ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ ''ਚ ਦਰਦਨਾਕ ਮੌਤ ! ਬ੍ਰਾਜ਼ੀਲ ''ਚ ਵਾਪਰਿਆ ਹਾਦਸਾ
Thursday, Aug 13, 2026 - 10:25 AM (IST)
ਐਂਟਰਟੇਨਮੈਂਟ ਡੈਸਕ - ਸੋਸ਼ਲ ਮੀਡੀਆ ਦੀ ਦੁਨੀਆ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮੇਕਅੱਪ, ਬਿਊਟੀ ਅਤੇ ਸਕਿਨਕੇਅਰ ਕੰਟੈਂਟ ਰਾਹੀਂ ਲੱਖਾਂ ਪ੍ਰਸ਼ੰਸਕ ਬਣਾਉਣ ਵਾਲੀ ਕੋਲੰਬੀਆ ਦੀ 17 ਸਾਲਾ ਮਸ਼ਹੂਰ ਇਨਫਲੂਐਂਸਰ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ ਹੈ। ਆਪਣੇ ਪਰਿਵਾਲ ਨਾਲ ਪਹਾੜੀ ਖੇਤਰ ਦੀ ਯਾਤਰਾ 'ਤੇ ਨਿਕਲੀ ਇਹ ਨੌਜਵਾਨ ਸੋਸ਼ਲ ਮੀਡੀਆ ਸਟਾਰ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਨਾ ਸਿਰਫ ਉਸਦ ਪਰਿਵਾਰ ਸਗੋਂ ਉਸ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਵੀ ਸਦਮੇ ਵਿੱਚ ਪਾ ਦਿੱਤਾ ਹੈ।
ਇਹ ਵੀ ਪੜ੍ਹੋ: 'ਨਾਟੂ-ਨਾਟੂ' Song ਫੇਮ ਮਸ਼ਹੂਰ ਗਾਇਕ ਖਿਲਾਫ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ

ਬ੍ਰਾਜ਼ੀਲ 'ਚ ਵਾਪਰਿਆ ਹਾਦਸਾ
ਰਿਪੋਰਟਾਂ ਮੁਤਾਬਕ 17 ਸਾਲਾ ਸੋਸ਼ਲ ਮੀਡੀਆ ਸਟਾਰ ਸੋਫੀਆ ਮੁਰੀਲੋ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਆਪਣੇ ਪਰਿਵਾਰ ਨਾਲ ਛੁੱਟੀਆਂ ਬਿਤਾਉਣ ਗਈ ਹੋਈ ਸੀ। 8 ਅਗਸਤ ਨੂੰ ਜਦੋਂ ਉਹ ਤਿਜੂਕਾ ਨੈਸ਼ਨਲ ਪਾਰਕ ਦੇ ਨੇੜੇ ਵਿਸਟਾ ਚੀਨੇਸਾ ਖੇਤਰ ਵਿੱਚ ਇਕ ਟੂਰਿਸਟ ਹੈਲੀਕਾਪਟਰ ਰਾਹੀਂ ਸੈਰ ਕਰ ਰਹੇ ਸਨ ਤਾਂ ਅਚਾਨਕ ਹੈਲੀਕਾਪਟਰ ਕਰੈਸ਼ ਹੋ ਗਿਆ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ ਦੁਆਵਾਂ

ਕੁਝ ਹੀ ਪਲਾਂ ਵਿੱਚ ਉਜੜ ਗਿਆ ਪਰਿਵਾਰ
ਇਸ ਹਾਦਸੇ ਵਿੱਚ ਸੋਫੀਆ ਮੁਰੀਲੋ, ਉਸਦੀ ਮਾਂ ਵੈਂਡੀ ਮੈਨਰਿਕੋ ਅਤੇ ਉਸਦੀ 59 ਸਾਲਾ ਨਾਨੀ ਰੋਸੀਓ ਕਿਊਬਲੋਸ ਅਤੇ ਹੈਲੀਕਾਪਟਰ ਪਾਇਲਟ ਅਲੇਸੈਂਡਰੋ ਰੋਚਾਚੀ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹੈਲੀਕਾਪਟਰ ਪਹਾੜੀ ਖੇਤਰ ਵਿੱਚ ਡਿੱਗ ਗਿਆ ਅਤੇ ਉਸ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ: 27 ਸਾਲ ਦੀ ਉਮਰ 'ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ 'ਚ ਸੜਕ ਹਾਦਸੇ 'ਚ ਗਈ ਜਾਨ

ਸੋਫੀਆ ਦੇ ਮਾਮੇ ਦੇ ਅਨੁਸਾਰ, ਪਰਿਵਾਰ ਦੇ ਬਾਕੀ ਮੈਂਬਰ ਦੂਜੇ ਹੈਲੀਕਾਪਟਰ ਵਿੱਚ ਉਡਾਣ ਭਰਨ ਲਈ ਹਵਾਈ ਅੱਡੇ 'ਤੇ ਉਡੀਕ ਕਰ ਰਹੇ ਸਨ। ਪਹਿਲੇ ਹੈਲੀਕਾਪਟਰ ਨੇ 20 ਮਿੰਟ ਦੀ ਉਡਾਣ ਤੋਂ ਬਾਅਦ ਵਾਪਸ ਆਉਣਾ ਸੀ, ਪਰ ਇਸ ਤੋਂ ਪਹਿਲਾਂ ਹੀ ਪਰਿਵਾਰ ਨੂੰ ਟੀਵੀ ਖ਼ਬਰਾਂ ਰਾਹੀਂ ਹਾਦਸੇ ਬਾਰੇ ਪਤਾ ਲੱਗਾ, ਜਿਸ ਨਾਲ ਹੜਕੰਪ ਮਚ ਗਿਆ।
ਇਹ ਵੀ ਪੜ੍ਹੋ: ਸਟੰਟ ਦੌਰਾਨ ਹਾਦਸਾ, ਜੈਸਮੀਨ ਭਸੀਨ ਦੀ ਚਲੀ ਗਈ ਯਾਦਦਾਸ਼ਤ !
ਲੱਖਾਂ ਪ੍ਰਸ਼ੰਸਕਾਂ ਨੂੰ ਲੱਗਾ ਝਟਕਾ
ਸੋਫੀਆ ਮੁਰੀਲੋ ਇੰਸਟਾਗ੍ਰਾਮ ਅਤੇ ਟਿੱਕਟੋਕ 'ਤੇ ਬਹੁਤ ਮਸ਼ਹੂਰ ਸੀ, ਜਿਸਦੇ 250,000 ਤੋਂ ਵੱਧ ਫਾਲੋਅਰ ਸਨ। ਉਹ ਅਕਸਰ ਬਿਊਟੀ, ਸਕਿਨਕੇਅਰ ਅਤੇ ਫਿਟਨੈੱਸ ਨਾਲ ਸਬੰਧਤ ਵੀਡੀਓ ਸ਼ੇਅਰ ਕਰਦੀ ਸੀ। ਉਸਦੀ ਮੌਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਪਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
