ਸਲਮਾਨ ਦੇ 'ਬਿੱਗ ਬੌਸ 18' ਹੋਵੇਗੀ ਗਧੇ ਦੀ ਖ਼ਾਸ ਐਂਟਰੀ!

Saturday, Oct 05, 2024 - 03:57 PM (IST)

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 18' ਦੇ ਆਉਣ ਵਾਲੇ ਸੀਜ਼ਨ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਹੈ। ਪ੍ਰਸ਼ੰਸਕ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸਲਮਾਨ ਖ਼ਾਨ ਇੱਕ ਵਾਰ ਫਿਰ ਹੋਸਟ ਦੇ ਤੌਰ 'ਤੇ ਧਮਾਕਾ ਕਰਨ ਲਈ ਤਿਆਰ ਹਨ। ਹਾਲ ਹੀ 'ਚ ਸ਼ੇਅਰ ਕੀਤੇ ਗਏ ਪ੍ਰੋਮੋ ਨੂੰ ਵੀ ਦਰਸ਼ਕਾਂ ਵੱਲੋਂ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਇਸ ਵਾਰ ਸ਼ੋਅ ਦਾ ਵਿਸ਼ਾ ਸਮੇਂ ਦਾ ਤਾਲਮੇਲ ਹੈ। ਸ਼ੋਅ ਦਾ ਪ੍ਰੀਮੀਅਰ 6 ਅਕਤੂਬਰ ਨੂੰ ਹੋਣ ਵਾਲਾ ਹੈ। ਇਸ ਵਾਰ ਇੱਕ ਵਿਸ਼ੇਸ਼ ਮਹਿਮਾਨ ਇਸ 'ਚ ਦਾਖ਼ਲ ਹੋਣ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਵੱਡੀ ਖ਼ਬਰ, ਸਹਿ-ਨਿਰਮਾਤਾ ਨੇ ਵੀ ਮੰਨੀ ਇਹ ਗੱਲ

45 ਦਿਨ, 200 ਵਰਕਰ ਅਤੇ ਸ਼ਾਨਦਾਰ ਸੈੱਟ
'ਬਿੱਗ ਬੌਸ' ਦਾ ਸੈੱਟ ਕਾਫੀ ਸ਼ਾਨਦਾਰ ਬਣਾਇਆ ਗਿਆ ਹੈ ਪਰ ਇਸ ਨੂੰ ਪੂਰਾ ਕਰਨ 'ਚ ਕਰੀਬ 45 ਦਿਨ ਅਤੇ 200 ਵਰਕਰਾਂ ਦਾ ਸਮਾਂ ਲੱਗਾ ਹੈ। ਆਰਟ ਡਾਇਰੈਕਟਰ ਓਮੰਗ ਕੁਮਾਰ ਨੇ ਕਿਹਾ, ''ਸੈੱਟ ਨੂੰ ਬਣਾਉਣ 'ਚ 45 ਦਿਨ ਲੱਗੇ, ਓਟੀਟੀ ਸੀਜ਼ਨ ਖ਼ਤਮ ਹੋਣ ਤੋਂ ਤੁਰੰਤ ਬਾਅਦ ਕੰਮ ਸ਼ੁਰੂ ਹੋ ਗਿਆ।' ਉਸ ਨੇ ਦੱਸਿਆ ਕਿ ਅਜਿਹਾ ਸ਼ਾਨਦਾਰ ਮਾਹੌਲ ਬਣਾਉਣ 'ਚ ਬਹੁਤ ਸਾਰੀਆਂ ਚੁਣੌਤੀਆਂ ਹਨ, ਖਾਸ ਤੌਰ 'ਤੇ ਬਜਟ ਹਮੇਸ਼ਾ ਮੇਰੇ ਹੱਥਾਂ ਵਿੱਚ ਘੱਟ ਜਾਂਦਾ ਹੈ।''

