ਭਾਰ ਘਟਾਉਣ ਤੋਂ ਬਾਅਦ ਅਦਾਕਾਰਾ ਸ਼ਵੇਤਾ ਤਿਵਾੜੀ ਨੇ ਕਰਵਾਇਆ ਫੋਟੋਸ਼ੂਟ (ਤਸਵੀਰਾਂ)

02/20/2021 5:55:28 PM

ਮੁੰਬਈ: ਟੀ.ਵੀ. ਅਦਾਕਾਰਾ ਸ਼ਵੇਤਾ ਤਿਵਾੜੀ ਅੱਜ ਕੱਲ ਆਪਣੀ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਛਾਈ ਹੋਈ ਹੈ। ਪ੍ਰਸ਼ੰਸਕ ਵੀ ਉਸ ਦੀ ਲੁੱਕ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਸ਼ਵੇੇਤਾ ਨੇ ਸਖ਼ਤ ਮਿਹਨਤ ਨਾਲ ਖ਼ੁਦ ਨੂੰ ਫਿੱਟ ਕੀਤਾ ਹੈ। ਇਸ ਤੋਂ ਬਾਅਦ ਸ਼ਵੇਤਾ ਨੇ ਇਕ ਬੋਲਡ ਫੋਟੋਸ਼ੂਟ ਵੀ ਕਰਵਾਇਆ ਜਿਸ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ। 


ਜਿਮ ’ਚ ਵਰਕਆਊਟ ਦੇ ਨਾਲ-ਨਾਲ ਸ਼ਵੇਤਾ ਨੇ ਕਈ ਮਹੀਨਿਆਂ ਤੱਕ ਆਪਣੀ ਖੁਰਾਕ ’ਤੇ ਵੀ ਖ਼ਾਸ ਧਿਆਨ ਦਿੱਤਾ। 


ਸ਼ਵੇਤਾ ਨੇ ਟਰਾਂਸਫਰਮੇਸ਼ਨ (ਭਾਰ ਘਟਾਉਣ) ਤੋਂ ਬਾਅਦ ਇਕ ਬੋਲਡ ਫੋਟੋਸ਼ੂਟ ਕਰਵਾਇਆ ਜਿਸ ’ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। 


ਭਾਰ ਘਟਾਉਣ ਤੋਂ ਬਾਅਦ ਸ਼ਵੇਤਾ ਨੇ ਕਿਹਾ ਕਿ ਮੇਰੇ ਲਈ ਭਾਰ ਘਟਾਉਣਾ ਆਸਾਨ ਨਹੀਂ ਸੀ। ਇਸ ਲਈ ਖ਼ੁਦ ’ਤੇ ਬੇਹੱਦ ਕੰਟਰੋਲ ਕਰਨ ਦੇ ਨਾਲ ਆਤਮਵਿਸ਼ਵਾਸ ਦੀ ਲੋੜ ਹੁੰਦੀ ਹੈ। 


ਦੱਸ ਦੇਈਏ ਕਿ ਸ਼ਵੇਤਾ ਦੇ ਦੋ ਬੱਚੇ ਹਨ ਜਿਨ੍ਹਾਂ ’ਚੋਂ ਵੱਡੀ ਧੀ ਦਾ ਨਾਂ ਪਲਕ ਤਿਵਾੜੀ ਹੈ ਜੋ ਬਹੁਤ ਜਲਦ ਬਾਲੀਵੁੱਡ ’ਚ ਡੈਬਿਊ ਕਰਨ ਵਾਲੀ ਹੈ ਅਤੇ ਛੋਟੇ ਪੁੱਤਰ ਦਾ ਨਾਂ ਰੇਯਾਂਸ ਹੈ। 


ਫਿੱਟ ਹੋਣ ਤੋਂ ਬਾਅਦ ਸ਼ਵੇਤਾ ਨੇ ਆਪਣੀ ਡਾਈਟੀਸ਼ੀਅਨ ਦਾ ਧੰਨਵਾਦ ਕੀਤਾ ਹੈ ਉਸ ਨੇ ਕਿਹਾ ਕਿ ਮੇਰੀ ਡਾਈਟੀਸ਼ੀਅਨ ਨੇ ਮੇਰੀ ਇੱਛਾ ਅਨੁਸਾਰ ਡਾਈਟ ਬਣਾਈ, ਮੇਰੀ ਪਸੰਦ ਅਤੇ ਨਾ-ਪਸੰਦ ਦਾ ਬਹੁਤ ਧਿਆਨ ਰੱਖਿਆ।


ਸ਼ਵੇਤਾ ਦੇ ਇਸ ਟਰਾਂਸਫਰਮੇਸ਼ਨ ’ਤੇ ਉਨ੍ਹਾਂ ਦੇ ਪ੍ਰਸ਼ੰਸਕ ਹੀ ਨਹੀਂ ਟੀ.ਵੀ. ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਉਸ ਦੀ ਤਾਰੀਫ਼ ਕੀਤੀ। ਸ਼ਵੇਤਾ ਦੀਆਂ ਤਸਵੀਰਾਂ ’ਤੇ ਉਨ੍ਹਾਂ ਦੇ ਕੋ-ਸਟਾਰ ਫਰਮਾਨ ਖ਼ਾਨ ਨੇ ਕੁਮੈਂਟ ਕਰਦੇ ਹੋਏ ਲਿਖਿਆ ਕਿ ਬਸ ਕਰੋ ਸਖੀ, ਇੰਝ ਅੱਗ ਨਹੀਂ ਲਗਾਉਂਦੇ ਲੋਕਾਂ ਦੇ ਦਿਲ ’ਚ’... 

Aarti dhillon

This news is Content Editor Aarti dhillon