ਇਹ ਕੀ! ਬੁੱਢੀ ਹੋ ਗਈ ਭਾਰਤੀ ਸਿੰਘ, ਪਤੀ ਹਰਸ਼ ਲਿੰਬਾਚੀਆ ਨੇ ਵੀਡੀਓ ਕੀਤੀ ਸਾਂਝੀ

Monday, Jul 12, 2021 - 06:57 PM (IST)

ਇਹ ਕੀ! ਬੁੱਢੀ ਹੋ ਗਈ ਭਾਰਤੀ ਸਿੰਘ, ਪਤੀ ਹਰਸ਼ ਲਿੰਬਾਚੀਆ ਨੇ ਵੀਡੀਓ ਕੀਤੀ ਸਾਂਝੀ

ਮੁੰਬਈ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਪ੍ਰਸ਼ੰਸਕਾਂ ਦੇ ਪਸੰਦੀਦਾ ਜੋਡ਼ਿਆਂ ’ਚੋਂ ਇਕ ਹਨ। ਕੁਝ ਸਮਾਂ ਪਹਿਲਾਂ ਦੋਵੇਂ ਡਰੱਗ ਕੇਸ ਕਾਰਨ ਕੰਟਰੋਵਰਸੀ ’ਚ ਰਹੇ ਸਨ ਪਰ ਉਸ ਤੋਂ ਬਾਅਦ ਵੀ ਦੋਵਾਂ ਲਈ ਪ੍ਰਸ਼ੰਸਕਾਂ ਦਾ ਪਿਆਰ ਘਟਿਆ ਨਹੀਂ। ਨਾ ਹੀ ਭਾਰਤੀ ਤੇ ਹਰਸ਼ ਨੇ ਇਸ ਵਿਵਾਦ ’ਚ ਫਸ ਕੇ ਆਪਣੇ ਕੰਮ ਜਾਂ ਸੋਸ਼ਲ ਮੀਡੀਆ ਤੋਂ ਬ੍ਰੇਕ ਲਈ, ਸਗੋਂ ਦੋਵੇਂ ਲਗਾਤਾਰ ਹਰ ਥਾਂ ਐਕਟਿਵ ਹਨ।

ਭਾਰਤੀ ਤੇ ਹਰਸ਼ ਸੋਸ਼ਲ ਮੀਡੀਆ ’ਤੇ ਜ਼ਬਰਦਸਤ ਐਕਟਿਵ ਰਹਿੰਦੇ ਹਨ ਤੇ ਨਿੱਤ ਦਿਨ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕਰਦੇ ਰਹਿੰਦੇ ਹਨ।

 
 
 
 
 
 
 
 
 
 
 
 
 
 
 
 

A post shared by Haarsh Limbachiyaa (@haarshlimbachiyaa30)

ਹਾਲ ਹੀ ’ਚ ਭਾਰਤੀ ਦੇ ਪਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪਤਨੀ ਦੀ ਇਕ ਅਜਿਹੀ ਵੀਡੀਓ ਸਾਂਝੀ ਕੀਤੀ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੇ ਤੁਹਾਨੂੰ ਆਪਣੀਆਂ ਅੱਖਾਂ ’ਤੇ ਯਕੀਨ ਨਹੀਂ ਹੋਵੇਗਾ।

ਦਰਅਸਲ ਹਰਸ਼ ਨੇ ਇੰਸਟਾ ’ਤੇ ਜੋ ਵੀਡੀਓ ਸ਼ੇਅਰ ਕੀਤੀ ਹੈ ਉਸ ’ਚ ਭਾਰਤੀ ਆਪਣੀ ਉਮਰ ਤੋਂ ਕਿਤੇ ਜ਼ਿਆਦਾ ਬੁੱਢੀ ਨਜ਼ਰ ਆ ਰਹੀ ਹੈ। ਵੀਡੀਓ ’ਚ ਭਾਰਤੀ ਦੇ ਅਗਲੇ ਵਾਲ ਪੂੁਰੀ ਤਰ੍ਹਾਂ ਚਿੱਟੇ ਨਜ਼ਰ ਆ ਰਹੇ ਹਨ ਤੇ ਚਿਹਰੇ ’ਤੇ ਕਾਫੀ ਝੁਰਡ਼ੀਆਂ ਹਨ। ਕਾਮੇਡੀਅਨ ਦਾ ਰੂਪ ਇੰਨਾ ਬਦਲਿਆ ਹੋਇਆ ਹੈ ਕਿ ਤੁਸੀਂ ਵੀ ਧੋਖਾ ਖਾ ਸਕਦੇ ਹੋ ਕਿ ਇਹ ਭਾਰਤੀ ਹੈ ਜਾਂ ਕੋਈ ਹੋਰ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News