ਇਹ ਹੈ ਸ਼ੋਅ ਦਾ ਖਾਸ ਮਹਿਮਾਨ
ਇਸ ਵਾਰ ਸੈਲੀਬ੍ਰਿਟੀਜ਼ ਦੇ ਨਾਲ ਇਕ ਖਾਸ ਮਹਿਮਾਨ ਵੀ ਐਂਟਰੀ ਕਰਨ ਜਾ ਰਿਹਾ ਹੈ। ਇਹ ਖਾਸ ਮਹਿਮਾਨ ਗਧਾ ਹੈ। ਜੀ ਹਾਂ, ਇਸ ਵਾਰ ਗਧਾ ਵੀ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ 'ਬਿੱਗ ਬੌਸ' ਦੇ ਘਰ ਆ ਰਿਹਾ ਹੈ। ਇਸ ਲਈ 6 ਅਕਤੂਬਰ ਨੂੰ ਇਸ ਵਿਸ਼ੇਸ਼ ਮਹਿਮਾਨ ਨੂੰ ਮਿਲਣ ਲਈ ਤਿਆਰ ਰਹੋ।

ਇਹ ਹੈ BB18 ਪ੍ਰਤੀਯੋਗੀਆਂ ਦੀ ਸੰਭਾਵਿਤ ਸੂਚੀ
ਨਿਆ ਸ਼ਰਮਾ, ਹੇਮਲਤਾ ਸ਼ਰਮਾ, ਨਿਆਰਾ ਬੈਨਰਜੀ, ਮੁਸਕਾਨ ਬਾਮਨੇ, ਤਨਜਿੰਦਰ ਪਾਲ ਸਿੰਘ ਬੱਗਾ, ਰਜਤ ਦਲਾਲ, ਚੁਮ ਦਰੰਗ, ਅਤੁਲ ਕਿਸ਼ਨ, ਕਰਨਵੀਰ ਮਹਿਰਾ, ਈਸ਼ਾ ਸਿੰਘ, ਸ਼ਰੁਤਿਕਾ ਰਾਜ ਅਰਜੁਨ, ਗੁਣਰਤਨਾ ਸਦਾਵਰਤੇ, ਅਵਿਨਾਸ਼ ਮਿਸ਼ਾ, ਐਲਿਸ ਕੌਸ਼ਿਕ, ਸਾਰਾ ਅਰਫੀਨ ਖਾਨ।

ਇਹ ਖ਼ਬਰ ਵੀ ਪੜ੍ਹੋ ਦਿਲਜੀਤ ਵਲੋਂ ਪਾਕਿ ਦੀ ਹਾਨੀਆ ਨੂੰ ਪਿਆਰੇ ਬੋਲ, ਖ਼ੁਸ਼ੀ 'ਚ ਸਟੇਜ 'ਤੇ ਕੀਤੀ ਇਹ ਹਰਕਤ

ਸ਼ੋਅ ਕਦੋਂ ਅਤੇ ਕਿੱਥੇ ਹੋਵੇਗਾ ਸਟ੍ਰੀਮ
'ਬਿੱਗ ਬੌਸ 18' ਅਕਤੂਬਰ ਨੂੰ ਰਾਤ 9 ਵਜੇ ਕਲਰਜ਼ ਟੀਵੀ 'ਤੇ ਪ੍ਰਸਾਰਿਤ ਹੋਵੇਗਾ ਅਤੇ ਦਰਸ਼ਕ ਇਸ ਨੂੰ ਜੀਓ ਸਿਨੇਮਾ 'ਤੇ ਲਾਈਵ ਸਟ੍ਰੀਮ 'ਤੇ ਦੇਖ ਸਕਦੇ ਹਨ। ਜਿਵੇਂ-ਜਿਵੇਂ 6 ਅਕਤੂਬਰ ਨੇੜੇ ਆ ਰਿਹਾ ਹੈ, ਦਰਸ਼ਕਾਂ ਦਾ ਉਤਸ਼ਾਹ ਵੱਧਦਾ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਨਵੇਂ ਮੁਕਾਬਲੇਬਾਜ਼ ਸ਼ੋਅ ਵਿੱਚ ਸ਼ਾਮਲ ਹੋ ਰਹੇ ਹਨ, ਉਨ੍ਹਾਂ ਦਾ ਦਾਅਵਾ ਹੈ ਕਿ ਇਹ ਸ਼ੋਅ ਹੋਰ ਟਵਿਸਟ ਅਤੇ ਮੋੜਾਂ ਨਾਲ ਭਰਪੂਰ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News