ਸੁਰੱਖਿਅਤ ਇੰਟਰਨੈੱਟ ਦਿਵਸ ’ਤੇ ਯੂਨੀਸੇਫ਼ ਇੰਡੀਆ ਨਾਲ ਜੁੜੇ ਆਯੁਸ਼ਮਾਨ ਖੁਰਾਣਾ

Wednesday, Feb 12, 2025 - 04:44 PM (IST)

ਸੁਰੱਖਿਅਤ ਇੰਟਰਨੈੱਟ ਦਿਵਸ ’ਤੇ ਯੂਨੀਸੇਫ਼ ਇੰਡੀਆ ਨਾਲ ਜੁੜੇ ਆਯੁਸ਼ਮਾਨ ਖੁਰਾਣਾ

ਮੁੰਬਈ- ਸੁਰੱਖਿਅਤ ਇੰਟਰਨੈੱਟ ਦਿਵਸ ਮੌਕੇ ਯੂਨੀਸੇਫ ਇੰਡੀਆ ਦੇ ਰਾਸ਼ਟਰੀ ਬਰਾਂਡ ਅੰਬੈਸਡਰ ਅਤੇ ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਣਾ ਨੇ ਬੱਚਿਆਂ ਅਤੇ ਨੌਜਵਾਨਾ ਨੂੰ ਡਿਜੀਟਲ ਦੁਨੀਆ ਵਿਚ ਸੁਰੱਖਿਅਤ ਰਹਿਣ ਲਈ ਜਾਗਰੂਕ ਕਰਨ ਦਾ ਬੀੜਾ ਚੁੱਕਿਆ। ਇੰਟਰਨੈਟ ਦੀ ਵਧਦੀ ਵਰਤੋਂ ਨੂੰ ਦੇਖਦੇ ਹੋਏ ਇਹ ਪਹਿਲ ਆਨਲਾਈਨ ਸੁਰੱਖਿਆ ਦੇ ਮਹੱਤਵ ਨੂੰ ਸਮਝਾਉਣ ਅਤੇ ਬੱਚਿਆਂ ਨੂੰ ਸਾਈਬਰ ਖੱਤਰ‌ਿਆਂ ਤੋਂ ਬਚਾਉਣ ਲਈ ਕੀਤੀ ਗਈ। ਬੱਚਿਆਂ ਦੇ ਅਧਿਕਾਰਾਂ ਅਤੇ ਡਿਜੀਟਲ ਵੈਲਬੀਇੰਗ ਦੇ ਮਜ਼ਬੂਤ ਸਮਰਥਕ ਆਯੁਸ਼ਮਾਨ ਨੇ ਯੂਨੀਸੇਫ ਇੰਡੀਆ ਅਤੇ ਬਾਲ ਅਧਿਕਾਰ ਸੰਗਠਨ ਕੇਂਦਰ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ- ਮਸ਼ਹੂਰ INFLUNCER ਅਪੂਰਵਾ ਮੁਖੀਜਾ ਪੁੱਜੀ ਪੁਲਸ ਸਟੇਸ਼ਨ, ਜਾਣੋ ਕੀ ਹੈ ਮਾਮਲਾ

ਇਥੇ ਉਸ ਨੇ ਬੱਚਿਆਂ ਨਾਲ ਡਿਜਟਲ ਸੁਰੱਖਿਆ ’ਤੇ ਮਜ਼ੇਦਾਰ ਅਤੇ ਸਿੱਖਿਆਦਾਇਕ ਖੇਡਾਂ ਖੇਡੀਆਂ, ਜਿਸ ਨਾਲ ਬੱਚਿਆਂ ਨੂੰ ਇੰਟਰਨੈੱਟ ਸੁਰੱਖਿਆ ਬਾਰੇ ਜਾਗਰੂਕ ਕੀਤਾ ਗਿਆ। ਇੰਟਰਨੈਟ ਦੀ ਸੁਰੱਖਿਅਤ ਦੁਨੀਆ ’ਤੇ ਗੱਲ ਕਰਦੇ ਹੋਏ ਆਯੁਸ਼ਮਾਨ ਨੇ ਕਿਹਾ, ‘‘ਅੱਜ ਦੇ ਸਮੇਂ ਵਿਚ 5-6 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਇੰਟਰਨੈੱਟ ਦੀ ਵਰਤੋਂ ਕਰ ਰਿਹਾ ਹੈ। ਅਜਿਹੇ ਵਿਚ ਇੰਟਰਨੈੱਟ ਦੀ ਪਹਿਲੀ ਵਾਰ ਵਰਤੋਂ ਕਰਨ ਵਾਲੇ ਬੱਚਿਆਂ ਨੂੰ ਇਸ ਦੇ ਖੱਤਰ‌ਿਆਂ ਅਤੇ ਇਸ ਤੋਂ ਬਚਣ ਦੇ ਤਰੀਕਿਆਂ ਬਾਰੇ ਸਿੱਖਿਅਤ ਕਰਨਾ ਬੇਹੱਦ ਜ਼ਰੂਰੀ ਹੈ। ਮੈਂ ਯੂਨੀਸੇਫ ਦੇ ਨਾਲ ‘ਪ੍ਰਤਯੇਕ’ ਦਾ ਦੌਰਾ ਕੀਤਾ, ਜਿੱਥੇ ਮੈਂ ਬੱਚਿਆਂ ਨਾਲ ਇੰਟਰਨੈੱਟ ਸੁਰੱਖਿਆ ਦੇ ਕੁਝ ਅਹਿਮ ਨਿਯਮ ਸਿੱਖੇ।’

ਇਹ ਵੀ ਪੜ੍ਹੋ- 32 ਸਾਲਾਂ ਫੈਸ਼ਨ ਡਿਜ਼ਾਈਨਰ ਦਾ ਹੋਇਆ ਦਿਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ

’ਵਰਸੋਵਾ ਜੇਟੀ ’ਚ ਅਦਾਕਾਰਾ ਸ਼੍ਰੀਆ ਸਰਨ ਨੂੰ ਦੇਖਿਆ ਗਿਆ। ਖ਼ਬਰਾਂ ਮੁਤਾਬਕ ਸ਼੍ਰੀਆ ਸਰਨ ਫਿਲਮ ਨਿਰਮਾਤਾ ਕਾਰਤਿਕ ਸੁੱਬਾਰਾਜ ਵੱਲੋਂ ਨਿਰਦੇਸ਼ਿਤ ਫਿਲਮ ‘ਸੂਰੀਆ 44’ ਨਾਲ ਜੁੜ ਗਈ ਹੈ। ਆਖਰੀ ਵਾਰ ਸ਼੍ਰੀਆ ਸਰਨ 2024 ਦੀ ਹਿੰਦੀ ਵੈੱਬ ਸੀਰੀਜ਼ ‘ਸ਼ੋਅ ਟਾਈਮ’ ’ਚ ਨਜ਼ਰ ਆਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News