ਡਾਇਰੈਕਟਰ ਅਨੁਰਾਗ ਕਸ਼ਯਪ ਦਾ ਫ਼ਲਾਪ ਬਾਲੀਵੁੱਡ ਫ਼ਿਲਮਾਂ ਨੂੰ ਲੈ ਕੇ ਬਿਆਨ, ਕਿਹਾ- ‘ਸਥਿਤੀ ਓਨੀ ਖ਼ਰਾਬ ਨਹੀਂ...’
Tuesday, Aug 16, 2022 - 03:58 PM (IST)
ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਅਨੁਰਾਗ ਕਸ਼ਯਪ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਦੋਬਾਰਾ’ ਨੂੰ ਲੈ ਕੇ ਸੁਰਖੀਆਂ ’ਚ ਹਨ। ਸ਼ਾਨਦਾਰ ਫ਼ਿਲਮਾਂ ਬਣਾਉਣ ਤੋਂ ਇਲਾਵਾ ਅਨੁਰਾਗ ਕਸ਼ਯਪ ਆਪਣੀ ਬਿਆਨਬਾਜ਼ੀ ਲਈ ਵੀ ਜਾਣੇ ਜਾਂਦੇ ਹਨ। ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਫ਼ਿਲਮ ਨਿਰਮਾਤਾ ਨੇ ਬਾਲੀਵੁੱਡ ਫ਼ਿਲਮਾਂ ਦੇ ਕੰਮ ਨਾ ਕਰਨ ’ਤੇ ਇਸ ’ਤੇ ਬਿਆਨ ਦਿੱਤਾ ਹੈ।
ਇਹ ਵੀ ਪੜ੍ਹੋ : ਟੀਨਾ ਦੱਤਾ ਨੇ ਵਾਈਟ ਸੂਟ ’ਚ ਦਿਖਾਈ ਗਲੈਮਰਸ ਲੁੱਕ, ਮੁਸਕਰਾਹਟ ਦੇਖ ਪ੍ਰਸ਼ੰਸਕ ਹੋਏ ਦੀਵਾਨੇ
ਅਨੁਰਾਗ ਕਸ਼ਯਪ ਨੇ ਸਾਊਥ ਅਤੇ ਬਾਲੀਵੁੱਡ ਫ਼ਿਲਮਾਂ ਦੀ ਤੁਲਨਾ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਕਿਹਾ ਕਿ ਸਥਿਤੀ ਓਨੀ ਖ਼ਰਾਬ ਨਹੀਂ ਹੈ ਜਿੰਨੀ ਦੱਸੀ ਜਾ ਰਹੀ ਹੈ। ਫ਼ਿਲਮ ਨਿਰਮਾਤਾ ਸਿਰਫ਼ ਮੀਡੀਆ ’ਚ ਬਣ ਰਹੀ ਕਹਾਣੀ ਤੋਂ ਡਰੇ ਹੋਏ ਮਹਿਸੂਸ ਕਰ ਰਹੇ ਹਨ ਕਿਉਂਕਿ ਕੁਝ ਲੋਕ ਇਸਨੂੰ ਖ਼ਰੀਦਦੇ ਹਨ ਅਤੇ ਕੁਝ ਨਹੀਂ। ਬਾਲੀਵੁੱਡ ’ਚ ਹਰ ਤਰ੍ਹਾਂ ਦੀਆਂ ਫ਼ਿਲਮਾਂ ਬਣ ਰਹੀਆਂ ਹਨ ਅਤੇ ਵੱਡੀਆਂ ਫ਼ਿਲਮਾਂ ਨੂੰ ਲੈ ਕੇ ਸਿਰਫ਼ ਧਾਰਨਾਵਾਂ ਹੀ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਵੇਂ ਪਤਾ ਹੈ ਕਿ ਸਾਊਥ ਦੀਆਂ ਸਾਰੀਆਂ ਫ਼ਿਲਮਾਂ ਚੱਲ ਰਹੀਆਂ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਪਿਛਲੇ ਹਫ਼ਤੇ ਉੱਥੇ ਕਿਹੜੀ ਫ਼ਿਲਮ ਰਿਲੀਜ਼ ਹੋਈ ਸੀ।
ਅਨੁਰਾਗ ਕਸ਼ਯਪ ਨੇ ਅੱਗੇ ਕਿਹਾ ਕਿ ਲੋਕਾਂ ਕੋਲ ਫ਼ਿਲਮ ਦੇਖਣ ਲਈ ਪੈਸੇ ਨਹੀਂ ਹਨ। ਇੱਥੇ ਪਨੀਰ ’ਤੇ ਜੀ.ਐੱਸ.ਟੀ. ਹੈ। ਲੋਕ ਹਮੇਸ਼ਾ ਉਹ ਫ਼ਿਲਮਾਂ ਦੇਖਣ ਜਾਂਦੇ ਹਨ, ਜਿਸ ਬਾਰੇ ਉਨ੍ਹਾਂ ਨੂੰ ਯਕੀਨ ਹੁੰਦਾ ਹੈ ਕਿ ਇਹ ਫ਼ਿਲਮ ਚੰਗੀ ਹੈ ਜਾਂ ਜਿਸ ਦਾ ਉਹ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਹੋ ਗਏ ਹਨ ਪਰ ਬਾਲੀਵੁੱਡ ਅਜੇ ਵੀ ਆਜ਼ਾਦ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਸ਼ਹਿਨਾਜ਼ ਦਾ ਪਹਿਲਾ ਪਿਆਰ ਨਹੀਂ ਸੀ ਸਿਧਾਰਥ, ਬਿੱਗ ਬੌਸ ’ਚ ਆਉਣ ਤੋਂ ਪਹਿਲਾਂ ਇਸ ਐਕਟਰ ਦੀ ਸੀ ਦੀਵਾਨੀ
ਤੁਹਾਨੂੰ ਦੱਸ ਦੇਈਏ ਕਿ ਅਨੁਰਾਗ ਕਸ਼ਯਪ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਦੋਬਾਰਾ’ 19 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਨੁਰਾਗ ਕਸ਼ਯਪ, ਤਾਪਸੀ ਪੰਨੂ, ਤਮੰਨਾ ਭਾਟੀਆ ਅਤੇ ਰਿਤਵਿਕ ਧੰਜਾਨੀ ਆਸਟ੍ਰੇਲੀਆਈ ਪ੍ਰੀਮੀਅਰ ਅਤੇ ਓਪਨਿੰਗ ਨਾਈਟ ’ਤੇ ਪਹੁੰਚੇ ਜਿੱਥੇ ਫ਼ਿਲਮ ਦੀ ਸਕ੍ਰੀਨਿੰਗ ਕੀਤੀ ਗਈ ਸੀ। ਫ਼ਿਲਮ ਨੂੰ ਰਿਲੀਜ਼ ਤੋਂ ਪਹਿਲਾਂ ਹੀ ਚੰਗਾ ਹੁੰਗਾਰਾ ਮਿਲਿਆ।