EOW ਨੇ 6 ਘੰਟੇ ਤੱਕ ਕੀਤੀ ਨੋਰਾ ਤੋਂ ਪੁੱਛਗਿੱਛ, ਸਪੱਸ਼ਟੀਕਰਨ ’ਚ ਕਿਹਾ-‘ਮੈਂ ਸਾਜ਼ਿਸ਼ ਦਾ ਸ਼ਿਕਾਰ ਹੋਈ ਹਾਂ...’

09/16/2022 1:40:16 PM

ਬਾਲੀਵੁੱਡ ਡੈਸਕ- ਜੈਕਲੀਨ ਫਰਨਾਂਡਿਸ ਤੋਂ ਬਾਅਦ ਅਦਾਕਾਰਾ ਅਤੇ ਡਾਂਸਰ ਨੋਰਾ ਫਤੇਹੀ ਵੀ ਸੁਕੇਸ਼ ਚੰਦਰਸ਼ੇਖਰ ਦੀ ਧੋਖਾਧੜੀ ਦੇ ਮਾਮਲੇ ’ਚ ਵੀਰਵਾਰ ਨੂੰ EOW ਦਫ਼ਤਰ ਪਹੁੰਚੀ, ਜਿੱਥੇ ਦਿੱਲੀ ਪੁਲਸ ਨੇ ਉਸ ਤੋਂ ਮਾਮਲੇ ਨੂੰ ਲੈ ਕੇ ਕਈ ਸਵਾਲ ਪੁੱਛੇ। ਇਸ ਦੇ ਨਾਲ ਹੀ ਮਨੀ ਲਾਂਡਰਿੰਗ ਮਾਮਲੇ ’ਚ EOW ਨੇ ਪਿੰਕੀ ਇਰਾਨੀ ਨਾਲ ਆਹਮੋ-ਸਾਹਮਣੇ ਬੈਠ ਕੇ ਨੋਰਾ ਤੋਂ ਪੁੱਛਗਿੱਛ ਕੀਤੀ, ਜਿਸ ਨੇ ਅਦਾਕਾਰਾ ਨੂੰ ਸੁਕੇਸ਼ ਨਾਲ ਮਿਲਾਇਆ ਸੀ। 6 ਘੰਟੇ ਤੱਕ ਚੱਲੀ ਪੁੱਛਗਿੱਛ ’ਚ ਨੋਰਾ ਨੇ ਪੁਲਸ ਨੂੰ ਦੱਸਿਆ ਕਿ ਮੈਂ ਸਾਜ਼ਿਸ਼ ਦਾ ਸ਼ਿਕਾਰ ਹਾਂ, ਮੈਂ ਕੋਈ ਸਾਜ਼ਿਸ਼ ਨਹੀਂ ਕੀਤੀ।

PunjabKesari

ਇਹ ਵੀ ਪੜ੍ਹੋ : ਪਤੀ ਨਿਕ ਜੋਨਸ ਦੇ ਜਨਮਦਿਨ ’ਤੇ ਪ੍ਰਿਅੰਕਾ ਚੋਪੜਾ ਨੇ ਬਣਾਇਆ ਖ਼ਾਸ ਪਲੈਨ, ਪ੍ਰਾਈਵੇਟ ਜੈੱਟ ’ਚ ਬੈਠੀ ਆਈ ਨਜ਼ਰ

ਇਸ ਤੋਂ ਇਲਾਵਾ ਅਦਾਕਾਰਾ ਨੇ ਪੁਲਸ ਨੂੰ ਸੁਕੇਸ਼ ਚੰਦਰਸ਼ੇਖਰ ਨਾਲ ਕੀਤੀ ਚੈਟ ਦੇ ਸਕਰੀਨ ਸ਼ਾਟ ਵੀ ਦਿਖਾਏ। ਉਸਨੇ ਤਾਮਿਲਨਾਡੂ ’ਚ ਇਕ ਚੈਰਿਟੀ ਸਮਾਗਮ ’ਚ ਆਪਣੀ ਯਾਤਰਾ ਦੇ ਵੇਰਵੇ ਵੀ ਦਿੱਤੇ ਅਤੇ ਕਿਹਾ ਕਿ ਉਸਨੂੰ ਐਕਸਾਈਡ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਪ੍ਰਮੋਟਰ ਅਧਿਕਾਰੀ ਜ਼ੈਦੀ ਨੇ ਸੱਦਾ ਦਿੱਤਾ ਸੀ ਅਤੇ ਇਹ ਸਮਾਗਮ ਸੁਪਰ ਕਾਰ ਆਰਟਿਸਟਰੀ ਵੱਲੋਂ ਆਯੋਜਿਤ ਕੀਤਾ ਗਿਆ ਸੀ।

