ਵਿਆਹ ਤੋਂ ਅੱਠ ਸਾਲ ਬਾਅਦ ਮਾਂ ਬਣੀ ਅਨਿਤਾ ਹਸਨੰਦਾਨੀ, ਪੁੱਤਰ ਨੂੰ ਦਿੱਤਾ ਜਨਮ

Wednesday, Feb 10, 2021 - 01:00 PM (IST)

ਵਿਆਹ ਤੋਂ ਅੱਠ ਸਾਲ ਬਾਅਦ ਮਾਂ ਬਣੀ ਅਨਿਤਾ ਹਸਨੰਦਾਨੀ, ਪੁੱਤਰ ਨੂੰ ਦਿੱਤਾ ਜਨਮ

ਮੁੰਬਈ: ਟੀ.ਵੀ. ਅਦਾਕਾਰਾ ਅਨਿਤਾ ਹਸਨੰਦਾਨੀ ਮਾਂ ਬਣ ਗਈ ਹੈ ਅਨਿਤਾ ਨੇ 9 ਫਰਵਰੀ ਨੂੰ ਪੁੱਤਰ ਨੂੰ ਜਨਮ ਦਿੱਤਾ। ਇਸ ਦੀ ਜਾਣਕਾਰੀ ਅਨਿਤਾ ਹਸਨੰਦਾਨੀ ਦੇ ਪਤੀ ਰੋਹਿਤ ਨੇ ਆਪਣੇ ਇੰਸਟਾਗ੍ਰਾਮ ’ਤੇ ਦਿੱਤੀ। ਰੋਹਿਤ ਨੇ ਅਨਿਤਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ’ਚ ਦੱਸਿਆ ਹੈ ਕਿ ਪੁੱਤਰ ਦਾ ਜਨਮ ਹੋਇਆ ਹੈ। ਇਸ ਤਸਵੀਰ ’ਚ ਰੋਹਿਤ ਪਤਨੀ ਅਨਿਤਾ ਨੂੰ ਕਿੱਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ’ਤੇ ਜਿਵੇਂ ਹੀ ਰੋਹਿਤ ਨੇ ਖ਼ੁਸ਼ਖ਼ਬਰੀ ਸਾਂਝੀ ਕੀਤੀ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਵਧਾਈ ਦੇਣ ਲੱਗੇ। 

PunjabKesari
ਤੁਹਾਨੂੰ ਦੱਸ ਦੇਈਏ ਕਿ ਅਨਿਤਾ ਨੇ 39 ਸਾਲ ਦੀ ਉਮਰ ’ਚ ਬੇਟੇ ਨੂੰ ਜਨਮ ਦਿੱਤਾ ਹੈ। ਇਹ ਜੋੜਾ ਆਪਣੇ ਵਿਆਹ ਤੋਂ 8 ਸਾਲ ਬਾਅਦ ਮਾਤਾ-ਪਿਤਾ ਬਣਿਆ ਹੈ। ਰੋਹਿਤ ਰੈੱਡੀ ਅਤੇ ਅਨਿਤਾ ਦਾ ਵਿਆਹ 14 ਅਕਤੂਬਰ 2013 ਨੂੰ ਹੋਇਆ ਸੀ। 

PunjabKesari
ਅਨਿਤਾ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਸਭ ਤੋਂ ਮਸ਼ਹੂਰ ਟੀ.ਵੀ. ਅਭਿਨੇਤੀਆਂ ’ਚੋਂ ਇਕ ਮੰਨਿਆ ਜਾਂਦਾ ਹੈ ਜੋ ਲਗਭਗ ਇਕ ਦਹਾਕੇ ਤੋਂ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰ ਰਹੀ ਹੈ। ਅਨਿਤਾ ‘ਨਾਗਿਨ 3’, ‘ਯੇ ਹੈ ਮਹੋਬਤੇ’, ‘ਕਯਾ ਦਿਲ ਮੇ ਹੈ’ ਵਰਗੇ ਕਈ ਟੀ.ਵੀ. ਸੀਰੀਅਲਾਂ ’ਚ ਮੁੱਖ ਭੂਮਿਕਾ ਨਿਭਾ ਚੁੱਕੀ ਹੈ। 

PunjabKesari

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।

 


author

Aarti dhillon

Content Editor

Related News