ਦਿਲਜੀਤ ਦੋਸਾਂਝ ਨੇ ਪੂਰੀ ਕੀਤੀ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਦੀ ਸ਼ੂਟਿੰਗ

05/18/2022 5:49:25 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਦੂਜੀ ਬਾਇਓਪਿਕ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ਼ ਗੱਲ ਦੀ ਜਾਣਕਾਰੀ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕਰਕੇ ਦਿੱਤੀ ਹੈ।

ਪੋਸਟ ’ਚ ਦਿਲਜੀਤ ਦੋਸਾਂਝ ਦੀ ਬਦਲੀ ਲੁੱਕ ਵੀ ਨਜ਼ਰ ਆ ਰਹੀ ਹੈ। ਪੋਸਟ ਨਾਲ ਦਿਲਜੀਤ ਦੋਸਾਂਝ ਲਿਖਦੇ ਹਨ, ‘ਕਰਨ ਕਰਾਵਨ ਆਪੇ ਆਪਿ। ਇਹ ਮੇਰੇ ਹੁਣ ਤਕ ਦੇ ਕਰੀਅਰ ਦਾ ਸਭ ਤੋਂ ਮੁਸ਼ਕਿਲ ਤੇ ਚੁਣੌਤੀ ਭਰਿਆ ਕਿਰਦਾਰ ਹੈ। ਦਿਲ ’ਚ ਬਹੁਤ ਸਾਰੇ ਜਜ਼ਬਾਤ ਲੈ ਕੇ ਫ਼ਿਲਮ ਨੂੰ ਖ਼ਤਮ ਕਰ ਰਹੇ ਹਾਂ। ਹਨੀ ਤ੍ਰੇਹਨ ਭਾਅ ਜੀ ਨੂੰ ਬਹੁਤ ਸਾਰਾ ਮਾਣ ਤੇ ਸਤਿਕਾਰ। ਸਰਬੱਤ ਦਾ ਭਲਾ।’

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਨੂੰ ਯਾਦ ਕਰ ਭਾਵੁਕ ਹੋਈ ਸ਼ਹਿਨਾਜ਼ ਗਿੱਲ, ਬਾਲੀਵੁੱਡ ਡੈਬਿਊ ਤੋਂ ਪਹਿਲਾਂ ਨਿਕਲੇ ਹੰਝੂ

ਦੱਸ ਦੇਈਏ ਕਿ ਇਸ ਪੋਸਟ ਹੇਠਾਂ ਅਦਾਕਾਰ ਜਗਜੀਤ ਸੰਧੂ ਨੇ ਵੀ ਕੁਮੈਂਟ ਕੀਤਾ ਹੈ, ਜੋ ਇਸ ਫ਼ਿਲਮ ’ਚ ਦਿਲਜੀਤ ਦੋਸਾਂਝ ਨਾਲ ਅਹਿਮ ਭੂਮਿਕਾ ਨਿਭਾਅ ਰਹੇ ਹਨ। ਜਗਜੀਤ ਨੇ ਲਿਖਿਆ, ‘ਸੱਚੀ ਭਾਅ ਜੀ ਤੁਹਾਡਾ ਇਹ ਕਿਰਦਾਰ ਮੈਨੂੰ ਨਿੱਜੀ ਤੌਰ ’ਤੇ ਸਭ ਤੋਂ ਵਧੀਆ ਲੱਗਾ। ਤੁਸੀਂ ਬਹੁਤ ਮਿਹਨਤ ਕੀਤੀ ਇਸ ’ਤੇ ਉਹ ਸਾਫ ਦਿਖਦੀ ਹੈ। ਇਹ ਫ਼ਿਲਮ ਵੀ ਲੋਕਾਂ ਨੂੰ ਲੰਮਾ ਸਮਾਂ ਯਾਦ ਰਹੇਗੀ। ਰੱਬ ਮਿਹਨਤ ਨੂੰ ਭਾਗ ਲਾਵੇ।’

PunjabKesari

ਜਗਜੀਤ ਦੇ ਇਸ ਕੁਮੈਂਟ ਦਾ ਰਿਪਲਾਈ ਦਿੰਦਿਆਂ ਦਿਲਜੀਤ ਨੇ ਲਿਖਿਆ, ‘ਜੱਗੀ ਵੀਰੇ, ਬਹੁਤ ਵਧੀਆ ਲੱਗਾ ਫਿਰ ਇਕ ਵਾਰੀ ਇਕੱਠੇ ਕੰਮ ਕਰਕੇ। ਬਹੁਤ ਪਿਆਰ ਤੇ ਇੱਜ਼ਤ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News