PunjabKesari

ਨੋਰਾ ਨੇ ਇਸ ਗੱਲ ਤੋਂ ਵੀ ਸਾਫ਼ ਇਨਕਾਰ ਕੀਤਾ ਕਿ ਉਸਨੇ ਈਵੈਂਟ ’ਚ ਹਿੱਸਾ ਲੈਣ ਲਈ BMW 5 ਸੀਰੀਜ਼ ਦੀ ਕਾਰ ’ਤੇ ਜ਼ੋਰ ਦਿੱਤਾ ਸੀ। ਅਦਾਕਾਰਾ ਨੇ ਕਿਹਾ ਕਿ ਕਾਰ ਅਸਲ ’ਚ ਉਸਨੂੰ ਤੋਹਫ਼ੇ ਵਜੋਂ ਦਿੱਤੀ ਗਈ ਸੀ ਅਤੇ ਉਸਨੇ ਪਹਿਲਾਂ ਇਸਨੂੰ ਇਨਕਾਰ ਕਰ ਦਿੱਤਾ ਸੀ। ਨੋਰਾ ਨੇ ਅਧਿਕਾਰੀਆਂ ਨੂੰ ਇਹ ਵੀ ਦੱਸਿਆ ਕਿ ਲੀਨਾ ਯਾਨੀ ਸੁਕੇਸ਼ ਦੀ ਪਤਨੀ ਉਸਨੂੰ ਇਕ ਈਵੈਂਟ ’ਚ ਮਿਲੀ ਸੀ ਅਤੇ ਉਸ ਨੇ ਅਦਾਕਾਰਾ ਨੂੰ ਇਕ ਗੁਚੀ ਬੈਗ ਅਤੇ ਇਕ ਆਈਫ਼ੋਨ ਗਿਫ਼ਟ ਕੀਤਾ ਸੀ। ਇਸ ਦੇ ਨਾਲ ਉਸ ਨੇ ਆਪਣੇ ਪਤੀ ਸੁਕੇਸ਼ ਨੂੰ ਵੀ ਕਾਲ ’ਤੇ ਲੈ ਲਿਆ ਸੀ, ਕਿਉਂਕਿ ਉਹ ਨੋਰਾ ਦਾ ਪ੍ਰਸ਼ੰਸਕ ਸੀ। ਅਦਾਕਾਰਾ ਨੇ ਕਿਹਾ ਕਿ ਉਸ ਨੂੰ ਉਦੋਂ ਹੀ ਪਤਾ ਲੱਗਾ ਕਿ ਉਸ ਨੂੰ BMW 5 ਗਿਫ਼ਟ ਕੀਤੀ ਜਾ ਰਹੀ ਹੈ।

PunjabKesari

ਇਹ ਵੀ ਪੜ੍ਹੋ : 'ਬ੍ਰਹਮਾਸਤਰ' ਦੀ ਰਿਲੀਜ਼ ਮਗਰੋਂ ਪ੍ਰਸੰਸ਼ਕਾਂ ਨੂੰ ਮਿਲੇ ਰਣਬੀਰ-ਆਲੀਆ, ਪ੍ਰਤੀਕਿਰਿਆਵਾਂ 'ਤੇ ਦਿੱਤੇ ਅਜਿਹੇ ਜਵਾਬ (ਵੀਡੀਓ)

ਨੋਰਾ ਨੂੰ ਪੁੱਛਿਆ ਗਿਆ ਕਿ ਕੀ ਸੁਕੇਸ਼ ਨਾਲ ਗੱਲਬਾਤ ਦੌਰਾਨ ਉਸ ’ਤੇ ਕੁਝ ਸ਼ੱਕ ਹੋਇਆ ਸੀ। ਇਸ ’ਤੇ ਅਦਾਕਾਰਾ ਨੇ ਕਿਹਾ ਕਿ ਜਦੋਂ ਸੁਕੇਸ਼ ਦੇ ਲਗਾਤਾਰ ਕਾਲ ਅਤੇ ਮੈਸੇਜ ਆਉਣੇ ਸ਼ੁਰੂ ਹੋ ਗਏ ਅਤੇ ਤੋਹਫ਼ੇ ਦਾ ਲਾਲਚ ਦਿੱਤਾ ਸੀ  ਤਾਂ ਉਸ ਦੇ ਇਰਾਦਿਆਂ ਨੂੰ ਸਮਝ ਗਈ ਸੀ। ਇਸ ਤੋਂ ਬਾਅਦ ਮੈਨੇਜਰਾਂ ਨਾਲ ਸਾਰੇ ਸਬੰਧ ਤੋੜ ਲਏ।


Shivani Bassan

Content Editor

Related News