ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਦਾਕਾਰਾ ਦਾ ਪ੍ਰਾਈਵੇਟ ਵੀਡੀਓ ਲੀਕ

Saturday, Aug 03, 2024 - 05:13 PM (IST)

ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਦਾਕਾਰਾ ਦਾ ਪ੍ਰਾਈਵੇਟ ਵੀਡੀਓ ਲੀਕ

ਮੁੰਬਈ (ਬਿਊਰੋ) : ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਭਿਨੇਤਰੀ ਨੇ ਕਈ ਸੁਪਰਸਟਾਰਾਂ ਨਾਲ ਕੰਮ ਕੀਤਾ। ਉਸ ਦੇ ਹੁਸਨ ਦਾ ਜਲਵਾ ਹਰ ਪਾਸੇ ਵੇਖਣ ਨੂੰ ਮਿਲਿਆ ਪਰ ਫਿਰ ਇਕ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦਾ ਕਰੀਅਰ ਬਰਬਾਦ ਹੋ ਗਿਆ ਅਤੇ ਹੁਣ ਉਹ ਫ਼ਿਲਮਾਂ ਅਤੇ ਟੀਵੀ 'ਚ ਛੋਟੇ-ਛੋਟੇ ਕਿਰਦਾਰ ਨਿਭਾਉਂਦੀ ਨਜ਼ਰ ਆ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਹਿਨਾ ਖ਼ਾਨ ਦੀ ਹਾਲਤ ਵੇਖ ਗਿੱਪੀ ਗਰੇਵਾਲ ਦੀ ਪਤਨੀ ਹੋਈ ਭਾਵੁਕ, ਕਿਹਾ- ਰਸਤਾ ਡਰਾਉਣਾ ਲੱਗਦੈ ਪਰ...

ਦੱਸ ਦੇਈਏ ਕਿ ਇਹ ਅਦਾਕਾਰਾ ਕੋਈ ਹੋਰ ਨਹੀਂ ਸਗੋਂ ਰੀਆ ਸੇਨ ਹੈ। 43 ਸਾਲਾਂ ਦੀ ਰੀਆ ਦੀ ਸੁੰਦਰਤਾ ਹਾਲੇ ਵੀ ਬਰਕਰਾਰ ਹੈ। ਰੀਆ ਸੇਨ ਨੂੰ ਪਹਿਲੀ ਸਫ਼ਲਤਾ ਉਦੋਂ ਮਿਲੀ ਜਦੋਂ ਉਹ 1998 'ਚ 17 ਸਾਲ ਦੀ ਉਮਰ 'ਚ ਫਾਲਗੁਨੀ ਪਾਠਕ ਦੇ ਮਿਊਜ਼ਿਕ ਵੀਡੀਓ 'ਯਾਦ ਪਿਯਾ ਕੀ ਆਨੇ ਲਾਗੀ' 'ਚ ਨਜ਼ਰ ਆਈ ਸੀ। ਹਾਲਾਂਕਿ ਰੀਆ ਸੇਨ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਇਸ ਤੋਂ ਕਾਫ਼ੀ ਪਹਿਲਾਂ ਕਰ ਦਿੱਤੀ ਸੀ। ਜਦੋਂ ਉਹ 5 ਸਾਲ ਦੀ ਸੀ, ਰੀਆ ਸੇਨ ਨੇ ਸਕ੍ਰੀਨ 'ਤੇ ਪਹਿਲੀ ਵਾਰ ਆਪਣੀ ਅਸਲੀ ਮਾਂ ਦੀ ਧੀ ਦੀ ਭੂਮਿਕਾ ਨਿਭਾਈ। 1991 'ਚ ਉਸ ਨੇ ਫ਼ਿਲਮ 'ਵਿਸ਼ਕੰਨਿਆ' 'ਚ ਬਾਲ ਅਦਾਕਾਰਾ ਵਜੋਂ ਕੰਮ ਕੀਤਾ। ਆਪਣੇ ਫ਼ਿਲਮੀ ਕਰੀਅਰ 'ਚ ਉਨ੍ਹਾਂ ਨੂੰ ਪਹਿਲੀ ਸਫ਼ਲਤਾ 2001 'ਚ 'ਸਟਾਈਲ' ਤੋਂ ਮਿਲੀ। ਉਸ ਦੀਆਂ ਕੁਝ ਪ੍ਰਸਿੱਧ ਫ਼ਿਲਮਾਂ 'ਚ 'ਝੰਕਾਰ ਬੀਟਸ' (2003), ਅਤੇ ਮਲਿਆਲਮ ਡਰਾਉਣੀ ਫ਼ਿਲਮ 'ਅਨੰਤਭਦਰਮ' (2005) ਸ਼ਾਮਲ ਹਨ। ਬਹੁਤ ਸਾਰੇ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਰੀਆ ਸੇਨ ਇੱਕ ਸ਼ਾਹੀ ਪਰਿਵਾਰ ਤੋਂ ਹੈ। ਉਨ੍ਹਾਂ ਦੇ ਪਿਤਾ ਭਾਰਤ ਦੇਵ ਵਰਮਾ ਤ੍ਰਿਪੁਰਾ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਹਨ। ਉਹ ਕੂਚ ਬਿਹਾਰ ਦੀ ਰਾਜਕੁਮਾਰੀ ਇਲਾ ਦੇਵੀ ਦਾ ਪੁੱਤਰ ਅਤੇ ਜੈਪੁਰ ਦੀ ਮਹਾਰਾਣੀ ਗਾਇਤਰੀ ਦੇਵੀ ਦਾ ਭਤੀਜਾ ਸੀ ਅਤੇ ਉਸ ਦੀ ਮਾਂ ਮੁਨਮੁਨ ਸੇਨ ਅਤੇ ਦਾਦੀ ਸੁਚਿਤਰਾ ਸੇਨ ਸਨ। ਉਸ ਦੀ ਭੈਣ ਰਾਇਮਾ ਸੇਨ ਵੀ ਇੱਕ ਅਭਿਨੇਤਰੀ ਹੈ।

