ਬਿਨਾਂ ਬੁਲਾਏ ਸਾਬਕਾ ਪ੍ਰੇਮਿਕਾ ਦੇ ਘਰ ਪਹੁੰਚ ਗਿਆ ਕਰਨ ਪਟੇਲ ਤੇ ਫਿਰ ਜੋ ਹੋਇਆ...

Monday, Dec 21, 2015 - 06:28 PM (IST)

 ਬਿਨਾਂ ਬੁਲਾਏ ਸਾਬਕਾ ਪ੍ਰੇਮਿਕਾ ਦੇ ਘਰ ਪਹੁੰਚ ਗਿਆ ਕਰਨ ਪਟੇਲ ਤੇ ਫਿਰ ਜੋ ਹੋਇਆ...

ਨਵੀਂ ਦਿੱਲੀ : ਟੀ.ਵੀ. ਦੇ ਮਸ਼ਹੂਰ ਅਦਾਕਾਰ ਕਰਨ ਪਟੇਲ ਉਰਫ ਰਮਨ ਭੱਲਾ ਨੇ ਕੁਝ ਮਹੀਨੇ ਪਹਿਲਾਂ ਹੀ ਅੰਕਿਤਾ ਨਾਲ ਵਿਆਹ ਕਰਵਾਇਆ ਸੀ ਪਰ ਲੱਗਦਾ ਹੈ ਕਿ ਕਰਨ ਪਟੇਲ ਅਜੇ ਤੱਕ ਆਪਣੀ ਸਾਬਕਾ ਪ੍ਰੇਮਿਕਾ ਕਾਮਿਆ ਪੰਜਾਬੀ ਨੂੰ ਨਹੀਂ ਭੁੱਲਿਆ।
ਦੱਸ ਦੇਈਏ ਕਿ ਅਜੇ ਤੱਕ ਦੋਹਾਂ ''ਚ ਪੈਚਅੱਪ ਨਹੀਂ ਹੋਇਆ, ਸਗੋਂ ਇਹ ਦੋਵੇਂ ਬਾਕਸ ਕ੍ਰਿਕਟ ਲੀਗ ਈਵੈਂਟ ''ਚ ਆਹਮੋ-ਸਾਹਮਣੇ ਨਜ਼ਰ ਆਏ। 
ਇਕ ਖ਼ਬਰ ਅਨੁਸਾਰ ਕਰਨ ਕਾਮਿਆ ਦੀ ਪਾਰਟੀ ''ਚ ਬਿਨਾਂ ਬੁਲਾਏ ਹੀ ਪਹੁੰਚ ਗਿਆ ਅਤੇ ਬਹੁਤ ਹੰਗਾਮਾ ਕੀਤਾ। ਇਸ ਤੋਂ ਇਲਾਵਾ ਉਸ ਨੇ ਕਾਮਿਆ ਨੂੰ ਪੈੱਚਅਪ ਕਰਨ ਲਈ ਵੀ ਕਿਹਾ, ਜਿਸ ਤੋਂ ਸਾਰੇ ਹੈਰਾਨ ਰਹਿ ਗਏ। 
ਕੁਝ ਸਮਾਂ ਪਹਿਲਾਂ ਕਰਨ ਟੀ.ਵੀ. ਸੀਰੀਅਲ ''ਯੇ ਹੈਂ ਮੋਹਬਤੇਂ'' ਦੀ ਆਪਣੀ ਸਾਥੀ ਕਲਾਕਾਰ ਦਿਵਯੰਕਾ ਤ੍ਰਿਪਾਠੀ ਨਾਲ ਰਿਸ਼ਤੇ ਨੂੰ ਲੈ ਕੇ ਵੀ ਚਰਚਾ ''ਚ ਸੀ। ਹੁਣ ਦੇਖਣਾ ਇਹ ਹੈ ਕਿ ਆਪਣੇ ਪਤੀ ਦੀ ਇਸ ਬੇਸ਼ਰਮੀ ਤੋਂ ਬਾਅਦ ਅੰਕਿਤਾ ਦੀ ਕੀ ਪ੍ਰਤੀਕਿਰਿਆ ਹੋਵੇਗੀ?


Related News