ਡਰੱਗਸ ਮਾਮਲਾ : ਐੱਨ. ਸੀ. ਬੀ. ਸਾਹਮਣੇ ਮੁੜ ਪੇਸ਼ ਹੋਏ ਆਰੀਅਨ ਖ਼ਾਨ

11/20/2021 10:19:18 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਹਾਈ ਕੋਰਟ ਦੇ ਨਿਰਦੇਸ਼ਾਂ ਤਹਿਤ ਕਰੂਜ਼ ਡਰੱਗਜ਼ ਮਾਮਲੇ ’ਚ ਸ਼ੁੱਕਰਵਾਰ ਨੂੰ ਮੁੜ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੇ ਅਧਿਕਾਰੀਆਂ ਸਾਹਮਣੇ ਹਾਜ਼ਰ ਹੋਏ।

ਸੂਤਰਾਂ ਨੇ ਦੱਸਿਆ ਕਿ ਆਰੀਅਨ ਲਗਭਗ ਡੇਢ ਵਜੇ ਦੱਖਣੀ ਮੁੰਬਈ ਸਥਿਤ ਐੱਨ. ਸੀ. ਬੀ. ਦਫ਼ਤਰ ਪੁੱਜੇ ਤੇ 10 ਮਿੰਟਾਂ ਅੰਦਰ ਉਥੋਂ ਚਲੇ ਗਏ। ਕਰੂਜ਼ ਡਰੱਗਜ਼ ਮਾਮਲੇ ’ਚ ਐੱਨ. ਸੀ. ਬੀ. ਸਾਹਮਣੇ ਇਹ ਆਰੀਅਨ ਦੀ ਤੀਜੀ ਹਫ਼ਤਾਵਾਰੀ ਹਾਜ਼ਰੀ ਸੀ।

ਇਹ ਖ਼ਬਰ ਵੀ ਪੜ੍ਹੋ : ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ’ਤੇ ਪੰਜਾਬੀ ਕਲਾਕਾਰ ਖ਼ੁਸ਼, ਪੋਸਟਾਂ ਪਾ ਕੇ ਬਿਆਨ ਕੀਤੇ ਜਜ਼ਬਾਤ

ਸੂਤਰਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਐੱਨ. ਸੀ. ਬੀ. ਦਫ਼ਤਰ ’ਚ ਹਾਜ਼ਰ ਹੋਣ ਤੋਂ ਬਾਅਦ ਆਰੀਅਨ ਦਿੱਲੀ ਐੱਸ. ਆਈ. ਟੀ. ਦੇ ਸਾਹਮਣੇ ਵੀ ਪੇਸ਼ ਹੋਏ ਸਨ, ਜੋ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਕਰੂਜ਼ ਡਰੱਗਜ਼ ਮਾਮਲੇ ’ਚ ਦੋ ਅਕਤੂਬਰ ਨੂੰ ਐੱਨ. ਸੀ. ਬੀ. ਵਲੋਂ ਗ੍ਰਿਫ਼ਤਾਰ ਕੀਤੇ ਗਏ ਆਰੀਅਨ ਨੂੰ ਬੰਬੇ ਹਾਈ ਕੋਰਟ ਨੇ ਬਾਸ਼ਰਤ ਜ਼ਮਾਨਤ ਦਿੱਤੀ ਸੀ। ਜ਼ਮਾਨਤ ਲਈ ਹਾਈ ਕੋਰਟ ਵਲੋਂ ਲਗਾਈਆਂ 14 ਸ਼ਰਤਾਂ ’ਚੋਂ ਇਕ ਸ਼ਰਤ ਹਫ਼ਤਾਵਾਰੀ ਹਾਜ਼ਰੀ ਦੀ ਵੀ ਹੈ। ਇਸ ਮੁਤਾਬਕ ਹੀ ਆਰੀਅਨ ਸ਼ੁੱਕਰਵਾਰ ਦੁਪਹਿਰ ਨੂੰ ਐੱਨ. ਸੀ. ਬੀ. ਦਫ਼ਤਰ ਪੁੱਜੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News