ਵੱਡੀ ਖਬਰ; ਅਦਾਕਾਰ ਧਰਮਿੰਦਰ ਦੀ ਅਚਾਨਕ ਵਿਗੜੀ ਸਿਹਤ ! ਹਸਪਤਾਲ ਦਾਖ਼ਲ

Friday, Oct 31, 2025 - 06:31 PM (IST)

ਵੱਡੀ ਖਬਰ; ਅਦਾਕਾਰ ਧਰਮਿੰਦਰ ਦੀ ਅਚਾਨਕ ਵਿਗੜੀ ਸਿਹਤ ! ਹਸਪਤਾਲ ਦਾਖ਼ਲ

ਐਂਟਰਟੇਨਮੈਂਟ ਡੈਸਕ- ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਾਲੀਵੁੱਡ ਦੇ ਲੀਜੈਂਡ ਅਦਾਕਾਰ ਧਰਮਿੰਦਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਧਰਮਿੰਦਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਹਾਨ ਅਦਾਕਾਰ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਖ਼ਬਰ ਨੇ ਪ੍ਰਸ਼ੰਸਕਾਂ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ, ਜੋ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਹੇ ਹਨ।

ਇਹ ਵੀ ਪੜ੍ਹੋ- ਗੰਭੀਰ ਹਾਲਤ 'ਚ ਮਸ਼ਹੂਰ ਅਦਾਕਾਰ ਹਸਪਤਾਲ 'ਚ ਦਾਖ਼ਲ, ਇਲਾਜ ਲਈ ਪਾਈ-ਪਾਈ ਦਾ ਮੁਥਾਜ ਹੋਇਆ ਪਰਿਵਾਰ

ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਨੇ ਸ਼ੋਲੇ, ਚੁਪਕੇ ਚੁਪਕੇ, ਧਰਮਵੀਰ, ਡ੍ਰੀਮ ਗਰਲ, ਯਮਲਾ ਪਗਲਾ ਦੀਵਾਨਾ ਅਤੇ ਹੋਰ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ ਹੈ।

ਇਹ ਵੀ ਪੜ੍ਹੋ- ਕ੍ਰਿਕਟਰਾਂ ਦੇ ਡ੍ਰੈਸਿੰਗ ਰੂਮ 'ਚ ਬੋਲਦੀ ਹੈ ਸਿੱਧੂ ਮੂਸੇਵਾਲਾ ਦੀ ਤੂਤੀ! ਰਾਹੁਲ ਦ੍ਰਾਵਿੜ ਨੇ ਖੋਲ੍ਹੇ ਅੰਦਰਲੇ ਰਾਜ਼


author

Aarti dhillon

Content Editor

Related News