ਦਿਲਕਸ਼ ਅਦਾਵਾਂ ਨਾਲ ਚਿਤਰਾਂਗਦਾ ਸਿੰਘ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

Thursday, Feb 11, 2021 - 02:35 PM (IST)

ਦਿਲਕਸ਼ ਅਦਾਵਾਂ ਨਾਲ ਚਿਤਰਾਂਗਦਾ ਸਿੰਘ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

ਮੁੰਬਈ: ਬਾਲੀਵੁੱਡ ਅਦਾਕਾਰਾ ਚਿਤਰਾਂਗਦਾ ਸਿੰਘ ਆਪਣੀ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੂੰ ਫੇਮਿਨਾ ਮਿਸ ਇੰਡੀਆ 2020 ਇਵੈਂਟ ’ਚ ਸਪਾਟ ਕੀਤਾ ਹੈ। 

PunjabKesari
ਇਵੈਂਟ ’ਚ ਉਸ ਦੀ ਗਾਰਜ਼ੀਅਸ ਲੁੱਕ ਦੇਖਣ ਨੂੰ ਮਿਲੀ। ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। 

PunjabKesari
ਇਸ ਇਵੈਂਟ ਦੌਰਾਨ ਚਿਤਰਾਂਗਦਾ ਯੈਲੋ ਗਾਊਨ ’ਚ ਨਜ਼ਰ ਆਈ। ਮਿਨੀਮਲ ਮੇਕਅਪ ਅਤੇ ਮੈਸੀ ਹੇਅਰਸਟਾਈਲ ’ਚ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਚਿਤਰਾਂਗਦਾ ਇਸ ਲੁੱਕ ’ਚ ਬੇਹੱਦ ਖ਼ੂਬਸੂਰਤ ਦਿਖਾਈ ਦੇ ਰਹੀ ਹੈ।

PunjabKesari
ਅਦਾਕਾਰਾ ਆਪਣੇ ਗਾਊਨ ਨੂੰ ਲਹਿਰਾ ਕੇ ਜ਼ਬਰਦਸਤ ਅੰਦਾਜ਼ ’ਚ ਪੋਜ ਦਿੰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਤੋਂ ਪ੍ਰਸ਼ੰਸਕਾਂ ਦੀ ਨਜ਼ਰ ਨਹੀਂ ਹੱਟ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ’ਤੇ ਖ਼ੂਬ ਪਿਆਰ ਲੁਟਾ ਰਹੇ ਹਨ। 

PunjabKesari
ਕੰਮ ਦੀ ਗੱਲ ਕਰੀਏ ਤਾਂ ਚਿਤਰਾਂਗਦਾ ਨੇ ਫ਼ਿਲਮ ‘ਹਜ਼ਾਰੋਂ ਖੁਆਇਸ਼ੇ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ‘ਦੇਸੀ ਬੁਆਏਜ਼’, ‘ਯੇ ਸਾਲੀ ਜ਼ਿੰਦਗੀ’ ਅਤੇ ‘ਆਈ ਮੀ ਅਤੇ ਮੈਂ’ ਵਰਗੀਆਂ ਫ਼ਿਲਮਾਂ ’ਚ ਕੰਮ ਕੀਤਾ ਹੈ। 

PunjabKesari
ਅਦਾਕਾਰਾ ਹੁਣ ਬਹੁਤ ਜ਼ਲਦ ਫ਼ਿਲਮ ‘ਬਾਬ ਬਿਸਵਾਸ’ ’ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ’ਚ ਅਦਾਕਾਰਾ ਚਿਤਰਾਂਗਦਾ  ਅਭਿਸ਼ੇਕ ਬੱਚਨ ਨਾਲ ਸਕ੍ਰੀਨ ਸਾਂਝੀ ਕਰੇਗੀ। 

PunjabKesari


author

Aarti dhillon

Content Editor

Related News