ਜਦੋਂ ਘੋੜੀ ਚੜ੍ਹਨ ਤੋਂ ਪਹਿਲਾਂ ਹੀ ਬੇਹੋਸ਼ ਹੋ ਗਏ ਸੀ ਰਿਸ਼ੀ ਕਪੂਰ, ਸੁਣ ਬੇਸੁੱਧ ਹੋਈ ਸੀ ਨੀਤੂ ਸਿੰਘ

09/04/2021 10:23:58 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਇਸ ਦੁਨੀਆਂ 'ਚ ਨਹੀਂ ਰਹੇ ਪਰ ਉਨ੍ਹਾਂ ਦੇ ਫੈਨਜ਼ ਦੇ ਦਿਲਾਂ 'ਚ ਅੱਜ ਵੀ ਉਨ੍ਹਾਂ ਲਈ ਪਿਆਰ ਜ਼ਿੰਦਾ ਹੈ। ਰਿਸ਼ੀ ਕਪੂਰ ਦਾ ਜਨਮ 4 ਸਤੰਬਰ ਨੂੰ ਹੋਇਆ ਸੀ। ਅੱਜ ਉਨ੍ਹਾਂ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਉਨ੍ਹਾਂ ਦੇ ਵਿਆਹ ਨਾਲ ਜੁੜਿਆ ਇਕ ਬੇਹੱਦ ਦਿਲਚਸਪ ਕਿੱਸਾ ਤਹਾਨੂੰ ਸੁਣਾਉਣ ਜਾ ਰਹੇ ਹਾਂ। ਰਿਸ਼ੀ ਕਪੂਰ ਤੇ ਨੀਤੂ ਸਿੰਘ ਦੀ ਜੋੜੀ ਬਾਲੀਵੁੱਡ ਦੀਆਂ ਪਸੰਦੀਦਾ ਜੋੜੀਆਂ 'ਚੋਂ ਇਕ ਹੈ। 

PunjabKesari

ਰਿਸ਼ੀ ਕਪੂਰ ਤੇ ਨੀਤੂ ਸਿੰਘ ਦੀ ਜੋੜੀ ਪਹਿਲੀ ਵਾਰ ਫ਼ਿਲਮ 'ਜ਼ਹਿਰੀਲਾ ਇਨਸਾਨ' 'ਚ ਦਿਖਾਈ ਦਿੱਤੀ ਸੀ। ਇਸ ਤੋਂ ਬਾਅਦ ਦੋਵਾਂ ਦੀ ਦੋਸਤੀ ਹੋ ਗਈ। ਇਸ ਫ਼ਿਲਮ 'ਚ ਰਿਸ਼ੀ ਕਪੂਪ ਤੇ ਨੀਤੂ ਸਿੰਘ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਗਿਆ। ਦੋਵਾਂ ਨੇ ਇਕੱਠੇ ਕਈ ਫ਼ਿਲਮਾਂ ਕੀਤੀਆਂ। ਹੌਲੀ-ਹੌਲੀ ਉਨ੍ਹਾਂ ਦੀ  ਦੋਸਤੀ ਪਿਆਰ 'ਚ ਬਦਲ ਗਈ ਅਤੇ ਫਿਰ ਉਨ੍ਹਾਂ ਦੇ ਇਸ਼ਕ ਦੇ ਚਰਚੇ ਹੋਣ ਲੱਗੇ। ਇਹ ਗੱਲ ਜਦੋਂ ਰਾਜ ਕਪੂਰ ਤਕ ਪਹੁੰਚੀ ਤਾਂ ਉਨ੍ਹਾਂ ਰਿਸ਼ੀ ਕਪੂਰ ਤੋਂ ਇਸ ਬਾਰੇ ਪੁੱਛਿਆ। ਰਾਜ ਕਪੂਰ ਨੇ ਕਿਹਾ ਜੇਕਰ ਤੁਸੀਂ ਨੀਤੂ ਸਿੰਘ ਨੂੰ ਪਸੰਦ ਕਰਦੇ ਹੋ ਤਾਂ ਉਨ੍ਹਾਂ ਨਾਲ ਵਿਆਹ ਕਰਵਾ ਲਓ।

PunjabKesari
ਘੋੜੀ ਚੜ੍ਹਨ ਤੋਂ ਪਹਿਲਾਂ ਹੋਏ ਬੇਹੋਸ਼
ਰਿਸ਼ੀ ਕਪੂਰ ਤੇ ਨੀਤੂ ਸਿੰਘ ਦਾ ਵਿਆਹ ਬਾਲੀਵੁੱਡ ਦੇ ਸ਼ਾਨਦਾਰ ਵਿਆਹਾਂ 'ਚੋਂ ਇਕ ਸੀ। ਉਨ੍ਹਾਂ ਦੇ ਵਿਆਹ 'ਚ ਬਹੁਤ ਸਾਰੇ ਮਹਿਮਾਨ ਸ਼ਾਮਲ ਹੋਏ ਸਨ। ਇਕ ਇੰਟਰਵਿਊ ਦੌਰਾਨ ਨੀਤੂ ਕਪੂਰ ਨੇ ਵਿਆਹ ਨਾਲ ਜੁੜਿਆ ਦਿਲਚਸਪ ਵਾਕਿਆ ਸੁਣਾਇਆ ਸੀ। ਨੀਤੂ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਵਿਆਹ 'ਚ ਉਹ ਤੇ ਰਿਸ਼ੀ ਕਪੂਰ ਦੋਵੇਂ ਹੀ ਬੇਹੋਸ਼ ਹੋ ਗਏ ਸਨ।

PunjabKesari

ਦਰਅਸਲ ਰਿਸ਼ੀ ਕਪੂਰ ਜਦੋਂ ਘੋੜੀ 'ਤੇ ਸਵਾਰ ਹੋਣ ਜਾ ਰਹੇ ਸਨ ਤਾਂ ਵਿਆਹ 'ਚ ਆਏ ਬੁਹਤ ਸਾਰੇ ਮਹਿਮਾਨਾਂ ਨੂੰ ਦੇਖ ਕੇ ਇੰਨਾ ਘਬਰਾ ਗਏ ਕਿ ਉਨ੍ਹਾਂ ਨੂੰ ਚੱਕਰ ਆ ਗਿਆ ਸੀ। ਇਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਸੰਭਾਲਿਆ। ਉਥੇ ਹੀ ਜਦੋਂ ਰਿਸ਼ੀ ਕਪੂਰ ਨੂੰ ਘੋੜੀ 'ਤੇ ਚੜ੍ਹਨ ਤੋਂ ਪਹਿਲਾਂ ਚੱਕਰ ਆ ਗਿਆ ਸੀ ਅਤੇ ਦੂਜੇ ਪਾਸੇ ਨੀਤੂ ਸਿੰਘ ਭਾਰੀ ਭਰਕਮ ਲਹਿੰਗਾ ਸਾਂਭਦਿਆਂ ਇੰਨਾ ਥੱਕ ਗਈ ਕਿ ਉਹ ਵੀ ਬੇਹੋਸ਼ ਹੋ ਗਈ ਸੀ।

PunjabKesari


sunita

Content Editor

Related News