ਬਹੁਤ ਦੁੱਖ ਦੀ ਗੱਲ: ਧਰਮਿੰਦਰ ਦੀ ਅਦਾਕਾਰਾ ਦੇ ਅੰਤਿਮ ਸੰਸਕਾਰ 'ਚ ਨਹੀਂ ਪੁੱਜਾ ਇਕ ਵੀ ਬਾਲੀਵੁੱਡ ਸਟਾਰ
Saturday, Nov 15, 2025 - 03:28 PM (IST)
ਮੁੰਬਈ (ਏਜੰਸੀ) - ਭਾਰਤੀ ਸਿਨੇਮਾ ਦੀ ਦਿੱਗਜ ਅਦਾਕਾਰਾ ਕਾਮਿਨੀ ਕੌਸ਼ਲ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਮੁੰਬਈ ਵਿੱਚ ਸ਼ਨੀਵਾਰ ਯਾਨੀ ਅੱਜ ਸ਼ਾਂਤ ਮਾਹੌਲ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ। ਉਹ 98 ਸਾਲਾਂ ਦੀ ਸੀ। ਧਰਮਿੰਦਰ ਨੇ ਕਾਮਿਨੀ ਕੌਸ਼ਲ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਸਾਲ 1948 'ਚ ਰਿਲੀਜ਼ ਹੋਈ ਫ਼ਿਲਮ ਸ਼ਹੀਦ ਰਾਹੀਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ।

ਇਹ ਵੀ ਪੜ੍ਹੋ: ਨਿੱਕੀ ਉਮਰੇ ਹੀ 'ਬਜ਼ੁਰਗ' ਹੋ ਗਈ ਕੁੜੀ! ਹਾਲਤ ਵੇਖ ਚੱਕਰਾਂ 'ਚ ਪੈ ਗਏ ਡਾਕਟਰ
ਅੰਤਿਮ ਸੰਸਕਾਰ 'ਤੇ ਸ਼ਾਮਲ ਨਹੀਂ ਹੋਈਆ ਬਾਲੀਵੁੱਡ ਹਸਤੀਆਂ
ਕਾਮਿਨੀ ਕੌਸ਼ਲ ਦੇ ਭਾਰਤੀ ਸਿਨੇਮਾ ਵਿੱਚ 7 ਦਹਾਕਿਆਂ ਤੋਂ ਵੱਧ ਦੇ ਅਥਾਹ ਯੋਗਦਾਨ ਦੇ ਬਾਵਜੂਦ, ਉਨ੍ਹਾਂ ਦੇ ਅੰਤਿਮ ਸੰਸਕਾਰ 'ਤੇ ਬਾਲੀਵੁੱਡ ਇੰਡਸਟਰੀ ਤੋਂ ਕੋਈ ਨਹੀਂ ਪੁੱਜਾ। ਕਈ ਹਸਤੀਆਂ ਨੇ ਸ਼ੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਤਾਂ ਦਿੱਤੀ ਪਰ ਵਰਲੀ ਸ਼ਮਸ਼ਾਨ ਵਿਚ ਕੀਤੇ ਗਏ ਕਾਮਿਨੀ ਦੇ ਅੰਤਿਮ ਸੰਸਕਾਰ ਵਿਚ ਕੋਈ ਨਜ਼ਰ ਨਹੀਂ ਆਇਆ। ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਸਿਤਾਰਿਆਂ ਨੇ ਉਨ੍ਹਾਂ ਨਾਲ ਕੰਮ ਕੀਤਾ ਸੀ, ਉਹ ਵੀ ਅੰਤਿਮ ਰਸਮਾਂ ਵਿੱਚ ਸ਼ਾਮਲ ਨਹੀਂ ਹੋਏ।
ਕਾਮਿਨੀ ਕੌਸ਼ਲ ਦਾ ਯੋਗਦਾਨ
ਕਾਮਿਨੀ ਕੌਸ਼ਲ ਇੱਕ ਪ੍ਰਸਿੱਧ ਭਾਰਤੀ ਅਦਾਕਾਰਾ ਸੀ, ਜਿਨ੍ਹਾਂ ਨੇ ਹਿੰਦੀ ਫਿਲਮਾਂ ਅਤੇ ਟੈਲੀਵਿਜ਼ਨ ਵਿੱਚ 7 ਦਹਾਕਿਆਂ ਤੋਂ ਵੱਧ ਸਮੇਂ ਤੱਕ ਕੰਮ ਕੀਤਾ। ਉਨ੍ਹਾਂ ਨੂੰ ਭਾਰਤੀ ਸਿਨੇਮਾ ਦੀਆਂ ਸਭ ਤੋਂ ਮਹਾਨ ਅਭਿਨੇਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। 'ਆਗ', 'ਸ਼ਹੀਦ', 'ਨਦੀਆ ਕੇ ਪਾਰ' ਅਤੇ 'ਜ਼ਿੱਦੀ' ਵਰਗੀਆਂ ਫਿਲਮਾਂ ਨਾਲ, ਉਹ 1940 ਦੇ ਦਹਾਕੇ ਦੇ ਅਖੀਰ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੀਆਂ ਅਭਿਨੇਤਰੀਆਂ ਵਿੱਚੋਂ ਇੱਕ ਬਣ ਗਈ ਸੀ। ਉਨ੍ਹਾਂ ਨੇ ਆਪਣੀਆਂ ਯਾਦਗਾਰੀ ਪੇਸ਼ਕਾਰੀਆਂ ਰਾਹੀਂ ਇੰਡਸਟਰੀ ਵਿੱਚ ਅਥਾਹ ਯੋਗਦਾਨ ਪਾਇਆ।
