‘ਐਨੀਮਲ’ ਨੇ 900 ਕਰੋੜ ਦੇ ਕਲੱਬ ’ਚ ਸ਼ਾਮਲ ਹੋਣ ਲਈ ਵਧਾਏ ਕਦਮ, ਹੁਣ ਤਕ ਕਿੰਨੀ ਇੰਨੀ ਕਲੈਕਸ਼ਨ

12/18/2023 2:33:54 PM

ਐਂਟਰਟੇਨਮੈਂਟ ਡੈਸਕ– ਬਾਲੀਵੁੱਡ ਫ਼ਿਲਮ ‘ਐਨੀਮਲ’ ਦੀ ਕਮਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਫ਼ਿਲਮ ਨੇ ਦੁਨੀਆ ਭਰ ’ਚ ਕਮਾਈ ਦੇ ਮਾਮਲੇ ’ਚ ਧੁੰਮਾਂ ਪਾ ਦਿੱਤੀਆਂ ਹਨ।

ਸਿਰਫ਼ 17 ਦਿਨਾਂ ਅੰਦਰ ‘ਐਨੀਮਲ’ ਨੇ 835.9 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਫ਼ਿਲਮ ਨੇ 900 ਕਰੋੜ ਰੁਪਏ ਦੇ ਕਲੱਬ ’ਚ ਸ਼ਾਮਲ ਹੋਣ ਲਈ ਆਪਣੇ ਕਦਮ ਵਧਾ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ੂਟਿੰਗ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਵਰੁਣ ਧਵਨ, ਸੁੱਜੇ ਪੈਰ ਦੀ ਤਸਵੀਰ ਸਾਂਝੀ ਕਰ ਦੱਸਿਆ ਹਾਲ

ਵੱਡੀ ਗੱਲ ਇਹ ਹੈ ਕਿ ‘ਐਨੀਮਲ’ ਕੈਨੇਡਾ ਤੇ ਆਸਟ੍ਰੇਲੀਆ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਬਣ ਗਈ ਹੈ।

ਦੱਸ ਦੇਈਏ ਕਿ ‘ਐਨੀਮਲ’ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫ਼ਿਲਮਾਂ ਦੀ ਲਿਸਟ ’ਚ ਨੌਵੇਂ ਨੰਬਰ ’ਤੇ ਹੈ।

PunjabKesari

ਉਥੇ ਇਸ ਸਾਲ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫ਼ਿਲਮਾਂ ਦੀ ਲਿਸਟ ’ਚ ‘ਐਨੀਮਲ’ ਤੀਜੇ ਨੰਬਰ ’ਤੇ ਹੈ। ਪਹਿਲੇ ਨੰਬਰ ’ਤੇ ਸ਼ਾਹਰੁਖ ਖ਼ਾਨ ਦੀ ‘ਜਵਾਨ’ ਤੇ ਦੂਜੇ ਨੰਬਰ ’ਤੇ ‘ਪਠਾਨ’ ਫ਼ਿਲਮ ਕਾਬਜ਼ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਡਾ ‘ਐਨੀਮਲ’ ਫ਼ਿਲਮ ਨੂੰ ਲੈ ਕੇ ਕੀ ਰੀਵਿਊ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News