27 ਸਾਲ ਦੀ ਉਮਰ ''ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ ''ਚ ਸੜਕ ਹਾਦਸੇ ''ਚ ਗਈ ਜਾਨ
Wednesday, Aug 12, 2026 - 12:05 PM (IST)
ਐਂਟਰਟੇਨਮੈਂਟ ਡੈਸਕ - ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਪੋਡਕਾਸਟਰ ਚੈਂਡਲਰ ਡੇਵਿਡ ਹੈਂਡਰੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਸ ਦੀ ਉਮਰ ਸਿਰਫ 27 ਸਾਲ ਸੀ ਅਤੇ ਉਹ ਧਾਰਿਮਕ ਵਿਸ਼ਿਆਂ 'ਤੇ ਵੀਡੀਓ ਬਣਾਉਂਦਾ ਸੀ। ਇੱਕ ਨੌਜਵਾਨ ਕ੍ਰਿਏਟਰ ਵਜੋਂ ਉਸ ਦਾ ਆਨਲਾਈਨ ਕਰੀਅਰ ਅਜੇ ਸ਼ੁਰੂ ਹੀ ਹੋਇਆ ਸੀ।
ਇਹ ਵੀ ਪੜ੍ਹੋ: ਸਟੰਟ ਦੌਰਾਨ ਹਾਦਸਾ, ਜੈਸਮੀਨ ਭਸੀਨ ਦੀ ਚਲੀ ਗਈ ਯਾਦਦਾਸ਼ਤ !

ਪੁਲਸ ਮੁਤਾਬਕ ਇਹ ਹਾਦਸਾ ਅਮਰੀਕੀ ਰਾਜ ਯੂਟਾ ਦੇ ਸ਼ਹਿਰ ਲੇਹੀ ਵਿੱਚ ਟਿੰਪਾਨੋਗੋਸ ਹਾਈਵੇ ਅਤੇ ਮਾਰਨਿੰਗ ਵਿਸਟਾ ਰੋਡ ਦੇ ਚੌਰਾਹੇ 'ਤੇ ਸਵੇਰੇ ਲਗਭਗ 8.25 ਵਜੇ ਦੇ ਕਰੀਬ ਵਾਪਰਿਆ। ਚਸ਼ਮਦੀਦਾਂ ਮੁਤਾਬਕ ਹੈਂਡਰੀ ਨੇ ਰੈੱਡ ਲਾਈਟ ਪਾਰ ਕਰਨ ਤੋਂ ਬਾਅਦ 2 ਹੋਰ ਕਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਹੈਂਡਰੀ ਨੂੰ ਗੰਭੀਰ ਸੱਟਾਂ ਲੱਗ ਗਈਆਂ, ਜਦੋਂਕਿ ਦੂਜੀਆਂ ਗੱਡੀਆਂ ਵਿੱਚ ਸਵਾਰ ਲੋਕ ਸਹੀ ਸਲਾਮਤ ਬੱਚ ਗਏ। ਹਾਦਸੇ ਮਗਰੋਂ ਹੈਂਡਰੀ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ ਹੈਂਡਰੀ ਨੇ ਕਾਰ ਦੀ ਸੀਟ ਬੈਲਟ ਨਹੀਂ ਪਹਿਨੀ ਹੋਈ ਸੀ।

ਰਿਪੋਰਟਾਂ ਅਨੁਸਾਰ, ਉਸਦੇ ਦਰਸ਼ਕਾਂ ਵਿੱਚ ਲਗਭਗ 13,000 ਯੂਟਿਊਬ ਸਬਸਕ੍ਰਾਈਬਰ, 48,000 ਤੋਂ ਵੱਧ ਇੰਸਟਾਗ੍ਰਾਮ ਫਾਲੋਅਰ ਅਤੇ ਲਗਭਗ 15,000 ਟਿੱਕਟੌਕ ਫਾਲੋਅਰ ਸ਼ਾਮਲ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
