ਭਾਰਤੀ ਸਿੰਘ ਨੇ ਉਡਾਇਆ ਪਤੀ ਦੇ ਪਤਲੇ ਲੱਕ ਦਾ ਮਜ਼ਾਕ, ਇਸ ਅਦਾਕਾਰਾ ਨਾਲ ਕਰ ਦਿੱਤੀ ਤੁਲਨਾ

07/30/2022 11:59:16 AM

ਮੁੰਬਈ (ਬਿਊਰੋ)– ਇਸ ਵਾਰ ਦਾ ਵੀਕੈਂਡ ਤੁਸੀਂ ‘ਸਟਾਰ ਪਰਿਵਾਰ’ ਨਾਲ ਮਨਾ ਸਕਦੇ ਹੋ। ਕਾਮੇਡੀਅਨ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਇਸ ਸ਼ੋਅ ’ਚ ਨਜ਼ਰ ਆਉਣ ਵਾਲੇ ਹਨ। ਵੀਕੈਂਡ ਤੁਹਾਡਾ ਖ਼ਾਸ ਇਸ ਲਈ ਮਨ ਸਕਦਾ ਹੈ ਕਿਉਂਕਿ ਰਿਐਲਿਟੀ ਸ਼ੋਅ ’ਚ ਮੁਕਾਬਲੇਬਾਜ਼ ਨਹੀਂ, ਸਗੋਂ ਪਤੀ-ਪਤਨੀ ਆਪਸ ’ਚ ਭਿੜਦੇ ਨਜ਼ਰ ਆਉਣ ਵਾਲੇ ਹਨ। ਪੂਰੇ ਪਰਿਵਾਰ ਨਾਲ ਭਾਰਤੀ ਤੇ ਹਰਸ਼ ਮਸਤੀ ਕਰਦੇ ਦਿਖਾਈ ਦੇਣਗੇ।

ਇਹ ਖ਼ਬਰ ਵੀ ਪੜ੍ਹੋ : ਡਰੇਕ ਨੇ ਸਿੱਧੂ ਮੂਸੇ ਵਾਲਾ ਦੀ ਟੀ-ਸ਼ਰਟ ਪਹਿਨ ਕੇ ਦਿੱਤੀ ਸ਼ੋਅ ਦੌਰਾਨ ਸ਼ਰਧਾਂਜਲੀ, ਵੀਡੀਓ ਵਾਇਰਲ

ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਭਾਰਤੀ ਸਿੰਘ ਪਤੀ ਹਰਸ਼ ਲਿੰਬਾਚੀਆ ਦੇ ਪਤਲੇ ਲੱਕ ਦਾ ਮਜ਼ਾਕ ਉਡਾਉਂਦੀ ਨਜ਼ਰ ਆ ਰਹੀ ਹੈ। ਭਾਰਤੀ ਰੁਪਾਲੀ ਗਾਂਗੁਲੀ ਉਰਫ ਅਨੁਪਮਾ ਦੇ ਲੱਕ ਨਾਲ ਹਰਸ਼ ਦੇ ਲੱਕ ਦੀ ਤੁਲਨਾ ਕਰਦਿਆਂ ਕਹਿੰਦੀ ਹੈ ਕਿ ਇਨ੍ਹਾਂ ਤੋਂ ਵੀ ਪਤਲਾ ਤੁਹਾਡਾ ਲੱਕ ਹੈ।

ਹਰਸ਼ ਇਸ ’ਤੇ ਕਹਿੰਦੇ ਹਨ ਕਿ ਆਪਣਾ ਪਿਆਰ ਪਾਉਣ ਲਈ ਅਨੁਜ ਨੇ 27 ਸਾਲ ਇੰਤਜ਼ਾਰ ਕੀਤਾ ਤੇ ਭਾਰਤੀ ਕਹਿੰਦੀ ਹੈ ਕਿ ਤੁਹਾਡੇ ਕੋਲ ਕਿੰਨਾ ਫ੍ਰੀ ਸਮਾਂ ਹੈ?

 
 
 
 
 
 
 
 
 
 
 
 
 
 
 

A post shared by StarPlus (@starplus)

ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਦੀ ਇਸ ਨਟਖਟ ਬਹਿਸ ’ਤੇ ਰੁਪਾਲੀ ਗਾਂਗੁਲੀ ਜ਼ੋਰ ਨਾਲ ਹੱਸਣ ਲੱਗਦੀ ਹੈ। ਉਹ ਆਪਣਾ ਹਾਸਾ ਰੋਕ ਹੀ ਨਹੀਂ ਪਾਉਂਦੀ। ਮੇਕਰਜ਼ ਨੇ ਇਹ ਵੀਡੀਓ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ’ਚ ਲਿਖਿਆ, ‘‘ਹਾਸੇ ਨਾਲ ਭਰੇ ਐਤਵਾਰ ਲਈ ਹੋ ਜਾਓ ਤਿਆਰ ਕਿਉਂਕਿ ਇਸ ਵਾਰ ਮਨੋਰੰਜਨ ਦਾ ਡੋਜ਼ ਦੇਣ ਆ ਰਹੇ ਹਨ ਭਾਰਤੀ ਤੇ ਹਰਸ਼।’’

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News