ਇਹ ਖ਼ਬਰ ਵੀ ਪੜ੍ਹੋ - ਨਵਜੋਤ ਸਿੱਧੂ ਦੀ 'ਬਿੱਗ ਬੌਸ' 'ਚ ਧਮਾਕੇਦਾਰ ਐਂਟਰੀ, ਕਿਹਾ- ਸੁਫ਼ਨਾ ਹੋਇਆ ਸੱਚ

MMS ਲੀਕ ਹੋਣ ਕਾਰਨ ਕਰੀਅਰ ਹੋਇਆ ਬਰਬਾਦ ਰੀਆ ਸੇਨ ਦਾ ਕਰੀਅਰ ਜਿੱਥੇ ਸਿਖਰਾਂ 'ਤੇ ਸੀ, ਉੱਥੇ ਹੀ ਉਸ ਦੀ ਨਿੱਜੀ ਜ਼ਿੰਦਗੀ ਵੀ ਕਾਫ਼ੀ ਚਰਚਾ 'ਚ ਰਹੀ। ਰੀਆ ਸੇਨ ਦਾ ਨਾਂ ਅਕਸ਼ੈ ਖੰਨਾ ਅਤੇ ਲੇਖਕ ਸਲਮਾਨ ਰਸ਼ਦੀ ਨਾਲ ਜੁੜਿਆ ਸੀ। ਉਨ੍ਹਾਂ ਦਾ ਨਾਂ ਸਾਬਕਾ ਭਾਰਤੀ ਕ੍ਰਿਕਟਰ ਸ਼੍ਰੀਸੰਤ ਨਾਲ ਵੀ ਜੁੜਿਆ ਸੀ। ਹਾਲਾਂਕਿ, ਉਸ ਦਾ ਸਭ ਤੋਂ ਮਹੱਤਵਪੂਰਨ ਰਿਸ਼ਤਾ ਅਦਾਕਾਰ ਅਸ਼ਮਿਤ ਪਟੇਲ ਨਾਲ ਸੀ। ਰਿਲੇਸ਼ਨਸ਼ਿਪ ਦੌਰਾਨ ਦੋਵਾਂ ਦਾ ਇੱਕ 'ਐੱਮ. ਐੱਮ. ਐੱਸ' ਲੀਕ ਹੋਇਆ ਸੀ, ਜਿਸ ਤੋਂ ਬਾਅਦ ਕਾਫ਼ੀ ਵਿਵਾਦ ਹੋਇਆ। ਕਈ ਲੋਕਾਂ ਨੇ ਰੀਆ ਸੇਨ 'ਤੇ ਜਾਣਬੁੱਝ ਕੇ ਉਸ ਦਾ MMS ਲੀਕ ਕਰਨ ਦਾ ਦੋਸ਼ ਲਗਾਇਆ ਹੈ। ਇਸ ਕਾਰਨ ਰੀਆ ਸੇਨ ਦੇ ਕਰੀਅਰ ਦਾ ਗ੍ਰਾਫ ਡਿੱਗ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ -FIR ਦੀ ਮਸ਼ਹੂਰ ਅਦਾਕਾਰਾ KAVITA KAUSHIK ਨੇ TV ਇੰਡਸਟਰੀ ਨੂੰ ਕਿਹਾ ਅਲਵਿਦਾ, ਜਾਣੋ ਕਿਉਂ

ਰੀਆ ਸੇਨ ਸਾਲਾਂ ਤੋਂ ਲਾਈਮਲਾਈਟ ਤੋਂ ਦੂਰ ਰੀਆ ਸੇਨ ਨੇ ਪਿਛਲੇ ਕੁਝ ਸਾਲਾਂ 'ਚ ਹੋਰ ਭਾਸ਼ਾਵਾਂ ਦੀਆਂ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ। ਉਹ ਕਈ OTT ਪਲੇਟਫਾਰਮਾਂ ਲਈ ਸ਼ੋਅ ਵੀ ਕਰਦੀ ਹੈ ਪਰ ਹੁਣ ਉਹ ਸਟਾਰਡਮ ਦਾ ਆਨੰਦ ਨਹੀਂ ਮਾਣ ਰਹੀ ਹੈ, ਜਿਸ ਦਾ ਉਸ ਨੇ ਪਹਿਲਾਂ ਆਨੰਦ ਮਾਣਿਆ ਸੀ। ਰੀਆ ਸੇਨ ਨੇ ਅਗਸਤ 2017 'ਚ ਸ਼ਿਵਮ ਤਿਵਾਰੀ ਨਾਲ ਵਿਆਹ ਕਰਵਾਇਆ ਸੀ। ਜੋੜੇ ਦਾ ਵਿਆਹ ਇੱਕ ਨਿੱਜੀ ਬੰਗਾਲੀ ਹਿੰਦੂ ਰਸਮ 'ਚ ਹੋਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News