ਖ਼ੂਬਸੂਰਤ ਇਨਫਲੂਐਂਸਰ ਦੀ ਅਚਾਨਕ ਹੋ ਗਈ ਮੌਤ ! 23 ਸਾਲ ਦੀ ਉਮਰ ''ਚ ਛੱਡੀ ਦੁਨੀਆ

Sunday, May 31, 2026 - 06:14 PM (IST)

ਖ਼ੂਬਸੂਰਤ ਇਨਫਲੂਐਂਸਰ ਦੀ ਅਚਾਨਕ ਹੋ ਗਈ ਮੌਤ ! 23 ਸਾਲ ਦੀ ਉਮਰ ''ਚ ਛੱਡੀ ਦੁਨੀਆ

ਐਂਟਰਟੇਨਮੈਂਟ ਡੈਸਕ- ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੰਟਰਨੈੱਟ 'ਤੇ ਆਪਣੇ ਪਿੰਡ ਦੇ ਥੀਮ ਵਾਲੇ ਵੀਡੀਓਜ਼ ਅਤੇ ਜਾਨਵਰਾਂ ਪ੍ਰਤੀ ਪਿਆਰ ਲਈ ਜਾਣੀ ਜਾਂਦੀ 23 ਸਾਲਾ ਮਸ਼ਹੂਰ ਸੋਸ਼ਲ ਮੀਡੀਆ ਕੰਟੈਂਟ ਕ੍ਰਿਏਟਰ ਸਯਾਨੀ ਚੱਕਰਵਰਤੀ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਪੁਲਸ ਨੂੰ ਮੋਗਰਾ ਦੇ ਗਜਘੰਟਾ ਡੇਪਾੜਾ ਸਥਿਤ ਉਨ੍ਹਾਂ ਦੇ ਘਰ ਦੇ ਕਮਰੇ ਵਿੱਚੋਂ ਸਯਾਨੀ ਦੀ ਲਾਸ਼ ਫਾਹੇ ਨਾਲ ਲਟਕਦੀ ਹੋਈ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਚਿਨਸੁਰਾ ਇਮਾਮਬਾੜਾ ਹਸਪਤਾਲ ਭੇਜ ਦਿੱਤਾ ਹੈ।

ਪੁਲਸ ਅਤੇ ਸਥਾਨਕ ਸੂਤਰਾਂ ਅਨੁਸਾਰ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਖ਼ੁਦਕੁਸ਼ੀ ਦਾ ਜਾਪਦਾ ਹੈ, ਹਾਲਾਂਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਸਯਾਨੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਪਰੇਸ਼ਾਨ ਅਤੇ ਮਾਨਸਿਕ ਤਣਾਅ 'ਚੋਂ ਲੰਘ ਰਹੀ ਸੀ। ਪੁਲਸ ਮੁਤਾਬਕ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।

ਇਹ ਵੀ ਪੜ੍ਹੋ- ਕਸੌਲ ਘੁੰਮਣ ਗਏ ਪੰਜਾਬੀਆਂ ਦਾ ਪੈ ਗਿਆ ਪੰਗਾ ! ਚੱਲ ਗਈ ਗੋਲ਼ੀ, 4 ਗ੍ਰਿਫ਼ਤਾਰ

ਸਯਾਨੀ ਦੀ ਅਚਾਨਕ ਹੋਈ ਮੌਤ ਨੇ ਉਨ੍ਹਾਂ ਦੇ ਲੱਖਾਂ ਫਾਲੋਅਰਜ਼ ਅਤੇ ਚਾਹੁਣ ਵਾਲਿਆਂ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੁਖਦਾਈ ਘਟਨਾ ਤੋਂ ਮਹਿਜ਼ ਇੱਕ ਦਿਨ ਪਹਿਲਾਂ ਤੱਕ ਸਯਾਨੀ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਐਕਟਿਵ ਸੀ ਅਤੇ ਮੁਸਕਰਾਉਂਦੇ ਹੋਏ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਪੋਸਟ ਕਰਦੀ ਸੀ। ਹਾਲ ਹੀ ਵਿੱਚ ਉਸ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਹੋਣ ਦਾ ਜਸ਼ਨ ਵੀ ਮਨਾਇਆ ਸੀ ਅਤੇ ਇਸ ਖ਼ੁਸ਼ੀ ਨੂੰ ਆਪਣੇ ਫੈਨਜ਼ ਨਾਲ ਸ਼ੇਅਰ ਕੀਤਾ ਸੀ।

ਸਯਾਨੀ ਦੀ ਇਸ ਬੇਵਕਤੀ ਮੌਤ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਦੇ ਚਮਕਦੇ ਸੰਸਾਰ ਦੇ ਪਿੱਛੇ ਛਿਪੇ ਨੌਜਵਾਨਾਂ ਦੇ ਮਾਨਸਿਕ ਸਿਹਤ ਦੇ ਗੰਭੀਰ ਮੁੱਦੇ ਅਤੇ ਵਧ ਰਹੇ ਮਾਨਸਿਕ ਦਬਾਅ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। ਫਿਲਹਾਲ ਪੁਲਸ ਹਰ ਪਹਿਲੂ ਤੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News