ਟਵਿੱਟਰ ’ਤੇ ਟ੍ਰੈਂਡ ਹੋਇਆ ਬਾਇਕਾਟ ''ਤੂਫਾਨ'', ਉੱਠੀ ਫਰਹਾਨ ਅਖ਼ਤਰ ਦੀ ਫ਼ਿਲਮ ਬੈਨ ਕਰਨ ਦੀ ਮੰਗ

Saturday, Jul 10, 2021 - 04:09 PM (IST)

ਟਵਿੱਟਰ ’ਤੇ ਟ੍ਰੈਂਡ ਹੋਇਆ ਬਾਇਕਾਟ ''ਤੂਫਾਨ'', ਉੱਠੀ ਫਰਹਾਨ ਅਖ਼ਤਰ ਦੀ ਫ਼ਿਲਮ ਬੈਨ ਕਰਨ ਦੀ ਮੰਗ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਫਰਹਾਨ ਅਖ਼ਤਰ ਦੀ ਫ਼ਿਲਮ ‘ਤੂਫਾਨ’ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਵਿਵਾਦਾਂ ’ਚ ਹੈ। ਫਰਹਾਨ ਅਖ਼ਤਰ ਦੀ ਫ਼ਿਲਮ ‘ਤੂਫਾਨ’ ’ਤੇ ਦੋਸ਼ ਲੱਗਾ ਹੈ ਕਿ ਇਸ ਫ਼ਿਲਮ ਦੇ ਮਾਧਿਅਮ ਨਾਲ ਅਸਿੱਧੇ ਤੌਰ ’ਤੇ ਜਿਹਾਦ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਤੂਫਾਨ ’ਚ ਫਰਹਾਨ ਅਖ਼ਤਰ ਦੇ ਇਲਾਵਾ ਮੁਣਾਲ ਠਾਕੁਰ ਦੀ ਅਹਿਮ ਭੂਮਿਕਾ ਹੈ। ਮੁਣਾਲ ਠਾਕੁਰ ਫ਼ਿਲਮ ’ਚ ਡਾਕਟਰ ਅਨਨਿਆ ਦੀ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਤੂਫਾਨ ਐਮਾਜ਼ੋਨ ਪ੍ਰਾਈਸ ਵੀਡੀਓ ’ਤੇ 16 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਫ਼ਿਲਮ ਬਾਕਸਿੰਗ ’ਤੇ ਆਧਾਰਿਤ ਹੈ।

PunjabKesari
ਇਸ ਫ਼ਿਲਮ ਲਈ ਫਰਹਾਨ ਅਖ਼ਤਰ ਨੇ ਸਖ਼ਤ ਮਿਹਨਤ ਕੀਤੀ ਹੈ। ਇਸ ਫ਼ਿਲਮ ’ਚ ਉਹ ਅਜੀਜ ਅਲੀ ਉਰਫ਼ ਅਜੂ ਭਾਈ ਦੀ ਭੂਮਿਕਾ ਨਿਭਾਅ ਰਹੇ ਹਨ ਜੋ ਕਿ ਇਕ ਗੁੰਡਾ ਹੈ ਅਤੇ ਅੱਗੇ ਚੱਲ ਕੇ ਰਾਸ਼ਟਰੀ ਪੱਧਰ ਦਾ ਬਾਕਸ 2013 ’ਚ ਆਈ ਫ਼ਿਲਮ 'ਬਾਗ ਮਿਲਖਾ ਬਾਗ' ’ਚ ਕੰਮ ਕੀਤਾ ਸੀ।

PunjabKesari

ਇਸ ਫ਼ਿਲਮ ’ਚ ਉਨ੍ਹਾਂ ਦੇ ਇਲਾਵਾ 'ਸੁਪਰ 30' ਦੀ ਅਦਾਕਾਰਾ ਮੁਣਾਲ ਠਾਕੁਰ ਦੀ ਅਹਿਮ ਭੂਮਿਕਾ ਹੈ ਜੋ ਕਿ ਡਾ. ਅਨਨਿਆ ਦੀ ਭੂਮਿਕਾ ਨਿਭਾਅ ਰਹੀ ਹੈ। ਇਸ ਫ਼ਿਲਮ ’ਚ ਅਦਾਕਾਰ ਪਰੇਸ਼ ਰਾਵਲ ਨਾਨਾ ਪ੍ਰਭੂ ਦੇ ਤੌਰ ’ਤੇ ਨਜ਼ਰ ਆਉਣਗੇ।


author

Aarti dhillon

Content Editor

Related News