''Fast & Furious 9'' ਦਾ ਟਰੇਲਰ ਰਿਲੀਜ਼, ਵਿਨ ਡੀਜ਼ਲ ਤੇ ਜੌਨ ਸੀਨਾ ਨੇ ਜਿੱਤਿਆ ਲੋਕਾਂ ਦਾ ਦਿਲ

Friday, Apr 16, 2021 - 12:49 PM (IST)

''Fast & Furious 9'' ਦਾ ਟਰੇਲਰ ਰਿਲੀਜ਼, ਵਿਨ ਡੀਜ਼ਲ ਤੇ ਜੌਨ ਸੀਨਾ ਨੇ ਜਿੱਤਿਆ ਲੋਕਾਂ ਦਾ ਦਿਲ

ਮੁੰਬਈ (ਬਿਊਰੋ) - 'Fast & Furious 9' ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਫ਼ਿਲਮ ਦਾ ਟਰੇਲਰ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨਾਲ ਪ੍ਰਸ਼ੰਸਕਾਂ 'ਚ ਉਤਸ਼ਾਹ ਵਧਿਆ ਹੈ। ਟਰੇਲਰ 'ਚ ਵਿਨ ਡੀਜ਼ਲ ਅਤੇ ਜੌਨ ਸੀਨਾ ਸਮੇਤ ਹੋਰ ਸਿਤਾਰੇ ਨਜ਼ਰ ਆ ਰਹੇ ਹਨ। ਸਾਲ 2020 'ਚ ਪਹਿਲੇ ਟਰੇਲਰ ਦਾ ਖ਼ੁਲਾਸਾ ਹੋਇਆ, ਜਿਸ ਨੇ ਇਸ ਦੀ ਪੁਸ਼ਟੀ ਕੀਤੀ। ਵਿਨ ਡੀਜ਼ਲ ਦੇ ਸਾਹਮਣੇ ਜਾਨ ਸੀਨਾ ਹੋਵੇਗਾ, ਜੋ ਦੁਸ਼ਮਣ ਅਤੇ ਭਰਾ ਦੀ ਭੂਮਿਕਾ ਨਿਭਾਏਗਾ। ਜਦੋਂਕਿ ਇਹ ਨਵਾਂ ਟਰੇਲਰ ਦੋਵਾਂ ਵਿਚਕਾਰ ਆਪਸ 'ਚ ਮੁਕਾਬਲਾ ਕਾਇਮ ਕਰਦਾ ਹੈ।


4 ਮਿੰਟ ਦਾ ਇਹ ਟਰੇਲਰ ਐਕਸ਼ਨ ਭਰਪੂਰ ਹੈ, ਜਿਸ 'ਚ ਕਾਰਾਂ, ਬੰਦੂਕਾਂ, ਜੈੱਟਾਂ ਸਮੇਤ ਹੋਰ ਵੀ ਬਹੁਤ ਕੁਝ ਨਜ਼ਰ ਆ ਰਿਹਾ ਹੈ। 'Fast & Furious 9' 'ਤੇ ਗੱਲ ਕਰਦਿਆਂ ਅਧਿਕਾਰੀਆਂ ਨੇ ਕਿਹਾ, 'ਵਿਨ ਡੀਜ਼ਲ ਸ਼ਾਂਤ ਜ਼ਿੰਦਗੀ ਬਤੀਤ ਕਰ ਰਿਹਾ ਹੈ ਪਰ ਤੁਹਾਨੂੰ ਪਤਾ ਹੈ ਖ਼ਤਰਾ ਸ਼ਾਂਤ ਲੋਕਾਂ 'ਤੇ ਹਮੇਸ਼ਾ ਆਉਂਦਾ ਹੈ। ਇਸ ਸਮੇਂ ਜੇ ਉਹ ਵਿਅਕਤੀ ਜਿਸ ਨੂੰ ਉਹ ਸਭ ਤੋਂ ਵੱਧ ਪਿਆਰ ਕਰਦਾ ਹੈ, ਉਹ ਆਪਣੇ ਪਿਛਲੇ ਸਮੇਂ ਦੇ ਪਾਪਾਂ ਦਾ ਸਾਹਮਣਾ ਕਰਨ ਲਈ ਖ਼ਤਰੇ ਨੂੰ ਮਜ਼ਬੂਰ ਕਰੇਗਾ।
ਫ਼ਿਲਮ ਦਾ ਟਰੇਲਰ ਖ਼ੁਦ ਇਹ ਦੱਸ ਰਿਹਾ ਹੈ ਕਿ ਨਿਰਮਾਤਾਵਾਂ ਨੇ ਕਹਾਣੀ ਨੂੰ ਦਿਲਚਸਪ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਟਰੇਲਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ 'ਚ ਜੌਨ ਸੀਨਾ ਅਤੇ ਵਿਨ ਡੀਜ਼ਲ ਦੀ ਜੋੜੀ ਨੂੰ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਜੌਨ ਸੀਨਾ ਦੀ ਅਦਾਕਾਰੀ ਉਸ ਦੇ ਕਿਰਦਾਰ 'ਤੇ ਬਿਲਕੁਲ ਫਿੱਟ ਬੈਠਦੀ ਹੈ। ਚਾਰਲੀ ਥੈਰਨ ਨੇ ਫਿਰ ਆਪਣਾ ਕਿਰਦਾਰ ਨਿਭਾਇਆ ਹੈ। ਇਹ ਫ਼ਿਲਮ ਭਾਰਤ ਅਤੇ ਅਮਰੀਕਾ 'ਚ 25 ਜੂਨ ਨੂੰ ਰਿਲੀਜ਼ ਹੋਵੇਗੀ ਅਤੇ ਯੂ. ਕੇ. 'ਚ ਇਸ ਦੀ ਰਿਲੀਜ਼ਿੰਗ ਡੇਟ 8 ਜੁਲਾਈ ਹੈ।


author

sunita

Content Editor

Related News