ਭਰਾ ਦੇ ਵਿਆਹ ''ਚ ਛਾਈ ''ਗੋਪੀ ਬਹੂ'' ਦੀ ਟ੍ਰੇਡੀਸ਼ਨਲ ਲੁੱਕ, ਦੇਖੋ ਦੇਵੋਲੀਨਾ ਦੀਆਂ ਭਰਜਾਈ ਨਾਲ ਖੂਬਸੂਰਤ ਤਸਵੀਰਾਂ

Tuesday, Jul 12, 2022 - 12:45 PM (IST)

ਭਰਾ ਦੇ ਵਿਆਹ ''ਚ ਛਾਈ ''ਗੋਪੀ ਬਹੂ'' ਦੀ ਟ੍ਰੇਡੀਸ਼ਨਲ ਲੁੱਕ, ਦੇਖੋ ਦੇਵੋਲੀਨਾ ਦੀਆਂ ਭਰਜਾਈ ਨਾਲ ਖੂਬਸੂਰਤ ਤਸਵੀਰਾਂ

ਮੁੰਬਈ- ਟੀ.ਵੀ. ਦੀ 'ਗੋਪੀ ਬਹੂ' ਭਾਵ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਦੇ ਪਰਿਵਾਰ 'ਚ ਇਨ੍ਹੀਂ ਦਿਨੀਂ ਜਸ਼ਨ ਦਾ ਮਾਹੌਲ ਹੈ। ਦਰਅਸਲ ਦੇਵੋਲੀਨਾ ਦਾ ਭਰਾ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝਿਆ ਹੈ। ਦੇਵੋਲੀਨਾ ਦੇ ਭਰਾ ਨੇ ਅਸਮ ਦੇ ਗੁਵਾਹਾਟੀ 'ਚ ਲੇਡੀ ਲਵ ਨਾਲ ਸੱਤ ਫੇਰੇ ਲਏ। ਹਾਲ ਹੀ 'ਚ ਅਦਾਕਾਰਾ ਦੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

 PunjabKesari
ਦੇਵੋਲੀਨਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਰਿਵਾਰ ਦੇ ਨਵੇਂ ਮੈਂਬਰ ਦਾ ਸਵਾਗਤ ਕੀਤਾ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਦੇਵੋਲੀਨਾ ਦੀ ਭਾਬੀ ਪਾਰੰਪਰਿਕ ਅਸਮੀਆ ਗੇਟਅਪ 'ਚ ਸੁੰਦਰ ਦਿਖ ਰਹੀ ਹੈ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਦੇਵੋਲੀਨਾ ਦੀ ਭਰਜਾਈ ਨੇ ਬੇਜ ਰੰਗ ਸਾੜੀ ਕੈਰੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨੈਕਲੈੱਸ, ਗੋਲਡ ਦੇ ਕੜੇ, ਚੂੜੀਆਂ ਪੇਅਰ ਕੀਤੀਆਂ ਹਨ। ਮਿਨੀਮਲ ਮੇਕਅਪ, ਮਾਂਗ 'ਚ ਸਿੰਦੂਰ, ਹੱਥਾਂ 'ਚ ਲੱਗੀ ਮਹਿੰਦੀ ਅਤੇ ਰੈੱਡ ਲਿਪਸਟਿਕ ਨਵੀਂ ਨਵੇਲੀ ਲਾੜੀ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ।

PunjabKesari
ਉਧਰ ਦੇਵੋਲੀਨਾ ਦੇ ਭਰਾ ਬਲੈਕ ਸ਼ਰਟ ਅਤੇ ਬਲਿਊ ਪੈਂਟ 'ਚ ਖੂਬਸੂਰਤ ਲੱਗ ਰਹੇ ਹਨ। ਦੇਵੋਲੀਨਾ ਦੀ ਗੱਲ ਕਰੀਏ ਤਾਂ ਉਹ ਵੀ ਬੇਜ-ਗੋਲਡਨ ਰੰਗ ਦੀ ਸਾੜੀ 'ਚ ਨਜ਼ਰ ਆ ਰਹੀ ਹੈ। 

PunjabKesari
ਦੇਵੋਲੀਨਾ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰ ਲਿਖਿਆ-'ਜੀਵਨ ਦੇ ਲਈ ਹਮੇਸ਼ਾ ਸਾਥ। ਆਪਣੇ ਸਾਰੇ ਪਿਆਰ ਦੀਆਂ ਬੌਛਾਰਾਂ ਕਰਨ ਅਤੇ ਸੁੰਦਰ ਜੋੜੇ ਨੂੰ ਅੱਗੇ ਇਕ ਸੁੰਦਰ ਵਿਵਾਹਿਤ ਜੀਵਨ ਲਈ ਅਸ਼ੀਰਵਾਰ ਦੇਣ।#Battacharjee ਪਰਿਵਾਰ ਦੇ ਸਭ ਤੋਂ ਨਵੇਂ ਅਤੇ ਸਭ ਤੋਂ ਨੌਜਵਾਨ ਮੈਂਬਰ @sonowalprismita ਦਾ ਘਰ 'ਚ ਸਵਾਗਤ ਹੈ, ਮੇਰੀ ਪਿਆਰੀ, ਮਿਸੇਜ ਭੱਟਾਚਾਰਜੀ'।

PunjabKesari
ਕੰਮਕਾਰ ਦੀ ਗੱਲ ਕਰੀਏ ਤਾਂ ਦੇਵੋਲੀਨਾ ਇਕ ਸ਼ਾਰਟ ਫਿਲਮ 'ਤੇ ਕੰਮ ਕਰ ਰਹੀ ਹੈ, ਜਿਸ ਨੂੰ ਉਨ੍ਹਾਂ ਨੇ ਰੇਣੂਕਾ ਸਹਾਣੇ ਦੇ ਨਾਲ ਸ਼ੂਟ ਕੀਤਾ ਹੈ। ਇਸ ਤੋਂ ਇਲਾਵਾ ਉਹ 'ਸਾਥ ਨਿਭਾਨਾ ਸਾਥੀਆ' ਦੇ ਦੂਜੇ ਸੀਜ਼ਨ 'ਚ ਥੋੜ੍ਹੇ ਸਮੇਂ ਲਈ ਵਾਪਸ ਆਵੇਗੀ।

PunjabKesariPunjabKesariPunjabKesari


author

Aarti dhillon

Content Editor

Related News