ਪੂਨਮ ਪਾਂਡੇ ਤੋਂ ਪਹਿਲਾਂ 90 ਦੇ ਦਹਾਕੇ ਦੀ ਇਹ ਮਸ਼ਹੂਰ ਅਦਾਕਾਰਾ ਕਰ ਚੁੱਕੀ ਹੈ ਆਪਣੀ ਮੌਤ ਦਾ ਝੂਠਾ ਨਾਟਕ

02/06/2024 11:35:03 AM

ਮੁੰਬਈ (ਬਿਊਰੋ)– ਕੀ ਕੋਈ ਆਪਣੀ ਮੌਤ ਦਾ ਝੂਠਾ ਨਾਟਕ ਕਰ ਸਕਦਾ ਹੈ? ਇਹ ਗੱਲ ਸੋਚਣ ’ਚ ਵੀ ਅਜੀਬ ਲੱਗਦੀ ਹੈ ਪਰ ਗਲੈਮਰ ਦੀ ਦੁਨੀਆ ’ਚ ਹੁਣ ਆਪਣੀ ਮੌਤ ਦਾ ਝੂਠਾ ਨਾਟਕ ਕਰਨਾ ਆਮ ਗੱਲ ਹੋ ਗਈ ਹੈ। ਹਾਲ ਹੀ ’ਚ ਮਾਡਲ ਤੇ ਅਦਾਕਾਰਾ ਪੂਨਮ ਪਾਂਡੇ ਨੇ ਸਰਵਾਈਕਲ ਕੈਂਸਰ ਜਾਗਰੂਕਤਾ ਦੇ ਨਾਮ ’ਤੇ ਆਪਣੀ ਮੌਤ ਦਾ ਝੂਠਾ ਨਾਟਕ ਕੀਤਾ। ਆਮ ਲੋਕਾਂ ਤੋਂ ਲੈ ਕੇ ਸਿਤਾਰੇ ਤੱਕ ਪੂਨਮ ਪਾਂਡੇ ਦੀ ਇਸ ਹਰਕਤ ਤੋਂ ਨਾਰਾਜ਼ ਹਨ। ਹਰ ਕੋਈ ਉਸ ਨੂੰ ਖ਼ਰੀਆਂ-ਖ਼ਰੀਆਂ ਸੁਣਾ ਰਿਹਾ ਹੈ।

ਇਹ ਹਸੀਨਾ ਵੀ ਕਰ ਚੁੱਕੀ ਹੈ ਮੌਤ ਦਾ ਝੂਠਾ ਨਾਟਕ
ਕੀ ਤੁਸੀਂ ਜਾਣਦੇ ਹੋ ਕਿ ਪੂਨਮ ਪਾਂਡੇ ਪਹਿਲੀ ਅਦਾਕਾਰਾ ਨਹੀਂ ਹੈ, ਜਿਸ ਨੇ ਆਪਣੀ ਮੌਤ ਦਾ ਝੂਠਾ ਨਾਟਕ ਕੀਤਾ ਹੈ, ਸਗੋਂ ਉਸ ਤੋਂ ਪਹਿਲਾਂ 90 ਦੇ ਦਹਾਕੇ ਦੀ ਮਸ਼ਹੂਰ ਬਾਲੀਵੁੱਡ ਹਸੀਨਾ ਨੇ ਵੀ ਆਪਣੀ ਮੌਤ ਦਾ ਝੂਠਾ ਨਾਟਕ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਇਹ ਅਦਾਕਾਰਾ ਕੋਈ ਹੋਰ ਨਹੀਂ, ਸਗੋਂ ਮਨੀਸ਼ਾ ਕੋਇਰਾਲਾ ਹੈ।

