ਵੱਡੀ ਖ਼ਬਰ : ਪ੍ਰਸਿੱਧ ਅਦਾਕਾਰ ਅਮਿਤਾਭ ਬੱਚਨ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ

03/15/2024 1:42:50 PM

ਮੁੰਬਈ (ਬਿਊਰੋ) : ਇਸ ਵੇਲੇ ਬਾਲੀਵੁੱਡ ਦੇ ਬਾਦਸ਼ਾਹ ਅਮਿਤਾਭ ਬੱਚਨ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰਾਂ ਹਨ ਕਿ ਬਿੱਗ ਬੀ ਦੀ ਤਬੀਅਤ ਕਾਫ਼ੀ ਖ਼ਰਾਬ ਦੱਸੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਦੀ ਐਂਜੀਓਪਲਾਸਟੀ ਕੀਤੀ ਗਈ ਹੈ। 

ਇਹ ਖ਼ਬਰ ਵੀ ਪੜੋ - ਅਦਾਕਾਰ ਕਰਮਜੀਤ ਅਨਮੋਲ ਖੇਡਣਗੇ ਸਿਆਸੀ ਪਾਰੀ, ਲੋਕ ਸਭਾ ਚੋਣਾਂ 'ਚ ਇਸ ਹਲਕੇ ਤੋਂ ਲੜਨਗੇ ਚੋਣ

ਖ਼ਬਰਾਂ ਮੁਤਾਬਕ, ਬਿੱਗ ਬੀ ਨੂੰ ਸਖ਼ਤ ਸੁਰੱਖਿਆ ਵਿਚਕਾਰ ਅੱਜ ਤੜਕੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਨੇ ਦੁਪਹਿਰ ਨੂੰ ਐਕਸ (ਟਵਿੱਟਰ) 'ਤੇ ਪੋਸਟ ਕੀਤੀ, ਜਿਸ 'ਚ ਲਿਖਿਆ- 'ਹਮੇਸ਼ਾ ਸ਼ੁਕਰਗੁਜ਼ਾਰ'। ਸਰਜਰੀ ਤੋਂ ਬਾਅਦ ਅਮਿਤਾਭ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਫੈਨਜ਼ ਦਾ ਧੰਨਵਾਦ ਕੀਤਾ।

ਜਲਸਾ ਦੇ ਬਾਹਰ ਪ੍ਰਸ਼ੰਸਕਾਂ ਨੂੰ ਮਿਲੇ ਅਮਿਤਾਭ 
ਦੱਸ ਦੇਈਏ ਕਿ ਅਮਿਤਾਭ ਬੱਚਨ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਉਨ੍ਹਾਂ ਨੂੰ ਮਿਲਣ ਲਈ ਬਿੱਗ ਬੀ ਦੇ ਘਰ ਦੇ ਬਾਹਰ ਪ੍ਰਸ਼ੰਸਕਾਂ ਦੀ ਭੀੜ ਲੱਗੀ ਹੋਈ ਹੈ। ਅਮਿਤਾਭ ਬੱਚਨ ਵੀ ਹਰ ਐਤਵਾਰ ਆਪਣੇ ਘਰ ਜਲਸਾ ਦੇ ਬਾਹਰ ਪ੍ਰਸ਼ੰਸਕਾਂ ਨੂੰ ਮਿਲਦੇ ਹਨ। ਕੱਲ੍ਹ ਅਮਿਤਾਭ ਬੱਚਨ ਨੇ ਪ੍ਰਸ਼ੰਸਕਾਂ ਨੂੰ ਮਿਲਣ ਦੀਆਂ ਇਹ ਤਸਵੀਰਾਂ ਆਪਣੇ ਐਕਸ ਅਕਾਊਂਟ 'ਤੇ ਸ਼ੇਅਰ ਕੀਤੀਆਂ ਸਨ। ਇਸ ਦੇ ਨਾਲ ਹੀ ਬਿੱਗ ਬੀ ਨੇ ਲਿਖਿਆ ਸੀ 'ਹਮਬਲਡ ਬਿਓਂਡ'।

ਅਮਿਤਾਭ ਬੱਚਨ ਦੀਆਂ ਆਉਣ ਵਾਲੀਆਂ ਫ਼ਿਲਮਾਂ
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਕੋਲ ਕਈ ਪ੍ਰੋਜੈਕਟ ਹਨ। ਉਹ ਜਲਦ ਹੀ ਪ੍ਰਭਾਸ ਅਤੇ ਦੀਪਿਕਾ ਪਾਦੂਕੋਣ ਸਟਾਰਰ ਮੋਸਟ ਅਵੇਟਿਡ ਫ਼ਿਲਮ 'ਕਲਕੀ 2898' 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਬਿੱਗ ਬੀ ਦੀ ਆਖਰੀ ਰਿਲੀਜ਼ ਟਾਈਗਰ ਸ਼ਰਾਫ ਅਤੇ ਕ੍ਰਿਤੀ ਸੈਨਨ ਨਾਲ 'ਗਣਪਤ' ਸੀ। ਇਹ ਫ਼ਿਲਮ ਬਾਕਸ ਆਫਿਸ 'ਤੇ ਸੁਪਰ ਫਲਾਪ ਰਹੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita