ਪ੍ਰਤੀਕ ਸਹਿਜਪਾਲ ਨੂੰ ਧੱਕਾ ਦੇ ਕੇ ਘਰ ਤੋਂ ਬਾਹਰ ਹੋਏ ਉਮਰ ਰਿਆਜ਼!
Monday, Jan 03, 2022 - 05:38 PM (IST)
ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' 'ਚ 4 ਨਵੇਂ ਚੈਲੇਂਜਰਸ ਨੇ ਐਂਟਰੀ ਕੀਤੀ ਹੈ। ਬਾਕੀ ਮੁਕਾਬਲੇਬਾਜ਼ ਵਿਸ਼ਾਲ ਸਿੰਘ, ਸੁਰਭੀ ਚੰਦਨਾ, ਅਕਾਂਕਸ਼ਾ ਪੁਰੀ ਅਤੇ ਮੁਨਮੁਨ ਦੱਤਾ ਦੁਆਰਾ ਦਿੱਤੇ ਗਏ ਔਖੇ ਟਾਸਕ ਨੂੰ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਟਾਸਕ ਦੌਰਾਨ ਪ੍ਰਤੀਕ ਸਹਿਜਪਾਲ ਅਤੇ ਉਮਰ ਰਿਆਜ਼ ਵਿਚਾਲੇ ਲੜਾਈ ਹੋ ਗਈ।
Watch this clip,in today episode #UmarRiaz fought for #Karan.he got injured,we can see that Pratik pushed first to #Umar.but blind makers& salman will target #Umar on weekend.#BBKingUmar .I AM UMAR FAN. pic.twitter.com/4hyvOxCDcf
— Abid patel (@Abidpat49876786) January 2, 2022
ਉਮਰ ਨੇ ਦਿੱਤਾ ਪ੍ਰਤੀਕ ਨੂੰ ਧੱਕਾ
ਟਾਸਕ ਦੌਰਾਨ ਉਮਰ ਰਿਆਜ਼ ਅਤੇ ਪ੍ਰਤੀਕ ਨੇ ਇਕ-ਦੂਜੇ ਨਾਲ ਧੱਕਾ-ਮੁੱਕੀ ਕੀਤੀ। ਇਸ ਦੌਰਾਨ ਰਸ਼ਮੀ ਦੇਸਾਈ ਨੇ ਦਖ਼ਲ ਦਿੱਤਾ ਅਤੇ ਪ੍ਰਤੀਕ ਨੂੰ ਉਮਰ ਰਿਆਜ਼ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ। ਉਹ ਕਹਿੰਦੀ, ''ਦੂਰੋਂ ਗੱਲ ਕਰ ਰਹੀ ਏ।''
ਹੁਣ ਸ਼ੋਅ ਦਾ ਨਵਾਂ ਪ੍ਰੋਮੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ 'ਬਿੱਗ ਬੌਸ' ਪ੍ਰਤੀਯੋਗੀਆਂ ਨੂੰ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਤਾੜਨਾ ਕਰਦੇ ਸੁਣਿਆ ਜਾ ਸਕਦਾ ਹੈ। ਕਲਿੱਪ ਤੋਂ ਲੱਗਦਾ ਹੈ ਕਿ 'ਬਿੱਗ ਬੌਸ' ਉਮਰ ਰਿਆਜ਼ ਨੂੰ ਘਰ ਛੱਡਣ ਲਈ ਕਹਿ ਰਿਹਾ ਹੈ। ਹਾਲਾਂਕਿ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।