ਜੀ ਹਾਂ, ਸਾਲ 1995 ’ਚ ਆਪਣੀ ਫ਼ਿਲਮ ਨੂੰ ਹਿੱਟ ਬਣਾਉਣ ਲਈ ਮਨੀਸ਼ਾ ਕੋਇਰਾਲਾ ਨੇ ਆਪਣੀ ਮੌਤ ਦੀ ਝੂਠੀ ਖ਼ਬਰ ਫੈਲਾਉਣ ਦੀ ਚਾਲ ਅਜ਼ਮਾਈ ਸੀ। ਇਸ ਫ਼ਿਲਮ ਦਾ ਨਾਂ ‘ਕ੍ਰਿਮੀਨਲ’ ਸੀ, ਜਿਸ ਦਾ ਨਿਰਦੇਸ਼ਨ ਮਹੇਸ਼ ਭੱਟ ਨੇ ਕੀਤਾ ਸੀ। ਖ਼ਬਰਾਂ ਮੁਤਾਬਕ ਫ਼ਿਲਮ ਨੂੰ ਲੈ ਕੇ ਦਰਸ਼ਕਾਂ ’ਚ ਚਰਚਾ ਪੈਦਾ ਕਰਨ ਲਈ ਮਹੇਸ਼ ਭੱਟ ਨੇ ਮਨੀਸ਼ਾ ਕੋਇਰਾਲਾ ਦੀ ਮੌਤ ਦੀ ਖ਼ਬਰ ਉਸ ਦੀ ਤਸਵੀਰ ਸਮੇਤ ਅਖ਼ਬਾਰ ’ਚ ਪ੍ਰਕਾਸ਼ਿਤ ਕੀਤੀ ਸੀ ਕਿਉਂਕਿ ਉਹ ‘ਕ੍ਰਿਮੀਨਲ’ ਫ਼ਿਲਮ ਦੀ ਮੁੱਖ ਅਦਾਕਾਰਾ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀਆਂ ਜੜ੍ਹਾਂ ਨਾਲ ਜੁੜੀ ਐਕਸ਼ਨ ਫ਼ਿਲਮ ਹੈ ‘ਖਿਡਾਰੀ’ : ਗੁਰਨਾਮ ਭੁੱਲਰ

ਮੁਸ਼ਕਿਲ ’ਚ ਫਸੀ ਸੀ ਟੀਮ
ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਮਨੀਸ਼ਾ ਦੀ ਮੌਤ ਦੀ ਖ਼ਬਰ ਝੂਠੀ ਹੈ ਤਾਂ ਉਸ ਸਮੇਂ ਵੀ ਕਾਫ਼ੀ ਹੰਗਾਮਾ ਹੋਇਆ। ਲੋਕਾਂ ਨੇ ਇਸ ਪਬਲੀਸਿਟੀ ਸਟੰਟ ਨੂੰ ਘਟੀਆ ਦੱਸਿਆ। ਕਈ ਰਿਪੋਰਟਾਂ ’ਚ ਇਹ ਵੀ ਦਾਅਵਾ ਕੀਤਾ ਗਿਆ ਕਿ ਇਸ ਨਾਟਕ ਤੋਂ ਬਾਅਦ ਫ਼ਿਲਮ ਨਿਰਮਾਤਾ ਦੇ ਖ਼ਿਲਾਫ਼ ਐੱਫ. ਆਈ. ਆਰ. ਵੀ ਦਰਜ ਕੀਤੀ ਗਈ ਸੀ।

ਮੌਤ ਦਾ ਨਾਟਕ ਕਰਨ ’ਤੇ ਟਰੋਲ ਹੋ ਰਹੀ ਪੂਨਮ ਪਾਂਡੇ
ਜੇਕਰ ਦੇਖਿਆ ਜਾਵੇ ਤਾਂ ਹੁਣ ਸਾਲਾਂ ਬਾਅਦ ਪੂਨਮ ਪਾਂਡੇ ਨੇ ਵੀ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਮੌਤ ਵਰਗੇ ਸੰਵੇਦਨਸ਼ੀਲ ਵਿਸ਼ੇ ਦਾ ਸਹਾਰਾ ਲਿਆ ਹੈ। 1 ਫਰਵਰੀ ਨੂੰ ਪੂਨਮ ਪਾਂਡੇ ਦੀ ਟੀਮ ਨੇ ਇਕ ਪੋਸਟ ਸ਼ੇਅਰ ਕੀਤੀ ਤੇ ਦੱਸਿਆ ਕਿ 32 ਸਾਲਾ ਅਦਾਕਾਰਾ ਦੀ ਸਰਵਾਈਕਲ ਕੈਂਸਰ ਕਾਰਨ ਮੌਤ ਹੋ ਗਈ ਹੈ। ਅਦਾਕਾਰਾ ਦੀ ਮੌਤ ਦੀ ਖ਼ਬਰ ਨੇ ਲੱਖਾਂ ਦਿਲ ਤੋੜ ਦਿੱਤੇ। ਹਰ ਕੋਈ ਸਦਮੇ ’ਚ ਸੀ।

ਫਿਰ 2 ਫਰਵਰੀ ਨੂੰ ਪੂਨਮ ਨੇ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਕਿਹਾ ਕਿ ਉਹ ਜ਼ਿੰਦਾ ਹੈ। ਉਹ ਸਿਰਫ਼ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਫੈਲਾਉਣਾ ਚਾਹੁੰਦੀ ਸੀ। ਹੁਣ ਤੱਕ ਪੂਨਮ ਨੂੰ ਮੌਤ ਦਾ ਡਰਾਮਾ ਰਚਣ ਕਾਰਨ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਵਿਰੁੱਧ ਕਈ ਐੱਫ. ਆਈ. ਆਰਜ਼ ਵੀ ਦਰਜ ਹੋ ਚੁੱਕੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh