੀਰੀਜ਼ ਅਤੇ ਬੀਆਰ ਸਟੂਡੀਓਜ਼ ਨੇ ਫਿਲਮ ਦਾ ਪਹਿਲਾ ਗਾਣੀ "ਰੂਪ ਦੀ ਰਾਣੀ" ਰਿਲੀਜ਼ ਕਰ ਦਿੱਤਾ ਹੈ, ਜਿਸ ਵਿੱਚ ਆਯੁਸ਼ਮਾਨ ਖੁਰਾਨਾ, ਸਾਰਾ ਅਲੀ ਖਾਨ, ਵਾਮਿਕਾ ਗੱਬੀ ਅਤੇ ਰਕੁਲ ਪ੍ਰੀਤ ਸਿੰਘ ਨਜ਼ਰ ਆ ਰਹੇ ਹਨ। ਇਹ ਇੱਕ ਹਾਈ ਸਪੀਰਿਟ ਡਾਂਸ ਨੰਬਰ ਹੈ, ਜੋ ਫਿਲਮ ਦੇ ਮਜ਼ੇਦਾਰ ਮਾਹੌਲ ਨੂੰ ਦਿਖਾਉਂਦਾ ਹੈ। "ਰੂਪ ਦੀ ਰਾਣੀ" ਨੂੰ ਗੁਰੂ ਰੰਧਾਵਾ ਅਤੇ ਹੀਰ ਨੇ ਗਾਇਆ ਹੈ ਅਤੇ ਇਸ ਦੇ ਬੋਲ ਇੰਦਰੀਵਰ ਦੁਆਰਾ ਲਿਖੇ ਗਏ ਹਨ। ਇਸ ਨੂੰ ਸੰਗੀਤ ਤਨਿਸ਼ਕ ਬਾਗਚੀ ਨੇ ਦਿੱਤਾ ਹੈ, ਜਦੋਂਕਿ ਇਸ ਗਾਣੇ ਦਾ ਡਾਂਸ ਬੋਸਕੋ ਲੈਸਲੀ ਮਾਟਰਸ ਦੁਆਰਾ ਕੋਰੀਓਗ੍ਰਾਫ ਕੀਤਾ ਗਿਆ ਹੈ।

ਗੁਲਸ਼ਨ ਕੁਮਾਰ, ਬੀ.ਆਰ. ਚੋਪੜਾ ਅਤੇ ਟੀ-ਸੀਰੀਜ਼ ਪੇਸ਼ਕਾਰ, ਟੀ-ਸੀਰੀਜ਼ ਫਿਲਮਜ਼ ਅਤੇ ਬੀ.ਆਰ. ਸਟੂਡੀਓਜ਼ ਦੇ ਬੈਨਰ ਹੇਠ ਬਣੀ "ਪਤੀ ਪਤਨੀ ਔਰ ਵੋਹ ਦੋ" ਦਾ ਨਿਰਦੇਸ਼ਨ ਮੁਦੱਸਰ ਅਜ਼ੀਜ਼ ਨੇ ਕੀਤਾ ਹੈ। ਇਹ ਫਿਲਮ ਭੂਸ਼ਣ ਕੁਮਾਰ, ਰੇਣੂ ਰਵੀ ਚੋਪੜਾ ਅਤੇ ਕ੍ਰਿਸ਼ਨ ਕੁਮਾਰ ਦੁਆਰਾ ਨਿਰਮਿਤ ਹੈ, ਜਿਸ ਵਿੱਚ ਜੂਨੋ ਚੋਪੜਾ ਕ੍ਰਿਏਟਿਵ ਪ੍ਰੋਡਿਊਸਰ ਹਨ। ਇਹ ਫਿਲਮ 15 ਮਈ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।


author

cherry

Content Editor

Related News