''ਦੁਲਹਨੀਆ ਲੇ ਆਏਗੀ'' ਦਾ ਪਹਿਲਾ ਲੁੱਕ ਪੋਸਟਰ ਰਿਲੀਜ਼, ਅਨੌਖੇ ਅੰਦਾਜ਼ ''ਚ ਦਿਸੀ ਖੁਸ਼ਾਲੀ ਕੁਮਾਰ
Wednesday, Jun 24, 2026 - 04:18 PM (IST)
ਮੁੰਬਈ (ਏਜੰਸੀ)- ਆਉਣ ਵਾਲੀ ਪਰਿਵਾਰਕ ਮਨੋਰੰਜਨ ਫਿਲਮ 'ਦੁਲਹਨੀਆ ਲੇ ਆਏਗੀ' ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਪੋਸਟਰ ਵਿਚ ਖੁਸ਼ਾਲੀ ਕੁਮਾਰ ਇੱਕ ਅਨੌਖੇ ਬ੍ਰਾਈਡਲ ਅਵਤਾਰ ਵਿੱਚ ਦਿਖਾਈ ਦੇ ਰਹੀ ਹੈ, ਜਿਸ ਨੇ ਦਰਸ਼ਕਾਂ ਵਿੱਚ ਫਿਲਮ ਨੂੰ ਲੈ ਕੇ ਉਤਸੁਕਤਾ ਹੋਰ ਵਧਾ ਦਿੱਤੀ ਹੈ। ਪੋਸਟਰ ਵਿਚ ਸੰਕੇਤ ਮਿਲਦਾ ਹੈ ਕਿ ਫਿਲਮ ਦੀ ਹੀਰੋਇਨ ਦਾ ਕਿਰਦਾਰ ਬੇਹੱਦ ਖਾਸ ਹੋਣ ਵਾਲਾ ਹੈ।

ਅਕਾਸ਼ਾਦਿੱਤਿਆ ਲਾਮਾ ਦੁਆਰਾ ਨਿਰਦੇਸ਼ਤ, ਇਸ ਫਿਲਮ ਵਿੱਚ ਖੁਸ਼ਾਲੀ ਕੁਮਾਰ ਦੇ ਨਾਲ ਪੀਯੂਸ਼ ਮਿਸ਼ਰਾ ਅਤੇ ਮਹੇਸ਼ ਮਾਂਜਰੇਕਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਕਹਾਣੀ ਇੱਕ ਦੁਲਹਨ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਪਣੇ ਇਕ ਖਾਸ ਮਿਸ਼ਨ ਅਤੇ ਤੈਅ ਸਮਾਂ ਸੀਮਾ ਨਾਲ ਆਪਣੀ ਮੰਜ਼ਿਲ ਵੱਲ ਵਧਦੀ ਹੈ। ਫਿਲਮ ਵਿਚ ਹਾਸੇ, ਭਾਵਨਾਵਾਂ ਅਤੇ ਕਈ ਅਣਕਿਆਸੇ ਮੋੜ ਦੇਖਣ ਨੂੰ ਮਿਲਣਗੇ। ਫਿਲਮ ਬਾਰੇ, ਨਿਰਦੇਸ਼ਕ ਆਕਾਸ਼ਾਦਿੱਤਿਆ ਲਾਮਾ ਨੇ ਕਿਹਾ ਕਿ ਇਹ ਇੱਕ ਅਜਿਹੀ ਕਹਾਣੀ ਹੈ ਜੋ ਪਰਿਵਾਰ, ਰਿਸ਼ਤਿਆਂ ਅਤੇ ਉਨ੍ਹਾਂ ਨਾਲ ਜੁੜੀਆਂ ਗੁੰਝਲਾਂ ਅਤੇ ਖੁਸ਼ੀਆਂ ਦਾ ਜਸ਼ਨ ਮਨਾਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਫਿਲਮ ਦਾ ਕੇਂਦਰੀ ਕਿਰਦਾਰ ਇੱਕ ਅਜਿਹੀ ਦੁਲਹਨ ਹੈ ਜਿਸਨੂੰ ਦਰਸ਼ਕਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ। ਇਹ ਫਿਲਮ 24 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
