ਬੀ ਪਰਾਕ ਦੇ ਘਰ ਗੂੰਜਣਗੀਆਂ ਨੰਨ੍ਹੇ ਮਹਿਮਾਨ ਦੀਆਂ ਕਿੱਲਕਾਰੀਆਂ, ਪਤਨੀ ਨੇ ਫਲਾਂਟ ਕੀਤਾ 'ਬੇਬੀ ਬੰਪ'

6/24/2020 9:55:33 AM

ਜਲੰਧਰ (ਬਿਊਰੋ) — ਸੰਗੀਤ ਜਗਤ ਦੇ ਨਾਮੀ ਗਾਇਕ ਤੇ ਸੰਗੀਤਕਾਰ ਬੀ ਪਰਾਕ ਤੇ ਪਤਨੀ ਮੀਰਾ ਦੇ ਘਰ ਨੰਨ੍ਹੇ ਮਹਿਮਾਨ ਦੀਆਂ ਕਿੱਲਕਾਰੀਆਂ ਗੂੰਜਣ ਵਾਲੀਆਂ ਹਨ। ਹਾਲ ਹੀ 'ਚ ਬੀ ਪਰਾਕ ਨੇ ਇਹ ਖੁਸ਼ਖ਼ਬਰੀ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ਦੇ ਜਰੀਏ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੀ ਪਤਨੀ ਨਾਲ ਇਕ ਤਸਵੀਰ ਸਾਂਝੀ ਹੈ, ਜਿਸ ਦੇ ਨਾਲ ਹੀ ਮੀਰਾ ਨੇ ਬੇਬੀ ਬੰਪ ਵੀ ਫਲਾਂਟ ਕੀਤਾ ਹੈ। ਇਸ ਤਸਵੀਰ ਦੀ ਕੈਪਸ਼ਨ 'ਚ ਬੀ ਪਰਾਕ ਨੇ ਲਿਖਿਆ, 'Hey Baby Mommy Daddy Is Waiting For Uh! 😍😍♥️♥️#BlessingOnTheWay #IGotUs Thankuu #Meeru💋💋Gorgeous Mommy Hot Daddy😜#BPraak'।
PunjabKesari
ਦੱਸ ਦਈਏ ਕਿ ਬੀ ਪਰਾਕ ਤੇ ਮੀਰਾ ਪਿਛਲੇ ਸਾਲ ਅਪ੍ਰੈਲ 'ਚ ਕਰਵਾਇਆ ਸੀ। ਇਸ ਦੌਰਾਨ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸਨ। ਬੀ ਪਰਾਕ ਤੇ ਮੀਰਾ ਦੇ ਵਿਆਹ 'ਚ ਕਈ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ, ਜਿਨ੍ਹਾਂ 'ਚ ਜੱਸੀ ਗਿੱਲ, ਬੱਬਲ ਰਾਏ, ਪ੍ਰਭ ਗਿੱਲ ਵਰਗੇ ਸਿਤਾਰੇ ਪਹੁੰਚੇ ਸਨ। 3 ਅਪ੍ਰੈਲ ਨੂੰ ਬੀ ਪਰਾਕ ਤੇ ਮੀਰਾ ਦੀ ਰਿੰਗ ਸੈਰੇਮਨੀ ਹੋਈ ਸੀ, ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ।

 
 
 
 
 
 
 
 
 
 
 
 
 
 

Hey Baby Mommy Daddy Is Waiting For Uh! 😍😍♥️♥️#BlessingOnTheWay #IGotUs Thankuu #Meeru💋💋Gorgeous Mommy Hot Daddy😜#BPraak

A post shared by B PRAAK(HIS HIGHNESS) (@bpraak) on Jun 23, 2020 at 6:23am PDT

ਜੇ ਗੱਲ ਕਰੀਏ ਬੀ ਪਰਾਕ ਦੇ ਵਰਕ ਫਰੰਟ ਦੀ ਤਾਂ ਉਹ 'ਮਨ ਭਰਿਆ', 'ਜੰਨਤ', 'ਮਸਤਾਨੀ', 'ਰੱਬਾ ਵੇ', 'ਕੁਝ ਭੀ ਹੋ ਜਾਏ' ਅਤੇ 'ਸ਼ੁਕਰੀਆ' ਵਰਗੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਬੀ ਪਰਾਕ ਆਪਣੀ ਦਮਦਾਰ ਆਵਾਜ਼ ਦਾ ਜਾਦੂ ਸਿਰਫ਼ ਪੰਜਾਬੀ ਫ਼ਿਲਮ ਉਦਯੋਗ 'ਚ ਹੀ ਨਹੀਂ ਸਗੋਂ ਬਾਲੀਵੁੱਡ ਫ਼ਿਲਮਾਂ 'ਚ ਬਿਖੇਰ ਚੁੱਕੇ ਹਨ।
Image may contain: 4 peopleਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita