ਤਿਸ਼ਾ ਦੀ ਮੌਤ ਤੋਂ ਬਾਅਦ ਉਸ ਦੇ ਬਚਪਨ ਦਾ ਵੀਡੀਓ ਹੋਇਆ ਵਾਇਰਲ, ਡੋਲੀ ਤੋਂ ਪਹਿਲਾਂ ਉੱਠੀ ਅਰਥੀ

Wednesday, Jul 24, 2024 - 03:46 PM (IST)

ਤਿਸ਼ਾ ਦੀ ਮੌਤ ਤੋਂ ਬਾਅਦ ਉਸ ਦੇ ਬਚਪਨ ਦਾ ਵੀਡੀਓ ਹੋਇਆ ਵਾਇਰਲ, ਡੋਲੀ ਤੋਂ ਪਹਿਲਾਂ ਉੱਠੀ ਅਰਥੀ

ਮੁੰਬਈ- ਅਦਾਕਾਰ-ਨਿਰਮਾਤਾ ਕ੍ਰਿਸ਼ਨ ਕੁਮਾਰ ਦੀ ਬੇਟੀ ਤਿਸ਼ਾ ਇਸ ਦੁਨੀਆ 'ਚ ਨਹੀਂ ਰਹੀ। ਉਹ 20 ਸਾਲ ਦੀ ਉਮਰ 'ਚ ਕੈਂਸਰ ਕਾਰਨ 18 ਜੁਲਾਈ ਨੂੰ ਇਸ ਸੰਸਾਰ ਨੂੰ ਛੱਡ ਗਈ। ਉਨ੍ਹਾਂ ਦੀ ਧੀ ਦੀ ਬੇਵਕਤੀ ਮੌਤ ਕਾਰਨ ਉਨ੍ਹਾਂ ਦੇ ਪਰਿਵਾਰ 'ਤੇ ਮਾਤਮ ਛਾ ਗਿਆ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਆਪਣੀ ਜਵਾਨ ਧੀ ਦੇ ਇਸ ਸੰਸਾਰ ਤੋਂ ਚਲੇ ਜਾਣ ਦਾ ਦੁੱਖ ਭੁੱਲ ਨਹੀਂ ਸਕਦਾ। ਇਸ ਦੌਰਾਨ ਤਿਸ਼ਾ ਦਾ ਬਚਪਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਸ ਦੀ ਮਾਂ ਤਾਨਿਆ ਉਸ ਨੂੰ ਆਪਣੀਆਂ ਬਾਹਾਂ 'ਚ ਝੂਲ ਰਹੀ ਹੈ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਵਿਆਹ ਤੋਂ ਪਹਿਲਾਂ ਹੀ ਤਿਸ਼ਾ ਦੀ ਅਰਥੀ ਉੱਠ ਜਾਵੇਗੀ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by MR. & MRS. MALHOTR 👩‍❤️‍👨💍 (@_sidkiara4_)

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਤਿਸ਼ਾ ਦੀਆਂ ਬਚਪਨ ਤੋਂ ਲੈ ਕੇ ਹੁਣ ਤੱਕ ਮਾਂ ਨਾਲ ਕਈ ਤਸਵੀਰਾਂ ਹਨ। ਵੀਡੀਓ ਦੀ ਸ਼ੁਰੂਆਤ 'ਚ ਤਾਨਿਆ ਆਪਣੀ ਬੇਟੀ ਨੂੰ ਬਾਹਾਂ 'ਚ ਲੈ ਕੇ ਬਹੁਤ ਪਿਆਰ ਕਰ ਰਹੀ ਹੈ। ਕਈ ਤਸਵੀਰਾਂ 'ਚ ਉਹ ਆਪਣੇ ਪਿਤਾ ਨਾਲ ਅਤੇ ਕਈਆਂ 'ਚ ਮਾਂ ਨਾਲ ਨਜ਼ਰ ਆ ਰਹੀ ਹੈ। ਅੰਤ 'ਚ ਮਾਂ-ਧੀ ਇਕ-ਦੂਜੇ ਨਾਲ ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਨੂੰ ਦੇਖ ਕੇ ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦਾ ਕਿ ਤਿਸ਼ਾ ਹੁਣ ਇਸ ਦੁਨੀਆ 'ਚ ਨਹੀਂ ਹੈ।


author

Priyanka

Content Editor

Related News